ਵਰਤਮਾਨ ’ਚ ਪੂਰੇ ਵਿਸ਼ਵ ’ਚ ਜੇ ਆਮ ਗੱਲ ਕਰੀਏ ਤਾਂ ਵਸਤੂਆਂ ਦੀਆਂ ਕੀਮਤਾਂ ਦਾ ਨਿਰਧਾਰਨ ਪੱਛਮੀ ਆਰਥਿਕ ਦਰਸ਼ਨ ’ਤੇ ਆਧਾਰਿਤ ਵਸਤੂਆਂ ਦੀ ਮੰਗ ਅਤੇ ਸਪਲਾਈ ਦੇ ਸਿਧਾਂਤ ਅਨੁਸਾਰ ਹੁੰਦਾ ਹੈ ਜੇਕਰ ਕਿਸੇ ਵਸਤੂ ਦੀ ਬਜ਼ਾਰ ’ਚ ਮੰਗ ਜਿਆਦਾ ਹੈ ਅਤੇ ਸਪਲਾਈ ਘੱਟ ਹੈ ਤਾਂ ਉਸ ਵਸਤੂ ਦੀ ਪੈਦਾਵਾਰ ਲਾਗਤ ਕਿੰਨੀ ਵੀ ਘੱਟ ਕਿਉਂ ਨਾ ਹੋਵੇ, ਪਰ ਉਸ ਵਸਤੂ ਦੀ ਬਜ਼ਾਰ ’ਚ ਕੀਮਤ ਬਹੁਤ ਜ਼ਿਆਦਾ ਹੋ ਜਾਂਦੀ ਹੈ ਵਸਤੂ ਸਾਧਾਰਨ ਨਾਗਰਿਕਾਂ ਲਈ ਕਿੰਨੀ ਵੀ ਜ਼ਰੂਰੀ ਕਿਉਂ ਨਾ ਹੋਵੇ ਤੇ ਚਾਹੇ ਉਸ ਵਸਤੂ ਦੀ ਸਪਲਾਈ ਕਈ ਕੁਦਰਤੀ ਕਾਰਨਾਂ ਦੇ ਚੱਲਦਿਆਂ ਪ੍ਰਤੀਕੂਲ ਤੌਰ ’ਤੇ ਪ੍ਰਭਾਵਿਤ ਕਿਉਂ ਨਾ ਹੋਈ ਹੋਵੇ, ਪਰ ਬਜ਼ਾਰ ’ਚ ਤਾਂ ਉਸ ਵਸਤੂ ਦੀਆਂ ਕੀਮਤਾਂ ਕੁਝ ਹੀ ਸਮੇਂ ’ਚ ਆਕਾਸ਼ ਨੂੰ ਛੂਹਣ ਲੱਗਦੀਆਂ ਹਨ ਜਿਵੇਂ ਹਾਲ ਹੀ ’ਚ ਭਾਰਤ ’ਚ ਦੇਸ਼ ਦੇ ਕੁਝ ਭਾਗਾਂ ’ਚ ਮੌਸਮ ’ਚ ਆਏ ਬਦਲਾਅ ਦੇ ਚੱਲਦਿਆਂ ਟਮਾਟਰ ਦੀ ਫਸਲ ਖਰਾਬ ਹੋ ਗਈ ਹੈ, ਇਸ ਕਾਰਨ ਬਜ਼ਾਰ ’ਚ ਟਮਾਟਰ ਦੀ ਸਪਲਾਈ ’ਤੇ ਉਲਟ ਪ੍ਰਭਾਵ ਦਿਖਾਈ ਦੇ ਰਿਹਾ ਹੈ। (Commodity Prices)
ਇਹ ਵੀ ਪੜ੍ਹੋ : ਫੌਜ ਦੇ ਜਵਾਨਾਂ ਵੱਲੋਂ ਪਟਿਆਲਾ ਅੰਦਰ ਰੈਸਕਿਊ ਅਪਰੇਸ਼ਨ ਲਗਾਤਾਰ ਜਾਰੀ
ਦੇਖਦੇ ਹੀ ਦੇਖਦੇ ਖੁਦਰਾ ਬਜ਼ਾਰ ’ਚ 5 ਰੁਪਏ ਤੋਂ 10 ਰੁਪਏ ਪ੍ਰਤੀ ਕਿਲੋਗ੍ਰਾਮ ਵਿਕਣ ਵਾਲਾ ਟਮਾਟਰ 120 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੀ ਜ਼ਿਆਦਾ ਕੀਮਤ ’ਤੇ ਵਿਕਣ ਲੱਗਿਆ ਹੈ ਇਹੀ ਨਹੀਂ ਬਰਗਰ ਦੀ ਪ੍ਰਸਿੱਧ ਕੰਪਨੀ ਮੈਕਡੋਨਲ ਨੇ ਵੀ ਟਮਾਟਰ ਦੀ ਚੰਗੀ ਕੁਆਲਿਟੀ ਦੀ ਉਪਲੱਬਧਤਾ ਨਾ ਹੋਣ ਦੀ ਗੱਲ ਕਹਿ ਕੇ ਬਰਗਰ ’ਚੋਂ ਟਮਾਟਰ ਨੂੰ ਕੱਢ ਦਿੱਤਾ ਹੈ ਪੱਛਮੀ ਆਰਥਿਕ ਦਰਸ਼ਨ ਦਰਅਸਲ ਸਿਰਫ਼ ‘ਮੈਂ’ ਦੇ ਭਾਅ ’ਤੇ ਆਧਾਰਿਤ ਹੈ ਅਰਥਾਤ ਸਿਰਫ਼ ਮੇਰਾ ਲਾਭ ਹੋਣਾ ਚਾਹੀਦਾ ਹੈ ਸਮਾਜ ਦੇ ਹੋਰ ਵਰਗਾਂ ਦਾ ਕਿੰਨਾ ਵੀ ਨੁਕਸਾਨ ਕਿਉਂ ਨਾ ਹੋਵੇ ਪਰ ਮੇਰੇ ਲਾਭ ’ਚ ਕਮੀ ਨਹੀਂ ਆਉਣੀ ਚਾਹੀਦੀ ਹੈ ਇਸ ਭਾਵਨਾ ਦੇ ਚੱਲਦਿਆਂ ਵੱਡੇ ਦੇਸ਼, ਛੋਟੇ ਦੇਸ਼ਾਂ ਦਾ ਸ਼ੋਸ਼ਣ ਕਰਦੇ ਨਜ਼ਰ ਆਉਂਦੇ ਹਨ ਵੱਡੀ ਬਹੁ-ਰਾਸ਼ਟਰੀ ਕੰਪਨੀਆਂ ਛੋਟੀਆਂ ਕੰਪਨੀਆਂ ਨੂੰ ਖਾ ਜਾਂਦੀਆਂ ਹਨ ਉਤਪਾਦਕ, ਖਪਤਕਾਰ ਦਾ ਸ਼ੋਸ਼ਣ ਕਰਦਾ ਹੋਇਆ ਦਿਖਾਈ ਦਿੰਦਾ ਹੈ ਤੇ ਵੱਡੇ ਵਪਾਰੀ ਛੋਟੇ ਵਪਾਰੀਆਂ ਦਾ ਸ਼ੋਸ਼ਣ ਕਰਦੇ ਰਹਿੰਦੇ ਹਨ। (Commodity Prices)
ਇਹ ਵੀ ਪੜ੍ਹੋ : ਹੜ੍ਹ ਤੋਂ ਬਚਾਉਣ ਦੇ ਹੋਣ ਠੋਸ ਉਪਾਅ
ਪੱਛਮੀ ਆਰਥਿਕ ਦਰਸ਼ਨ ’ਚ ਵਸਤੂਆਂ ਦੀਆਂ ਕੀਮਤਾਂ ’ਚ ਕਮੀ ਹੋਣਾ ਮਤਲਬ ਆਰਥਿਕ ਖੇਤਰ ’ਚ ਮੰਦੀ ਦਾ ਆਉਣਾ ਮੰਨਿਆ ਜਾਂਦਾ ਹੈ ਸਾਲ 1920 ’ਚ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਕਿਉਂਕਿ ਕਈ ਦੇਸ਼ ਵਿਸ਼ਵ ਜੰਗ ’ਚ ਬਰਬਾਦ ਹੋ ਚੁੱਕੇ ਸਨ ਆਖਰ ਉਤਪਾਦਾਂ ਨੂੰ ਖਰੀਦਣ ਲਈ ਕਈ ਦੇਸ਼ਾਂ ਦੇ ਨਾਗਰਿਕਾਂ ਕੋਲ ਭਰਪੂਰ ਪੈਸੇ ਹੀ ਨਹੀਂ ਬਚੇ ਸੀ, ਜਿਸ ਦੇ ਕਾਰਨ ਉਤਪਾਦਾਂ ਦੀ ਮੰਗ ਬਜ਼ਾਰ ’ਚ ਬਹੁਤ ਘੱਟ ਹੋ ਗਈ ਅਤੇ ਵਸਤੂਆਂ ਦੇ ਰੇਟ ਇੱਕਦਮ ਬਹੁਤ ਜਿਆਦਾ ਡਿੱਗ ਗਏ ਸੀ ਉਸ ਸਮੇਂ ’ਤੇ ਇਸ ਸਥਿਤੀ ਨੂੰ ਗੰਭੀਰ ਮੰਦੀ ਦਾ ਨਾਂਅ ਦਿੱਤਾ ਗਿਆ ਸੀ ਪੱਛਮੀ ਆਰਥਿਕ ਦਰਸ਼ਨ ’ਚ ਉਤਪਾਦਕਾਂ ਦਾ ਮੁਨਾਫਾ ਕਿਸ ਤਰ੍ਹਾਂ ਜ਼ਿਆਦਾ ਹੁੰਦਾ ਰਹੇ, ਇਸ ਵਿਸ਼ੇ ’ਤੇ ਹੀ ਵਿਚਾਰ ਕੀਤਾ ਜਾਂਦਾ ਹੈ। (Commodity Prices)
ਦੇਸ਼ ਦੇ ਆਮ ਨਾਗਰਿਕਾਂ ਨੂੰ ਕਿੰਨੀਆਂ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਦੇਸ਼ ਦੇ ਆਮ ਨਾਗਰਿਕਾਂ ਨੂੰ ਕਿੰਨੀਆਂ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਗੱਲ ਵੱਲ ਸਰਕਾਰਾਂ ਦਾ ਧਿਆਨ ਨਹੀਂ ਜਾਂਦਾ ਹੈ ਕਿਉਂਕਿ ਸਿਰਫ ਆਰਥਿਕ ਵਿਕਾਸ ਹੋਣਾ ਚਾਹੀਦਾ ਹੈ, ਇਸ ਧਾਰਨਾ ਅਨੁਸਾਰ ਹੀ ਉੱਥੇ ਹੀ ਸਰਕਾਰਾਂ ਚੱਲਦੀਆਂ ਹਨ ਹੁਣੇ ਹਾਲ ਹੀ ’ਚ ਵਿਕਸਿਤ ਦੇਸ਼ਾਂ ਵੱਲੋਂ ਮਹਿੰਗਾਈ ਦੀ ਸਮੱਸਿਆ ਦਾ ਹੱਲ ਕੱਢਣ ਲਈ ਇਨ੍ਹਾਂ ਦੇਸ਼ਾਂ ਦੇ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰਾਂ ’ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਤਾਂ ਕਿ ਨਾਗਰਿਕਾਂ ਦੇ ਹੱਥਾਂ ’ਚ ਧਨ ਦੀ ਮਹੱਤਤਾ ਘੱਟ ਹੋਵੇ ਤੇ ਉਹ ਬਜ਼ਾਰ ’ਚ ਵਸਤੂਆਂ ਨੂੰ ਘੱਟ ਮਾਤਰਾ ’ਚ ਖਰੀਦ ਸਕਣ, ਇਸ ਨਾਲ ਵਸਤੂਆਂ ਦੀ ਮੰਗ ’ਚ ਕਮੀ ਹੋਵੇਗੀ ਤੇ ਇਸ ਤਰ੍ਹਾਂ ਮਹਿੰਗਾਈ ’ਤੇ ਕੰਟਰੋਲ ਸਥਾਪਿਤ ਕੀਤਾ ਜਾ ਸਕੇਗਾ ਇਸ ਫੈਸਲੇ ਦਾ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਅਤੇ ਉਥੋਂ ਦੀ ਅਰਥਵਿਵਸਥਾ ’ਤੇ ਉਲਟ ਪ੍ਰਭਾਵ ਪੈਂਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਪ੍ਰੇਰਨਾਦਾਇਕ : ਮਿਹਨਤ ਤੋਂ ਟਾਲਾ ਵੱਟਣ ਵਾਲਿਆਂ ਲਈ ਰਾਹ ਦਸੇਰਾ ਬਣਿਆ ਨੇਤਰਹੀਣ ਬਜ਼ੁਰਗ
ਉਤਪਾਦਾਂ ਦੀ ਮੰਗ ਨੂੰ ਬਨਾਉਟੀ ਤਰੀਕੇ ਨਾਲ ਘੱਟ ਕਰਨ ਕਾਰਨ ਕੰਪਨੀਆਂ ਨੇ ਵਸਤੂਆਂ ਦੇ ਉਤਪਾਦਨ ਨੂੰ ਘੱਟ ਕਰ ਦਿੱਤਾ ਹੈ ਤੇ ਇਸ ਦੇ ਚੱਲਦਿਆਂ ਕਈ ਕੰਪਨੀਆਂ ਨੇ ਕਰਮਚਾਰੀਆਂ ਤੇ ਮਜ਼ਦੂਰਾਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ ਆਖ਼ਰ : ਇਨ੍ਹਾਂ ਦੇਸ਼ਾਂ ’ਚ ਬੇਰੁਜ਼ਾਗਰੀ ਫੈਲ ਰਹੀ ਹੈ ਪੱਛਮੀ ਆਰਥਿਕ ਦਰਸ਼ਨ ਦੀ ਭਾਵਨਾ ਅਨੁਸਾਰ ਵਿਕਸਿਤ ਦੇਸ਼ਾਂ ’ਚ ਕਈ ਵਾਰ ਅਜਿਹੇ ਅਣਮਨੁੱਖੀ ਫੈਸਲੇ ਵੀ ਲਏ ਜਾਂਦੇ ਹਨ ਉਪਰੋਕਤ ਆਰਥਿਕ ਨੀਤੀਆਂ ਦੇ ਠੀਕ ਇਸ ਦੇ ਉਲਟ ਭਾਰਤੀ ਆਰਥਿਕ ਦਰਸ਼ਨ ’ਚ ਦੇਸ਼ ਦੇ ਸਮੂਹ ਨਾਗਰਿਕਾਂ ਨੂੰ ਕਿਸ ਤਰ੍ਹਾਂ ਸੁਖ ਪਹੁੰਚਾਇਆ ਜਾਵੇ, ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਪ੍ਰਾਚੀਨ ਭਾਰਤ ’ਚ ਉਤਪਾਦਾਂ ਦੀ ਖਰੀਦ ਵੇਚ ਸਬੰਧੀ ਉਤਪਾਦਾਂ ਦੀਆਂ ਕੀਮਤਾਂ ਬਾਰੇ ਸਪੱਸ਼ਟ ਨੀਤੀ ਨਿਰਧਾਰਿਤ ਰਹਿੰਦੀ ਸੀ ਤੇ ਇਸ ਦਾ ਵਰਣਨ ਸ਼ਾਸਤਰਾਂ ’ਚ ਵੀ ਮਿਲਦਾ ਹੈ।
ਇਹ ਵੀ ਪੜ੍ਹੋ : ਹਜ਼ਾਰਾਂ ਏਕੜ ਫਸਲਾਂ ਪਾਣੀ ’ਚ ਡੁੱਬੀਆਂ, ਸੜਕਾਂ ’ਤੇ ਫੈਲਿਆ ਪਾਣੀ, ਪਿੰਡਾਂ ਦੇ ਸੰਪਰਕ ਟੁੱਟੇ
ਕਿਸੇ ਵਸਤੂ ਦੇ ਉਤਪਾਦਨ ’ਚ ਜੋ ਕੁਝ ਵੀ ਖਰਚਾ ਹੋਇਆ ਹੈ, ਉਹ ਰਾਸ਼ੀ ਹੀ ਉਸ ਵਸਤੂ ਦੀ ਅਸਲ ਲਾਗਤ ਮੰਨੀ ਜਾਂਦੀ ਸੀ, ਪਰ ਵਸਤੂ ਦੀ ਉਪਲੱਬਤਾ ਤੇ ਉਪਯੋਗਿਤਾ ਦੇ ਆਧਾਰ ’ਤੇ ਕਦੇ ਅਸਲ ਮੁਲ ਤੋਂ ਕੁਝ ਜਿਆਦਾ ਅਤੇ ਕੁਝ ਘੱਟ ਰਾਸ਼ੀ ’ਚ ਉਹ ਉਤਪਾਦ ਵੇਚਿਆ ਅਤੇ ਖਰੀਦਿਆ ਜਾਂਦਾ ਸੀ ਭਾਰਤੀ ਸ਼ਾਸਤਰਾਂ ’ਚ ਇਹ ਵੀ ਵਰਣਨ ਮਿਲਦਾ ਹੈ ਕਿ ਜੇਕਰ ਕਿਸੇ ਸਾਲ ਵਿਸ਼ੇਸ਼ ’ਚ ਕਿਸੇ ਖੇਤੀ ਉਤਪਾਦ ਦਾ ਉਤਪਾਦਨ, ਕੁਦਰਤੀ ਆਫ਼ਤਾਂ ਦੇ ਚੱਲਦਿਆਂ, ਘੱਟ ਹੁੰਦਾ ਹੈ
ਰਾਜੇ ਵੱਲੋਂ ਆਪਣੇ ਅੰਨ ਦੇ ਭੰਡਾਰ ਨੂੰ ਆਮ ਨਾਗਰਿਕਾਂ ਲਈ ਖੋਲ੍ਹ ਦਿੱਤਾ ਜਾਂਦਾ ਸੀ
ਤਾਂ ਰਾਜੇ ਵੱਲੋਂ ਆਪਣੇ ਅੰਨ ਦੇ ਭੰਡਾਰ ਨੂੰ ਆਮ ਨਾਗਰਿਕਾਂ ਲਈ ਖੋਲ੍ਹ ਦਿੱਤਾ ਜਾਂਦਾ ਸੀ ਪ੍ਰਾਚੀਨ ਭਾਰਤ ਦੇ ਸ਼ਾਸਤਰਾਂ ’ਚ ਮਹਿੰਗਾਈ ਦਾ ਵਰਣਨ ਹੀ ਨਹੀਂ ਮਿਲਦਾ ਹੈ, ਸਗੋਂ ਭਾਰਤ ’ਚ ਵਸਤੂਆਂ, ਵਿਸ਼ੇਸ਼ ਤੌਰ ’ਤੇ ਖੁਰਾਕੀ ਪਦਾਰਥਾਂ ਦੀ ਭਰਪੂਰ ਉਪਲੱਧਤਾ ’ਤੇ ਵਿਸੇਸ਼ ਧਿਆਨ ਦਿੱਤਾ ਜਾਂਦਾ ਸੀ ਖੇਤੀ ਉਤਪਾਦਾਂ ਦੀ ਪੈਦਾਵਰ ਐਨੀ ਜਿਆਦਾ ਹੁੰਦੀ ਸੀ ਕਿ ਇਨ੍ਹਾਂ ਉਤਪਾਦਾਂ ਦੇ ਬਜ਼ਾਰ ਭਾਵ ਆਮ ਤੌਰ ’ਤੇ ਘੱਟ ਹੀ ਰਹਿੰਦੇ ਸੀ।
ਇਹ ਵੀ ਪੜ੍ਹੋ : Breaking News : ਰੰਗਾਈ ਤੇ ਪ੍ਰਿੰਟਿੰਗ ਕਲੱਸਟਰਾਂ ਨੂੰ ਬੰਦ ਕਰਨ ਦੇ ਹੁਕਮ
ਵਧਦੇ ਨਹੀਂ ਸਨ ਹਾਲ ਹੀ ’ਚ ਕੁਦਰਤੀ ਕਾਰਨਾਂ ਦੇ ਚੱਲਦਿਆਂ ਜੇਕਰ ਟਮਾਟਰ ਦੀ ਪੈਦਾਵਰ ’ਤੇ ਉਲਟ ਪ੍ਰਭਾਵ ਪਿਆ ਹੈ ਤਾਂ ਬਜ਼ਾਰ ’ਚ ਟਮਾਟਰ ਦੀਆਂ ਕੀਮਤਾਂ ’ਚ ਬਹੁਤ ਜਿਆਦਾ (10 ਗੁਣਾਂ) ਵਾਧਾ, ਪੱਛਮੀ ਦੇਸ਼ਾਂ ਦੇ ਆਰਥਿਕ ਚਿੰਤਨ ’ਤੇ ਤਾਂ ਖਰੀਆਂ ਉਤਰਦੀਆਂ ਹਨ ਪਰ ਭਾਰਤੀ ਆਰਥਿਕ ਚਿੰਤਨ ਦੇ ਬਿਲਕੁਲ ਉਲਟ ਹਨ ਜੇਕਰ ਉਤਪਾਦਕਾਂ ਤੇ ਵਪਾਰੀਆਂ ਵੱਲੋਂ ਇਸ ਤਰ੍ਹਾਂ ਦੇ ਅਸਾਧਾਰਨ ਹਾਲਾਤਾਂ ਵਿਚਕਾਰ ਆਮ ਨਾਗਰਿਕਾਂ ਲਈ ਟਮਾਟਰ ਦੀ ਉਪਲੱਬਤਾ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ, ਤਾਂ ਇਸ ਨੂੰ ਸਹੀ ਨਹੀਂ ਦੱਸਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਰਾਵੀ ਦਰਿਆ ਤੋਂ ਪਾਰ ਫਸੇ 150 ਵਿਅਕਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ
ਇਨ੍ਹਾਂ ਉਲਟ ਹਾਲਾਤਾਂ ਵਿਚਕਾਰ ਆਮ ਨਾਗਰਿਕਾਂ ਨੂੰ ਹੀ ਅੱਗੇ ਆ ਕੇ ਇਸ ਸਮੱਸਿਆ ਦਾ ਹੱਲ ਕੱਢਣਾ ਹੋਵੇਗਾ ਜੇਕਰ ਭਾਰਤੀ ਉਤਪਾਦਕ ਤੇ ਵਪਾਰੀ ਭਾਰਤੀ ਆਰਥਿਕ ਦਰਸ਼ਨ ’ਤੇ ਆਧਾਰਿਤ ਉਤਪਾਦ ਦੀ ਲਾਗਤ ’ਚ ਕੁਝ ਲਾਭ ਜੋੜ ਕੇ ਹੀ ਬਜ਼ਾਰ ਮੁੱਲ ਤੈਅ ਕਰਨ ਦੇ ਸਥਾਨ ’ਤੇ ਪੱਛਮੀ ਆਰਥਿਕ ਦਰਸ਼ਨ ਅਨੁਸਾਰ ਵਸਤੂਆਂ ਦੀਆਂ ਕੀਮਤਾਂ ਦਾ ਨਿਰਧਾਰਨ ਮੰਗ ਤੇ ਸਪਲਾਈ ਨੂੰ ਧਿਆਨ ’ਚ ਰੱਖ ਕੇ ਕਰਦੇ ਹਨ ਤਾਂ ਇਸ ਤਰ੍ਹਾਂ ਦੀ ਸਮੱਸਿਆ ਦਾ ਜਵਾਬ ਵੀ ਭਾਰਤੀ ਨਾਗਰਿਕਾਂ ਵੱਲੋਂ ਇਸ ਭਾਸ਼ਾ ’ਚ ਦਿੱਤਾ ਜਾਣਾ ਚਾਹੀਦਾ ਹੈ ਅਰਥਾਤ, ਨਾਗਰਿਕਾਂ ਵੱਲੋਂ ਸਮੂਹਿਕ ਤੌਰ ’ਤੇ ਕੁਝ ਸਮੇਂ ਲਈ ਟਮਾਟਰ ਦੀ ਵਰਤੋਂ ਨੂੰ ਘੱਟ ਕਰ ਦਿੱਤਾ ਜਾਣਾ ਚਾਹੀਦਾ ਹੈ।
ਉਸ ਨਾਲ ਬਜ਼ਾਰ ’ਚ ਟਮਾਟਰ ਦੀ ਮੰਗ ਘੱਟ ਹੋ ਜਾਵੇਗੀ ਤੇ ਮੰਗ ਘੱਟ ਹੋਣ ਨਾਲ ਟਮਾਟਰ ਦੀ ਬਜ਼ਾਰ ਕੀਮਤ ਵੀ ਘੱਟ ਹੋ ਜਾਵੇਗੀ ਅਤੇ ਫ਼ਿਰ, ਟਮਾਟਰ ਦਾ ਜਿਆਦਾ ਸਮੇਂ ਤੱਕ ਭੰਡਾਰਨ ਵੀ ਨਹੀਂ ਕੀਤਾ ਜਾ ਸਕਦਾ ਹੈ, ਇਹ ਇੱਕ ਜਲਦੀ ਖਰਾਬ ਹੋਣ ਵਾਲਾ ਪਦਾਰਥ ਹੈ, ਬਜ਼ਾਰ ’ਚ ਟਮਾਟਰ ਦੀ ਮੰਗ ਘੱਟ ਹੋਣ ਨਾ ਉਤਪਾਦਕ ਅਤੇ ਵਪਾਰੀ ਮਜ਼ਬੂਰ ਹੋ ਕੇ ਬਜ਼ਾਰ ’ਚ ਟਮਾਟਰ ਦੀ ਸਪਲਾਈ ’ਚ ਵਧਾ ਦੇਣਗੇ ਅਤੇ ਇਸ ਪ੍ਰਕਾਰ ਟਮਾਟਰ ਦੀਆਂ ਕੀਮਤਾਂ ਹੇਠਾਂ ਆਉਣ ਲੱਗਣਗੀਆਂ ਹੁਣ ਸਮਾਂ ਆ ਗਿਆ ਹੈ ਕਿ ਵਸਤੂਆਂ ਦੀਆਂ ਕੀਮਤਾਂ ਦਾ ਨਿਰਧਾਰਨ ਪੱਛਮੀ ਆਰਥਿਕ ਦਰਸ਼ਨ ਨੂੰ ਛੱਡ ਕੇ, ਭਾਰਤੀ ਆਰਥਿਕ ਦਰਸ਼ਨ ਦੇ ਅਨੁਸਾਰ ਕੀਤਾ ਜਾਣਾ ਚਾਹੀਦਾ, ਜਿਸ ਨਾਲ ਪੂਰੇ ਵਿਸ਼ਵ ਦੇ ਨਾਗਰਿਕਾਂ ਨੂੰ ਮਹਿੰਗਾਈ ਤੋਂ ਰਾਹਤ ਪ੍ਰਾਪਤ ਹੋ ਸਕੇ।