ਓਬੀਸੀ ਸੂਚੀ ਸਬੰਧੀ ਸੰਵਿਧਾਨ ਸੋਧ ਐਕਟ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਮਾਜਿਕ ਤੇ ਸਿੱਖਿਅਕ ਤੌਰ ’ਤੇ ਪੱਛੜੇ ਵਰਗਾਂ ਦੀ ਪਛਾਣ ਕਰਨ ਲਈ ਸੂਬਿਆਂ ਨੂੰ ਮਜ਼ਬੂਤ ਬਣਾਉਣ ਵਾਲੇ ਸੰਵਿਧਾਨ (105ਵੇਂ ਸੋਧ) ਐਕਟ 2021 ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਕਾਨੂੰਨ ਤੇ ਨਿਆਂ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸ੍ਰੀ ਕੋਵਿੰਦ ਨੇ ਸੰਵਿਧਾਨ (105ਵੇਂ ਸੋਧ) ਐਕਟ 2021 ਤੇ ਸਾਧਾਰਨ ਬੀਮਾ ਕਾਰੋਬਾਰ (ਰਾਸਟਰੀਕਰਨ) ਸੋਧ ਐਕਟ 2021 ਨੂੰ ਆਪਣੀ ਮਨਜ਼ੂਰੀ ਦਿੱਤੀ ਹੈ ਬੀਮਾ ਸਬੰਧੀ ਇਸ ਸੋਧ ਐਕਟ ਰਾਹੀਂ ਸਾਧਾਰਨ ਬੀਮਾ ਕਾਰੋਬਾਰ ਬਿੱਲ, 1972 ’ਚ ਸੋਧ ਕੀਤਾ ਜਾ ਸਕੇਗਾ।
ਕੀ ਹੈ ਮਾਮਲਾ :
ਸੰਵਿਧਾਨ (105ਵੇਂ ਸੋਧ) ਐਕਟ 2021 ਸੰਸਦ ਵੱਲੋਂ 11 ਅਗਸਤ 2021 ਨੂੰ ਪਾਸ ਕੀਤਾ ਗਿਆ ਸੀ ਐਕਟ ਅਨੁਸਾਰ ਹਰ ਸੂਬਾ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼, ਕਾਨੂੰਨ ਰਾਹੀਂ, ਆਪਣੇ ਵੁਦੇਸ਼ਾਂ ਲਈ, ਸਮਾਜਿਤ ਤੇ ਸਿੱਖਿਅਕ ਤੌਰ ’ਤੇ ਪੱਛੜੇ ਵਰਗਾਂ ਦੀ ਇੱਕ ਸੂਚੀ ਤਿਆਰ ਕਰ ਸਕਦਾ ਹੈ, ਜਿਸ ’ਚ ਪ੍ਰਵਿਸ਼ਟੀਆਂ ਕੇਂਦਰੀ ਸੂਚੀ ਤੋਂ ਵੱਖ ਹੋ ਸਕਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ