ਅੰਮਿ੍ਰਤਸਰ (ਸੱਚ ਕਹੂੰ ਨਿਊਜ਼)। ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਦੌਰੇ ’ਤੇ ਆ ਰਹੇ ਹਨ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮਿ੍ਰਤਸਰ ਸ਼ਹਿਰ ਨੂੰ ਪੰਜ ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਆਪਣੇ ਚਾਰ ਘੰਟੇ ਦੇ ਅੰਮਿ੍ਰਤਸਰ ਦੌਰੇ ਦੌਰਾਨ ਰਾਸਟਰਪਤੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਰ ਤੇ ਸ੍ਰੀ ਰਾਮਤੀਰਥ ਦੇ ਦਰਸਨ ਕਰਨਗੇ। ਇਸ ਕਾਰਨ ਦੁਪਹਿਰ 1 ਤੋਂ 4 ਵਜੇ ਤੱਕ ਪੂਰੇ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਰਹਿਣ ਵਾਲੀ ਹੈ।
ਏਅਰਪੋਰਟ ਰੋਡ 1 ਵਜੇ ਤੱਕ ਪੂਰੀ ਤਰ੍ਹਾਂ ਰਹੇਗਾ ਬੰਦ
ਦ੍ਰੋਪਦੀ ਮੁਰਮੂ 12 ਵਜੇ ਅੰਮਿ੍ਰਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸਟਰੀ ਹਵਾਈ ਅੱਡੇ ‘ਤੇ ਪਹੁੰਚ ਰਹੀ ਹੈ ਜਿਸ ਕਾਰਨ ਅੰਮਿ੍ਰਤਸਰ ਏਅਰਪੋਰਟ ਰੋਡ ਦੁਪਹਿਰ 12 ਤੋਂ 1 ਵਜੇ ਤੱਕ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਨਾਲ ਹੀ ਅੰਮਿ੍ਰਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸਟਰੀ ਹਵਾਈ ਅੱਡੇ ਤੋਂ ਦੁਪਹਿਰ 12 ਤੋਂ 2 ਵਜੇ ਦਰਮਿਆਨ ਦੋ ਅੰਤਰਰਾਸਟਰੀ ਉਡਾਣਾਂ ਰਵਾਨਾ ਹੋਣਗੀਆਂ। ਇਸ ਕਾਰਨ ਏਅਰ ਇੰਡੀਆ ਨੇ ਵੀ ਯਾਤਰੀਆਂ ਲਈ ਨਿਰਦੇਸ ਜਾਰੀ ਕੀਤੇ ਹਨ। ਲੰਡਨ ਲਈ ਏਅਰ ਇੰਡੀਆ ਦੀ ਫਲਾਈਟ 1.30 ਵਜੇ ਰਵਾਨਾ ਹੋਵੇਗੇ ਤੇ ਬਰਮਿੰਘਮ ਲਈ 1.55 ਵਜੇ ਉਡਾਣ ਭਰੇਗੀ। ਇਸ ਕਾਰਨ ਦੋਵਾਂ ਫਲਾਈਟਾਂ ਦੇ ਯਾਤਰੀਆਂ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਅੰਮਿ੍ਰਤਸਰ ਹਵਾਈ ਅੱਡੇ ‘ਤੇ ਪਹੁੰਚਣ ਦੇ ਹੁਕਮ ਦਿੱਤੇ ਗਏ ਹਨ।
ਇਹ ਰਸਤੇ ਵੀ ਰਹਿਣਗੇ ਬੰਦ
ਰਾਸ਼ਟਰਪਤੀ ਦੇ ਦੁਪਹਿਰ 12 ਵਜੇ ਦੇ ਕਰੀਬ ਅੰਮਿ੍ਰਤਸਰ ਪਹੁੰਚਣ ਦੀ ਸੰਭਾਵਨਾ ਹੈ। ਅਜਿਹੇ ਵਿੱਚ 12 ਤੋਂ 1 ਵਜੇ ਤੱਕ ਅੰਮਿ੍ਰਤਸਰ ਤੋਂ ਹਾਲ ਗੇਟ ਤੇ ਸ੍ਰੀ ਦਰਬਾਰ ਸਾਹਿਬ ਤੱਕ ਦਾ ਪੂਰਾ ਰੂਟ ਬੰਦ ਰੱਖਿਆ ਜਾਵੇਗਾ। ਇਸ ਤੋਂ ਬਾਅਦ ਸਾਮ 3 ਤੋਂ 4 ਵਜੇ ਤੱਕ ਵਾਪਸੀ ‘ਤੇ ਵੀ ਇਹ ਰੂਟ ਬੰਦ ਹੀ ਰਹਿਣਾ ਹੈ।
ਸ਼ਹਿਰ ਵਿੱਚ ਭਾਰੀ ਵਾਹਨਾਂ ਦੇ ਦਾਖਲੇ ’ਤੇ ਮੁਕੰਮਲ ਪਾਬੰਦੀ
ਇਸ ਲਈ ਅਜਨਾਲਾ ਤੋਂ ਸਹਿਰ ਵੱਲ ਆਉਣ ਵਾਲੀ ਟਰੈਫਿਕ ਨੂੰ ਰਾਜਾਸਾਂਸੀ ਤੋਂ, ਜੀ.ਟੀ.ਰੋਡ ਜਲੰਧਰ ਤੋਂ ਆਉਣ ਵਾਲੀ ਟਰੈਫਿਕ ਨੂੰ ਗੋਲਡਨ ਗੇਟ ਤੋਂ ਵੱਲਾ-ਵੇਰਕਾ ਬਾਈਪਾਸ ਵੱਲ, ਜ਼ਿਲ੍ਹਾ ਤਰਨਤਾਰਨ ਤੋਂ ਆਉਣ ਵਾਲੀ ਟਰੈਫਿਕ ਨੂੰ ਪੁਲ ਕੋਟ ਮਿੱਤ ਸਿੰਘ ਤੋਂ ਤਰਾਵਲੇ ਪੁਲ ਵੱਲ ਮੋੜਿਆ ਜਾਵੇਗਾ। ਝਬਾਲ ਰੋਡ ਵਾਲੇ ਪਾਸੇ ਤੋਂ ਆਉਣ ਵਾਲੀ ਹਕੀਮਾ ਟਰੈਫਿਕ ਨੂੰ ਚੌਕ ਖਜਾਨਾ-ਲੋਹਗੜ੍ਹ ਤੋਂ ਮੋੜ ਦਿੱਤਾ ਜਾਵੇਗਾ, ਘੀ ਮੰਡੀ ਚੌਕ ਦੀ ਟਰੈਫਿਕ ਨੂੰ ਸਮੇਂ ਸਿਰ ਸੁਲਤਾਨਵਿੰਡ ਚੌਕ ਤੋਂ ਮੋੜ ਦਿੱਤਾ ਜਾਵੇਗਾ। ਸਹਿਰ ਵਿੱਚ ਭਾਰੀ ਵਾਹਨਾਂ ਦੇ ਦਾਖਲੇ ’ਤੇ ਮੁਕੰਮਲ ਪਾਬੰਦੀ ਹੈ।














