ਹਿੰਸਾ ਨਹੀਂ ਗਊ ਰੱਖਿਆ ਦਾ ਢੰਗ

Violence, Method, Cow, Protection,Editorial

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ‘ਚ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ  ਪ੍ਰਧਾਨ ਮੰਤਰੀ ਵੱਲੋਂ ਸਖ਼ਤ ਸ਼ਬਦਾਂ ‘ਚ ਆਦੇਸ਼ ਕਰਨੇ ਹੀ ਇਸ ਗੱਲ ਦਾ ਸੰਕੇਤ ਹਨ ਇਸ ਮਾਮਲੇ ‘ਚ ਹੇਠਲੇ ਪੱਧਰ ‘ਤੇ ਪਹਿਲਾਂ ਕੋਈ ਸਿਰਦਰਦੀ ਨਹੀਂ ਲਈ ਗਈ ਕਈ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਿੱਥੇ ਗਊ ਮਾਸ ਦੀ ਅਫ਼ਵਾਹ ਫੈਲਾ ਕੇ ਸਵਾਰਥੀ ਲੋਕਾਂ ਨੇ ਆਪਣੀਆਂ ਨਿੱਜੀ ਦੁਸ਼ਮਣੀਆਂ ਵੀ ਕੱਢੀਆਂ

 ਉੱਤਰ ਪ੍ਰਦੇਸ਼ ‘ਚ ਦਾਦਰੀ ਮੁੱਦਾ ਵੀ ਵਿਵਾਦਾਂ ‘ਚ ਰਿਹਾ ਬਿਨਾ ਸ਼ੱਕ ਇਹਨਾਂ ਘਟਨਾਵਾਂ ਨਾਲ ਦੇਸ਼ ਦੀ ਸਾਖ਼ ਨੂੰ ਧੱਕਾ ਲੱਗਾ ਹੈ ਹਿੰਦੁਸਤਾਨ ਉਹ ਮੁਲਕ ਹੈ ਜਿੱਥੇ ਸਦਭਾਵਨਾ ਤੇ ਅਹਿੰਸਾ ਨੂੰ ਧਰਮ ਮੰਨਿਆ ਗਿਆ ਹੈ ਵਿਚਾਰ ਵਟਾਂਦਰਾ ਤੇ ਪ੍ਰਚਾਰ ਭਾਰਤੀ ਸੰਸਕ੍ਰਿਤੀ ਦੀ ਮੁੱਖ ਪਛਾਣ ਹੈ ਕੋਈ ਵੀ ਵਿਅਕਤੀ ਕਾਨੂੰਨ ਨੂੰ ਹੱਥ ‘ਚ ਨਹੀਂ ਲੈ ਸਕਦਾ ਸਰਕਾਰ ਇਸ ਰੁਝਾਨ ਨੂੰ ਸਖ਼ਤੀ ਨਾਲ ਰੋਕੇ ਕਾਨੂੰਨੀ ਪ੍ਰਬੰਧ ਅੰਦਰ ਦੋਸ਼ੀ ਨੂੰ ਇੱਕ ਪ੍ਰਕਿਰਿਆ ਤਹਿਤ ਸਜ਼ਾ ਦੇਣ ਦਾ ਅਧਿਕਾਰ ਸਿਰਫ਼ ਅਦਾਲਤਾਂ ਕੋਲ ਹੈ

ਗਊ ਭਾਰਤ ਦਾ ਅਨਮੋਲ ਪਸ਼ੂ ਹੈ ਜਿਸ ਨੂੰ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ ਗਊ ਦੀ ਸੰਭਾਲ ਰਾਸ਼ਟਰ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾ ਸਕਦੀ ਹੈ ਪ੍ਰਚੀਨ ਸਮੇਂ ‘ਚ ਗਊ ਨੂੰ ਸਮਾਜ ‘ਚ ਬੜਾ ਸਤਿਕਾਰ ਦਿੱਤਾ ਜਾਂਦਾ ਸੀ ਪਰ ਅਖੌਤੀ ਗਊ ਰਕਸ਼ਕਾਂ ਨੇ ਗਊ ਦੀ ਸੰਭਾਲ ਕਰਨ ਤੇ ਇਸ ਦਾ ਸਤਿਕਾਰ ਸਾਰੇ ਵਰਗਾਂ ‘ਚ ਬਣਾਉਣ ਦੀ ਬਜਾਇ ਇਸ ਨੂੰ ਇੱਕ ਧਰਮ ਵਿਸ਼ੇਸ਼ ਤੱਕ ਸੀਮਿਤ ਕਰਨ ਦੇ ਨਾਲ-ਨਾਲ ਦੋ ਧਰਮਾਂ ‘ਚ ਟਕਰਾਓ ਦੇ ਹਾਲਾਤ ਪੈਦਾ ਕਰ ਦਿੱਤੇ ਗਊ ਦਾ ਦੁੱਧ ਹਰ ਧਰਮ  ਦੇ ਮਨੁੱਖ ਲਈ ਗੁਣਕਾਰੀ ਹੈ ਜੋ ਕਿਸੇ ਵੀ ਮਨੁੱਖ ਦਾ ਧਰਮ ਨਹੀਂ ਪਛਾਣਦਾ ਇਸ ਮਾਮਲੇ ਨੂੰ ਪੂਰੀ ਡੁੰਘਾਈ ਨਾਲ ਵੇਖਣ ਦੀ ਜ਼ਰੂਰਤ ਹੈ ਕਿ ਕਿਤੇ ਇਸ ਪਿੱਛੇ ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਤਾਂ ਨਹੀਂ 1980 ਦੇ ਦਹਾਕੇ ਗਊਆਂ ਕਤਲ ਕਰਕੇ ਦੋ ਸੰਪ੍ਰਦਾÎਇਆਂ ਦਰਮਿਆਨ ਟਕਰਾਓ ਦੇ ਹਾਲਾਤ ਪੈਦਾ ਕੀਤੇ ਗਏ ਸਨ

ਦੇਸ਼ ਵਿਰੋਧੀ ਤਾਕਤਾਂ ਭਾਰਤੀਆਂ ਦੀ ਇਸ ਕਮਜੋਰੀ ਨੂੰ ਭਲੀ ਭਾਂਤ ਜਾਣਦੀਆਂ ਹਨ ਕਿ ਗਊ ਦਾ ਧਾਰਮਿਕ ਮਹੱਤਵ ਹੋਣ ਕਾਰਨ ਲੋਕਾਂ ਨੂੰ ਵੰਡਣਾ ਸੌਖਾ ਹੈ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਨਾਜੁਕ ਮਸਲੇ ‘ਤੇ ਸਿਆਸਤ ਕਰਨ ਤੋਂ ਸੁਚੇਤ ਰਹਿਣ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਔਰੰਗਜੇਬ ਤਲਵਾਰ ਦੇ ਜ਼ੋਰ ਨਾਲ ਇਸਲਾਮ ਨੂੰ ਅੱਗੇ ਨਾ ਵਧਾ ਸਕਿਆ ਪਰ ਸੂਫ਼ੀ ਫ਼ਕੀਰਾਂ ਨੇ ਆਪਣੇ ਮਾਨਵਤਾਵਾਦੀ ਸੰਦੇਸ਼ ਰਾਹੀਂ ਆਪਣੇ ਮੱਤ ਨੂੰ ਹਿੰਦੁਸਤਾਨ ‘ਚ ਹਰਮਨ ਪਿਆਰਾ ਬਣਾ ਦਿੱਤਾ

ਇਹੀ ਗੱਲ ਉਹਨਾਂ ਗਊ-ਰਕਸ਼ਕਾਂ ‘ਤੇ ਢੁੱਕਦੀ ਹੈ ਜੋ ਗਊ ਰੱਖਿਆ ਦੇ ਨਾਂਅ ‘ਤੇ ਹਿੰਸਾ ਕਰ ਰਹੇ ਹਨ ਗਊਆਂ ਦੀ ਸੰਭਾਲ ਲਈ ਜੋ ਮੁਹਿੰਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਚਲਾਈ ਉਹ ਇਤਿਹਾਸਕ ਤੇ ਪ੍ਰੇਰਨਾਦਾਇਕ ਹੈ ਆਪ ਜੀ ਨੇ ਸਰਕਾਰਾਂ ਨੂੰ ਪੇਸ਼ਕਸ਼ ਕੀਤੀ ਹੈ ਕਿ ਜੇਕਰ ਗੋਚਰ ਭੂਮੀ ਡੇਰੇ ਨੂੰ ਦੇ ਦਿੱਤੀ ਜਾਵੇ ਤਾਂ ਉੱਥੇ ਬੇਸਹਾਰਾ ਗਊਆਂ ਲਈ ਡੇਰਾ ਸੱਚਾ ਸੌਦਾ ਸਾਰੇ ਪ੍ਰਬੰਧ ਕਰੇਗਾ ਆਪ ਜੀ ਨੇ ਗਊ ਦੇ ਦੁੱਧ ਦੀ ਪਾਰਟੀ (ਕਾਓ ਮਿਲਕ ਪਾਰਟੀ) ਦੀ ਪਰੰਪਰਾ ਸ਼ੁਰੂ ਕਰਕੇ ਲੋਕਾਂ ਨੂੰ ਗਊ ਪਾਲਣ ਤੇ ਗਊ ਦੇ ਦੁੱਧ ਦੇ ਫਾਇਦੇ ਹਾਸਲ ਕਰਨ ਦਾ ਸੱਦਾ ਦਿੱਤਾ ਹੈ ਇਹ ਮੁਹਿੰਮ ਹੀ ਅਸਲ ‘ਚ ਸੱਚੀ ਗਊ ਰੱਖਿਆ ਹੈ