ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home Breaking News ਸੱਚੇ ਸਤਿਗੁਰੂ ...

    ਸੱਚੇ ਸਤਿਗੁਰੂ ਜੀ ਨੇ ਨਾਮ ਦੇ ਕੇ ਛੁਡਵਾਇਆ ਨਸ਼ਾ

    Drug De Addiction
    ਸੱਚੇ ਸਤਿਗੁਰੂ ਜੀ ਨੇ ਨਾਮ ਦੇ ਕੇ ਛੁਡਵਾਇਆ ਨਸ਼ਾ

    Drug De Addiction: ਪਿੰਡ ਧੰਨ ਸਿੰਘ ਖਾਨਾ ਦਾ ਇੱਕ ਅਵਤਾਰ ਸਿੰਘ ਨਾਂਅ ਦਾ ਵਿਅਕਤੀ ਸੀ। ਉਹ ਸ਼ਰਾਬ ਅਤੇ ਮੀਟ ਦਾ ਬਹੁਤ ਜ਼ਿਆਦਾ ਸੇਵਨ ਕਰਦਾ ਸੀ ਅਤੇ ਗਲੀਆਂ ਵਿੱਚ ਡਿੱਗਦਾ ਸੀ ਕੁਝ ਸਤਿਸੰਗੀਆਂ ਨੇ ਉਸ ਨੂੰ ਨਾਮ ਸ਼ਬਦ ਲੈਣ ਲਈ ਕਿਹਾ ਕਿ ਤੁਸੀਂ ਨਾਮ ਸ਼ਬਦ ਲੈ ਲਵੋ ਅਤੇ ਤੁਸੀਂ ਸ਼ਰਾਬ ਤੇ ਮਾਸ ਆਦਿ ਤੋਂ ਬਚ ਜਾਵੋਗੇ ਉਸ ਨੇ ਸਤਿਸੰਗੀ ਨੂੰ ਕਿਹਾ ਕਿ ਜੇ ਸੱਚੇ ਸੌਦੇ ਵਾਲੇ ਬਾਬਾ ਜੀ ਮੈਨੂੰ ਕੋਈ ਰਹਿਮਤ ਦਿਖਾਉਂਦੇ ਹਨ, ਤਾਂ ਮੈਂ ਨਾਮ ਸ਼ਬਦ ਲੈ ਲਵਾਂਗਾ ਇਹ ਸੁਣ ਕੇ ਸਤਿਸੰਗੀ ਚੁੱਪ ਹੋ ਗਿਆ। ਅਚਾਨਕ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪਿੰਡ ਕੋਟਫੱਤੇ ਵਿੱਚ ਸਤਿਸੰਗ ਫ਼ਰਮਾਇਆ ਉਹ ਆਦਮੀ ਤੇ ਉਸਦੀ ਪਤਨੀ ਦੋਵੇਂ ਸਤਿਸੰਗ ਵਿੱਚ ਗਏ।

    Read This : Dera Sacha Sauda : ਪਿਆਰੇ ਸਤਿਗੁਰੂ ਜੀ ਨੇ ਮਨਜ਼ੂਰ ਕੀਤੀ ਸਾਧ-ਸੰਗਤ ਦੀ ਅਰਜ਼

    ਉਨ੍ਹਾਂ ਨੇ ਸਤਿਸੰਗ ਸੁਣਿਆ ਆਦਮੀ ਨੇ ਆਪਣੀ ਪਤਨੀ ਨੂੰ ਕਿਹਾ ਕਿ ਤੁਸੀਂ ਨਾਮ ਸ਼ਬਦ ਲਵੋ ਮੈਨੂੰ ਸੰਤਾਂ ਦੀ ਸੰਗਤ ਬਹੁਤ ਪਸੰਦ ਹੈ, ਪਰ ਮੈਂ ਬਾਅਦ ਵਿੱਚ ਨਾਮ ਸ਼ਬਦ ਲਵਾਂਗਾ ਉਸ ਦੀ ਪਤਨੀ ਨੇ ਨਾਮ ਸ਼ਬਦ ਲੈ ਲਿਆ ਅਤੇ ਵਾਪਸ ਘਰ ਆ ਗਈ ਉਸ ਦੀ ਪਤਨੀ ਸਤਿਗੁਰੂ ਤੋਂ ਇਹੀ ਮੰਗਦੀ ਕਿ ਮੇਰੇ ਪਤੀ ਨੂੰ ਵੀ ਨਾਮ ਸ਼ਬਦ ਦੀ ਦਾਤ ਬਖਸ਼ੋ ਅਤੇ ਫਿਰ ਅਸੀਂ ਸਤਿਸੰਗ ਕਰਾਵਾਂਗੇ ਇੱਕ ਦਿਨ ਉਹ ਆਦਮੀ ਰਾਤ ਨੂੰ ਲੇਟਿਆ ਹੋਇਆ ਸੀ ਉਸਨੇ ਵੇਖਿਆ ਕਿ ਉਸਦੇ ਆਲੇ-ਦੁਆਲੇ ਬਹੁਤ ਸਾਰੀ ਰੌਸ਼ਨੀ ਸੀ ਅਤੇ ਉਹ ਰੌਸ਼ਨੀ ਬਹੁਤ ਸੁੰਦਰ ਲੱਗ ਰਹੀ ਸੀ ਜੋ ਉਸਨੇ ਪਹਿਲਾਂ ਕਦੇ ਨਹੀਂ ਵੇਖੀ ਸੀ। Drug De Addiction

    ਫਿਰ ਉਸਨੇ ਵੇਖਿਆ ਕਿ ਹੱਥ ਵਿੱਚ ਸੋਟੀ, ਸਿਰ ਉੱਤੇ ਸੁੰਦਰ ਟੋਪੀ, ਚਿੱਟੇ ਕੱਪੜੇ, ਲੰਮੀ ਦਾੜ੍ਹੀ ਅਤੇ ਮਨਮੋਹਕ ਦਿੱਖ ਵਾਲੇ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ, ਉਸਦੇ ਕੋਲ ਆਏ ਅਤੇ ਕਿਹਾ ਕਿ ਬੇਟਾ! ਤੁਸੀਂ ਹੁਣ ਜਾਗੋ ਤੁਹਾਡਾ ਨਾਮ ਸ਼ਬਦ ਲੈਣ ਦਾ ਸਮਾਂ ਆ ਗਿਆ ਹੈ ਕੱਲ੍ਹ ਸੱਚਾ ਸੌਦਾ ਦਰਬਾਰ ਵਿੱਚ ਸਤਿਸੰਗ ਹੈ। ਤੁਸੀਂ ਆਓ ਅਤੇ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰੋ ਉਹ ਇਹ ਦਿ੍ਰਸ਼ ਦੇਖ ਕੇ ਹੈਰਾਨ ਰਹਿ ਗਿਆ। ਉਹ ਉੱਠਿਆ ਅਤੇ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਮੈਂ ਸਤਿਸੰਗ ਸੁਣਨ ਲਈ ਸਰਸਾ ਜਾਣਾ ਹੈ। ਉਸ ਦੀ ਪਤਨੀ ਇਹ ਸਭ ਸੁਣ ਕੇ ਹੈਰਾਨ ਸੀ। Drug De Addiction

    Read This : Dera Sacha Sauda: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ

    ਉਸ ਨੇ ਤਿਆਰੀ ਕੀਤੀ ਤੇ ਉਹ ਸਰਸਾ ਵੱਲ ਚੱਲ ਪਿਆ ਰੇਲਗੱਡੀ ਰਾਹੀਂ ਸਫਰ ਕਰਦਿਆਂ ਉੁਹ ਬਠਿੰਡਾ ਪਹੁੰਚਿਆ ਅਤੇ ਉੱਥੇ ਜਾਣ ਤੋਂ ਬਾਅਦ ਉਸ ਦੀ ਅੱਖ ਲੱਗ ਗਈ। ਉੱਥੋਂ ਉਸ ਨੇ ਸਰਸਾ ਲਈ ਗੱਡੀ ਬਦਲਣੀ ਸੀ। ਗੱਡੀ ਦੇ ਚੱਲਣ ਵਿੱਚ ਸਿਰਫ ਦੋ ਮਿੰਟ ਬਾਕੀ ਸਨ ਅਤੇ ਉਹ ਸੁੱਤਾ ਰਿਹਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫਿਰ ਉਸ ਸਤਿਸੰਗੀ ਕੋਲ ਆਏ ਅਤੇ ਕਿਹਾ ਕਿ, ਤੁਸੀਂ ਸੁੱਤੇ ਪਏ ਹੋ ਤੁਹਾਡੀ ਗੱਡੀ ਦਾ ਸਮਾਂ ਹੋ ਗਿਆ ਹੈ ਉੱਠੋ, ਜ਼ਲਦੀ ਕਰੋ ਉਹ ਤੁਰੰਤ ਖੜ੍ਹਾ ਹੋ ਗਿਆ ਪਰ ਉਦੋਂ ਤੱਕ ਸਰਸਾ ਜਾਣ ਵਾਲੀ ਰੇਲਗੱਡੀ ਦਾ ਸਮਾਂ ਲੰਘ ਚੁੱਕਾ ਸੀ ਉਹ ਅੱਧਾ ਘੰਟਾ ਲੇਟ ਸੀ। Drug De Addiction

    ਉਹ ਨਿਰਾਸ਼ ਹੋਇਆ ਪਰ ਸੋਚਿਆ ਕਿ ਸ਼ਾਇਦ ਗੱਡੀ ਖੜ੍ਹੀ ਹੋ ਸਕਦੀ ਹੈ ਇਸ ਲਈ ਉਸਨੇ ਟੀਟੀ ਨੂੰ ਪੁੱਛਿਆ ਕਿ ਕੀ ਸਰਸਾ ਜਾਣ ਵਾਲੀ ਰੇਲਗੱਡੀ ਚਲੀ ਗਈ ਹੈ? ਉਸ ਨੇ ਕਿਹਾ ਕਿ ਭਰਾ ਸ਼ਾਇਦ ਤੁਹਾਡੀ ਉਡੀਕ ਵਿਚ ਖੜ੍ਹੀ ਹੈ, ਉਸ ਦਾ ਇੰਜਣ ਨਹੀਂ ਚੱਲ ਰਿਹਾ। ਉਹ ਭੱਜਾ ਅਤੇ ਗੱਡੀ ਵਿੱਚ ਬੈਠ ਗਿਆ ਅਤੇ ਗੱਡੀ ਉਸੇ ਸਮੇਂ ਚੱਲਣ ਲੱਗੀ ਉਸ ਨੇ ਸਤਿਗੁਰੂ ਜੀ ਦਾ ਲੱਖ-ਲੱਖ ਧੰਨਵਾਦ ਕੀਤਾ ਅਤੇ ਕਹਿਣ ਲੱਗਾ ਕਿ ਮਾਲਕ ਜੀ, ਤੁਸੀਂ ਮੇਰੇ ਵਰਗੇ ਮਾਮੂਲੀ ਵਿਅਕਤੀ ਲਈ ਇੰਨੀ ਵੱਡੀ ਗੱਡੀ ਰੋਕ ਦਿੱਤੀ। ਮੈਂ ਤੁਹਾਡੇ ਇਸ ਉਪਕਾਰ ਨੂੰ ਸਾਰੀ ਉਮਰ ਨਹੀਂ ਭੁੱਲ ਸਕਦਾ ਫਿਰ ਉਸਨੇ ਸਤਿਸੰਗ ਸੁਣਿਆ ਅਤੇ ਨਾਮ-ਸ਼ਬਦ ਲੈ ਲਿਆ। Drug De Addiction

    LEAVE A REPLY

    Please enter your comment!
    Please enter your name here