ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਦੇਸ਼ ਦਾ 14ਵਾਂ ਰਾਸ਼ਟਰਪਤੀ ਚੁਣਨ ਲਈ ਸੋਮਵਾਰ ਨੂੰ ਹੀ ਵੋਟਿੰਗ ਹੋਵੇਗੀ। ਐਨਡੀਏ ਦੇ ਉਮੀਦਵਾਰ ਰਾਮਨਾਥ ਕੋਵਿੰਦ ਅਤੇ ਵਿਰੋਧੀ ਧਿਰ ਦੀ ਮੀਰਾ ਕੁਮਾਰ ਦਰਮਿਆਨ ਮੁਕਾਬਲਾ ਹੈ।
63 ਫੀਸਦੀ ਵੋਟਾਂ ਨਾਲ ਕੋਵਿੰਦ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ। ਸਾਂਸਦਾਂ ਲਈ ਸੰਸਦ ਭਵਨ ਵਿੱਚ, ਜਦੋਂਕਿ ਵਿਧਾਇਕਾਂ ਲਈ ਉਨ੍ਹਾਂ ਦੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਵੋਟ ਪਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਵੋਟਿੰਗ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗੀ।
ਕੋਵਿੰਦ ਦੀ ਜਿੱਤ ਪੱਕੀ!
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ, ਜਿਸ ਦੇ ਅਗਲੇ ਦਿਨ ਭਾਵ 25 ਜੁਲਾਈ ਨੂੰ ਨਵੇਂ ਰਾਸ਼ਟਰਪਤੀ ਅਹੁਦਾ ਸੰਭਾਲਣਗੇ। ਸਿਆਸੀ ਸਮੀਕਰਨਾਂ ਨੂੰ ਵੇਖੀਏ ਤਾਂ ਇਸ ਚੋਣ ਵਿੱਚ ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਦੀ ਜਿੱਤ ਪੱਕੀ ਮੰਨੀ ਜਾ ਰਹੀ ਹੈ।
ਰਾਸ਼ਟਰਪਤੀ ਚੋਣ ਦੀ ਦੌੜ ਵਿੱਚ ਸ਼ਾਮਲ ਦੋਵੇਂ ਉਮੀਦਵਾਰ ਰਾਮਨਾਥ ਕੋਵਿੰਦ ਅਤੇ ਮੀਰਾ ਕੁਮਾਰ ਦਲਿਤ ਭਾਈਚਾਰੇ ਨਾਲ ਸਬੰਧਿਤ ਰੱਖਦੇ ਹਨ ਅਤੇ ਉਨ੍ਹਾਂ ਨੇ ਦੇਸ਼ ਭਰ ਵਿੱਚ ਘੁੰਮ-ਘੁੰਮ ਕੇ ਵਿਧਾਇਕਾਂ ਦੀ ਹਮਾਇਤ ਹਾਸਲ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ।
ਅਕੜਿਆਂ ਅਨੁਸਾਰ, ਬਿਹਾਰ ਦੇ ਸਾਬਕਾ ਰਾਜਪਾਲ ਕੋਵਿੰਦ ਦੀ ਦਾਅਵੇਦਾਰੀ ਮਜ਼ਬੂਤ ਨਜ਼ਰ ਆ ਰਹੀ ਹੈ, ਕਿਉਂਕਿ ਉਨ੍ਹਾਂ ਨੇ ਐਨਡੀਏ ਤੋਂ ਇਲਾਵਾ ਜੇਡੀਯੂ ਅਤੇ ਬੀਜੂ ਜਨਤਾ (ਬੀਜੇਡੀ) ਵਰਗੀਆਂ ਵਿਰੋਧੀ ਪਾਰਟੀਆਂ ਦੀ ਹਮਾਇਤ ਪ੍ਰਾਪਤ ਹੈ।
ਐਨਡੀਏ ਦੀਆਂ 16 ਅਤੇ 6 ਵਿਰੋਧੀ ਪਾਰਟੀਆਂ ਵੀ ਕੋਵਿੰਦ ਦੇ ਨਾਲ
- ਰਾਸ਼ਟਰਪਤੀ ਦੀ ਚੋਣ ਜਿੱਤਣ ਲਈ 50 ਫੀਸਦੀ ਵੋਟ ਚਾਹੀਦੇ ਹਨ।
- ਐਨਡੀਏ ਕੋਲ 48 ਫੀਸਦੀ ਵੋਟ ਹਨ। ਐਨਡੀਏ ਨੂੰ ਜੋ ਪਾਰਟੀਆਂ ਹਮਾਇਤ ਦੇ ਰਹੀਆਂ, ਉਨਾਂ ਦੇ 15 ਫੀਸਦੀ ਵੋਟ ਹਨ।
- ਯੀਪੀਏ+ਵਿਰੋਧੀਆਂ ਕੋਲ 34 ਫੀਸਦੀ ਵੋਟ ਹਨ। ਹੋਰ ਕੋਲ 3 ਫੀਸਦੀ ਵੋਟ ਹਨ।
ਕਿੰਨੇ ਵੋਟ ਜ਼ਰੂਰੀ
- ਕਿਸੇ ਵੀ ਦਲ ਨੂੰ ਆਪਣਾ ਪਸੰਦ ਦਾ ਰਾਸ਼ਟਰਪਤੀ ਬਣਾਉਣ ਲਈ 50 ਫੀਸਦੀ ਭਾਵ, 5,49,442 ਵੋਟਾਂ ਦੀ ਲੋੜ ਹੈ।
- ਕੁੱਲ ਵਿਧਾਇਕ: 4120
- ਕੁੱਲ ਸਾਂਸਦ: 776
- ਵਿਧਾਇਕਾਂ ਦੀ ਵੋਟ ਵੈਲਿਊ: 5,49,474
- ਸਾਂਸਦਾਂ ਦੀ ਵੋਟ ਵੈਲਿਊ: 5,48,408
- ਕੁੱਲ ਵੋਟ ਵੈਲਿਊ: 10,98,882
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।