ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਭਾਰਤ ਦੇ ਰਾਸ਼ਟਰਪਤੀ ਦੋ੍ਰਪਦੀ ਮੁਰਮੂ ਏਅਰ ਫੋਰਸ ਦੀ ਵਿਸ਼ੇਸ਼ ਉਡਾਣ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜ ਗਏ ਹਨ। ਅਤਿ ਸੁਰੱਖਿਆ ਵਿੱਚ ਇੱਥੇ ਰਾਸ਼ਟਰਪਤੀ ਦਾ ਕਾਫ਼ਲਾ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਰਵਾਨਾ ਹੋ ਗਿਆ ਹੈ।
ਇਹ ਰਸਤੇ ਵੀ ਰਹਿਣਗੇ ਬੰਦ | President Draupadi Murmu
ਰਾਸ਼ਟਰਪਤੀ ਦੇ ਦੁਪਹਿਰ 12 ਵਜੇ ਦੇ ਕਰੀਬ ਅੰਮਿ੍ਰਤਸਰ ਪਹੁੰਚਣ ਦੀ ਸੰਭਾਵਨਾ ਹੈ। ਅਜਿਹੇ ਵਿੱਚ 12 ਤੋਂ 1 ਵਜੇ ਤੱਕ ਅੰਮਿ੍ਰਤਸਰ ਤੋਂ ਹਾਲ ਗੇਟ ਤੇ ਸ੍ਰੀ ਦਰਬਾਰ ਸਾਹਿਬ ਤੱਕ ਦਾ ਪੂਰਾ ਰੂਟ ਬੰਦ ਰੱਖਿਆ ਜਾਵੇਗਾ। ਇਸ ਤੋਂ ਬਾਅਦ ਸਾਮ 3 ਤੋਂ 4 ਵਜੇ ਤੱਕ ਵਾਪਸੀ ‘ਤੇ ਵੀ ਇਹ ਰੂਟ ਬੰਦ ਹੀ ਰਹਿਣਾ ਹੈ।
ਸ਼ਹਿਰ ਵਿੱਚ ਭਾਰੀ ਵਾਹਨਾਂ ਦੇ ਦਾਖਲੇ ’ਤੇ ਮੁਕੰਮਲ ਪਾਬੰਦੀ
ਇਸ ਲਈ ਅਜਨਾਲਾ ਤੋਂ ਸਹਿਰ ਵੱਲ ਆਉਣ ਵਾਲੀ ਟਰੈਫਿਕ ਨੂੰ ਰਾਜਾਸਾਂਸੀ ਤੋਂ, ਜੀ.ਟੀ.ਰੋਡ ਜਲੰਧਰ ਤੋਂ ਆਉਣ ਵਾਲੀ ਟਰੈਫਿਕ ਨੂੰ ਗੋਲਡਨ ਗੇਟ ਤੋਂ ਵੱਲਾ-ਵੇਰਕਾ ਬਾਈਪਾਸ ਵੱਲ, ਜ਼ਿਲ੍ਹਾ ਤਰਨਤਾਰਨ ਤੋਂ ਆਉਣ ਵਾਲੀ ਟਰੈਫਿਕ ਨੂੰ ਪੁਲ ਕੋਟ ਮਿੱਤ ਸਿੰਘ ਤੋਂ ਤਰਾਵਲੇ ਪੁਲ ਵੱਲ ਮੋੜਿਆ ਜਾਵੇਗਾ। ਝਬਾਲ ਰੋਡ ਵਾਲੇ ਪਾਸੇ ਤੋਂ ਆਉਣ ਵਾਲੀ ਹਕੀਮਾ ਟਰੈਫਿਕ ਨੂੰ ਚੌਕ ਖਜਾਨਾ-ਲੋਹਗੜ੍ਹ ਤੋਂ ਮੋੜ ਦਿੱਤਾ ਜਾਵੇਗਾ, ਘੀ ਮੰਡੀ ਚੌਕ ਦੀ ਟਰੈਫਿਕ ਨੂੰ ਸਮੇਂ ਸਿਰ ਸੁਲਤਾਨਵਿੰਡ ਚੌਕ ਤੋਂ ਮੋੜ ਦਿੱਤਾ ਜਾਵੇਗਾ। ਸਹਿਰ ਵਿੱਚ ਭਾਰੀ ਵਾਹਨਾਂ ਦੇ ਦਾਖਲੇ ’ਤੇ ਮੁਕੰਮਲ ਪਾਬੰਦੀ ਹੈ।