ਵਿਗਿਆਨਕ ਖੋਜਾਂ, ਤਕਨੀਕ ਅਤੇ ਨਵਾਚਾਰ ਮਨੁੱਖੀ ਜੀਵਨ ’ਚ ਉਥਲ-ਪੁਥਲ ਲਿਆਉਂਦਾ ਹੈ। ਵਿਅਕਤੀ ਦੇ ਸੋਚਣ ਅਤੇ ਕੰਮ ਕਰਨ ਦੇ ਤੌਰ-ਤਰੀਕਿਆਂ ’ਚ ਬਦਲਾਅ ਲਿਆਉਂਦਾ ਹੈ। ਖਗੋਲ ਵਿਗਿਆਨ, ਚਿਕਿਤਸਾ ਤੋਂ ਲੈ ਕੇ ਪਹੀਆ, ਮੋਟਰ ਗੱਡੀ ਅਤੇ ਕੰਪਿਊਟਰ ਦੀ ਖੋਜ ਤੱਕ ਮਨੁੱਖ ਦੀਆਂ ਖੋਜਾਂ ਨੇ ਇਸ ਗੱਲ ਨੂੰ ਸਾਬਤ ਕੀਤਾ ਹੈ। ਸਾਲ 2016 ’ਚ ਹਾਲੀਵੁੱਡ ਦੀ ਫਿਲਮ ‘ਹਿਡਨ ਫਿਗਰਸ’ ’ਚ ਇੱਕ ਅਸ਼ਵੇਤ ਮਹਿਲਾ ਜਾਨ ਗਲੇਨ ਦਾ ਵਰਣਨ ਕੀਤਾ ਗਿਆ ਹੈ ਜੋ ਨਾਸਾ ਲਈ ਕੰਮ ਕਰਦੀ ਹੈ ਅਤੇ ਜਿਨ੍ਹਾਂ ਨੇ ਅਮਰੀਕਾ ਦੇ ਮਨੁੱਖੀ ਪੁਲਾੜ ਉਡਾਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। (Artificial Intelligence)
ਇਸ ਗੱਲ ਦੀ ਕਲਪਨਾ ਕਰਨਾ ਮੁਸ਼ਕਿਲ ਹੈ ਕਿ ਆਧੁਨਿਕ ਕੰਪਿਊਟਰਾਂ ਦੀ ਖੋਜ ਤੋਂ ਪਹਿਲਾਂ ਪੁਲਾੜ ਯਾਤਰਾ ਲਈ ਲੋੜੀਂਦੀ ਗੁੰਝਲਦਾਰ ਤੇ ਲੰਮੀ ਗਿਣਤੀ-ਮਿਣਤੀ ਨੂੰ ਵਿਅਕਤੀਆਂ ਵੱਲੋਂ ਕੀਤਾ ਜਾਂਦਾ ਸੀ ਅਤੇ ਇਸ ਲਈ ਫਿਲਮ ’ਚ ਦਰਸਾਈਆਂ ਗਈਆਂ ਇਨ੍ਹਾਂ ਤਿੰਨ ਮਹਿਲਾਵਾਂ ਨੂੰ ਮਨੁੱਖੀ ਕੰਪਿਊਟਰ ਕਿਹਾ ਗਿਆ। ਅਸੀਂ ਜਾਣਦੇ ਹਾਂ ਕਿ ਇਲੈਕਟ੍ਰਾਨਿਕ ਕੰਪਿਊਟਰ ਦੀ ਖੋਜ ਨਾਲ ਘਰ ਦੇ ਬਜਟ ਤੋਂ ਲੈ ਕੇ ਗੁੰਝਲਦਾਰ ਵਿਗਿਆਨੀ ਗਿਣਤੀਆਂ-ਮਿਣਤੀਆਂ ਦੇ ਤਰੀਕਿਆਂ ’ਚ ਪੂਰਨ ਬਦਲਾਅ ਆਇਆ ਹੈ। (Artificial Intelligence)
Artificial Intelligence
ਇੱਕ ਅਜਿਹੀ ਦੁਨੀਆ ’ਚ ਸਿੱਖਿਆ ਦੀ ਭੂਮਿਕਾ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ ਜਾਣਾ ਚਾਹੀਦੈ ਜਿੱਥੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਅੱਜ ਇੰਟਰਨੈਟ ਵਾਂਗ ਲਾਜ਼ਮੀ ਹੋ ਜਾਵੇਗੀ ਇਸ ਲਈ ਸਿੱਖਿਆ ਦੇ ਤਿੰਨ ਮਹੱਤਵਪੂਰਨ ਪਹਿਲੂਆਂ ’ਤੇ ਵਿਚਾਰ ਕੀਤਾ ਜਾਣਾ ਚਾਹੀਦੈ ਜਿਸ ’ਚ ਪਾਠਕ੍ਰਮ ਦਾ ਡਿਜ਼ਾਇਨ, ਪਾਠ ਵਸਤੂ ਦਾ ਨਿਰਧਾਰਨ ਅਤੇ ਮੁਲਾਂਕਣ ਅਤੇ ਇਨ੍ਹਾਂ ਤਿੰਨਾਂ ਪਹਿਲੂਆਂ ’ਤੇ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ। ਪਾਠਕ੍ਰਮ ਸਿੱਖਿਆ ਪ੍ਰਣਾਲੀ ਦਾ ਬੇਹੱਦ ਮਹੱਤਵਪੂਰਨ ਭਾਗ ਹੈ। ਜੇਕਰ ਪਾਠਕ੍ਰਮ ਵਿਦਿਆਰਥੀਆਂ ਅਤੇ ਸਮਾਜ ਦੀਆਂ ਲੋੜਾਂ ਦੇ ਅਨੁਸਾਰ ਨਾ ਹੋਵੇ ਤਾਂ ਇਹ ਮਹੱਤਵਪੂਰਨ ਨਹੀਂ ਰਹਿ ਜਾਂਦਾ ਹੈ ਕਿ ਇਸ ਨੂੰ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾਇਆ ਜਾਂਦਾ ਹੈ।
ਅਤੀਤ ’ਚ ਪਾਠਕ੍ਰਮ ’ਚ ਮੋਟੇ ਤੌਰ ’ਤੇ ਤੱਥਾਂ, ਦ੍ਰਿਸ਼ਟੀਕੋਣਾਂ ਅਤੇ ਵੱਖ-ਵੱਖ ਕਾਰਜਾਂ ਨੂੰ ਕਰਨ ਦੇ ਤਰੀਕਿਆਂ ਤੱਕ ਸੀਮਿਤ ਰਹਿਣਾ ਸੀ ਅਤੇ ਜ਼ਿਆਦਾਤਰ ਮਾਮਲਿਆਂ ’ਚ ਤੱਥ, ਦ੍ਰਿਸ਼ਟੀਕੋਣ ਅਤੇ ਤਰੀਕੇ ਪੁਰਾਣੇ ਹੋ ਜਾਂਦੇ ਸਨ ਕਿਉਂਕਿ ਸਮਾਜ ’ਚ ਨਵੇਂ ਬਦਲਾਅ ਆ ਜਾਂਦੇ ਹਨ। ਪਾਠਕ੍ਰਮ ਦਾ ਮਕਸਦ ਵਿਦਿਆਰਥੀਆਂ ’ਚ ਵਿਚਾਰ ਕਰਨ ਅਤੇ ਸਿੱਖਣ ਦੀ ਸਮਰੱਥਾ ਦਾ ਵਿਕਾਸ ਕਰਨਾ ਹੈ। ਇਸ ਸਮਰੱਥਾ ਦਾ ਮਤਲਬ ਹੈ ਕਿ ਵਿਦਿਆਰਥੀਆਂ ਦੀ ਭੂਮਿਕਾ ਸੂਚਨਾ ਪ੍ਰਾਪਤ ਕਰਨ ਵਾਲਿਆਂ ਦੀ ਥਾਂ ’ਤੇ ਸਿੱਖਿਆ ਪ੍ਰਕਿਰਿਆ ’ਚ ਸਹਿਯੋਗੀ ਅਤੇ ਸਾਂਝੇਦਾਰੀ ਦੀ ਬਣ ਗਈ। ਇਸ ਤਰ੍ਹਾਂ ਅਧਿਆਪਕਾਂ ਦੀ ਭੂਮਿਕਾ ਵੀ ਬਦਲ ਗਈ ਹੈ।
Artificial Intelligence
ਹੁਣ ਉਨ੍ਹਾਂ ਦੀ ਭੂਮਿਕਾ ਗਿਆਨ ਦੇ ਭੰਡਾਰ ਦੀ ਬਜਾਇ ਅਜਿਹੇ ਵਿਅਕਤੀਆਂ ਦੇ ਰੂਪ ’ਚ ਹੋ ਗਈ ਹੈ ਜੋ ਵਿਦਿਆਰਥੀਆਂ ਦੀਆਂ ਸਰਵਉੱਤਮ ਸਮਰੱਥਾਵਾਂ ਦਾ ਵਿਕਾਸ ਕਰ ਸਕਣ। ਇਸ ਤੋਂ ਇਲਾਵਾ ਸਾਫ਼ਟ ਸਕਿੱਲਸ ’ਤੇ ਜ਼ੋਰ ਦਿੱਤੇ ਜਾਣ ਦੀ ਲੋੜ ਹੈ। ਜਿਸ ’ਤੇ ਅੱਜ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਸਕਦਾ ਹੈ। ਇਨ੍ਹਾਂ ਸਾਫ਼ਟ ਸਕਿੱਲਸ ਵਿਚ ਕ੍ਰਿਟੀਕਲ ਥਿੰਕਿੰਗ ਸਕਿੱਲ, ਕਮਿਊਨੀਕੇਸ਼ਨ, ਕੋਲੋਬੋਰੇਸ਼ਨ ਆਦਿ ਸ਼ਾਮਲ ਹਨ। ਕ੍ਰਿਟੀਕਲ ਥਿੰਕਿੰਗ ਸਕਿੱਲ ਸਵਾਲ ਪੁੱਛਣ, ਵਿਸ਼ੇਲੇਸ਼ਣ ਕਰਨ, ਵਿਆਖਿਆ ਕਰਨ ਅਤੇ ਫੈਸਲਾ ਕਰਨ ਦੀ ਸਮਰੱਥਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਜ਼ਰੀਏ ਤੱਥਾਂ ਤੱਕ ਪਹੁੰਚ ਸੌਖੀ ਹੋ ਜਾਵੇਗੀ ਇਸ ਲਈ ਸੂਚਨਾ ਦਾ ਵਿਸ਼ਲੇਸ਼ਣ ਅਤੇ ਵਰਤਣ ਦੀ ਸਮਰੱਥਾ ਦਾ ਵਿਕਾਸ ਕਰਨ ਦੀ ਲੋੜ ਹੈ।
ਸਮੱਸਿਆਵਾਂ ਹੋਰ ਗੁੰਝਲਦਾਰ
ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦਾ ਵਿਕਾਸ ਕਰਨ ਵਾਲੇ ਚਾਹੇ ਕੋਈ ਵੀ ਦਾਅਵਾ ਕਰਨ, ਕੀਤੇ ਜਾਣ ਵਾਲੇ ਕੰਮਾਂ ਬਾਰੇ ਜਿਨ੍ਹਾਂ ’ਚ ਫੈਸਲੇ ਨਜ਼ਦੀਕੀ ਭਵਿੱਖ ’ਚ ਵੀ ਮਨੁੱਖੀ ਯਤਨਾਂ ਨਾਲ ਕੀਤੇ ਜਾਣਗੇ। ਪਰ ਸਿੱਖਿਆ ’ਚ ਵਰਤਮਾਨ ਅਗਵਾਈ ਇਨ੍ਹਾਂ ਵਿਦਿਆਰਥੀਆਂ ’ਚ ਇਨ੍ਹਾਂ ਮੁਹਾਰਤਾਂ ਦੇ ਵਿਕਾਸ ’ਚ ਸਿੱਖਿਆ ਦੀ ਭੂਮਿਕਾ ਨੂੰ ਨਹੀਂ ਦੇਖ ਪਾਉਂਦੀ ਹੈ ਜਿਸ ’ਚ ਬਦਲਾਅ ਲਿਆਂਦਾ ਜਾਣਾ ਚਾਹੀਦਾ ਹੈ। ਜੀਵਨ ਦੇ ਵੱਖ-ਵੱਖ ਖੇਤਰਾਂ ’ਚ ਲੋਕਾਂ ਸਾਹਮਣੇ ਸਮੱਸਿਆਵਾਂ ਹੋਰ ਗੁੰਝਲਦਾਰ ਬਣ ਗਈਆਂ ਹਨ ਇਸ ਲਈ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਹੋਰ ਲੋਕਾਂ ਨਾਲ ਸਹਿਯੋਗ ਕਰਨਾ ਸਿੱਖੀਏ ਕਿਉਂਕਿ ਸਾਡੀ ਸਿੱਖਿਆ ਪ੍ਰਣਾਲੀ ’ਚ ਵਿਅਕਤੀਗਤ ਕਾਰਜ-ਕੁਸ਼ਲਤਾ ਅਤੇ ਵਿਕਾਸ ’ਤੇ ਜ਼ੋਰ Çੱਦੱਤਾ ਜਾਂਦਾ ਹੈ ਇਸ ਲਈ ਜ਼ਰੂਰੀ ਮੁਹਾਰਤ ਦੇ ਵਿਕਾਸ ’ਚ ਫਰਕ ਰਹਿ ਜਾਂਦਾ ਹੈ ਅਤੇ ਇਸ ਫਰਕ ਨੂੰ ਦੂਰ ਕੀਤੇ ਜਾਣ ਦੀ ਲੋੜ ਹੈ।
ਵਿਦਿਆਰਥੀ ਸਰਗਰਮ ਸਾਂਝੇਦਾਰ
ਸਿੱਖਿਆ ਦਾ ਦੂਜਾ ਮਹੱਤਵਪੂਰਨ ਖੇਤਰ ਜਿਸ ’ਤੇ ਧਿਆਨ ਦਿੱਤਾ ਜਾਣਾ ਚਾਹੀਦੈ ਉਹ ਸਮੱਗਰੀ ਨੂੰ ਮੁਹੱਈਆ ਕਰਵਾਉਣਾ ਹੈ। ਰਿਵਾਇਤੀ ਤੌਰ ’ਤੇ ਅਧਿਆਪਕਾਂ ਨੂੰ ਸਾਰੀਆਂ ਸੂਚਨਾਵਾਂ ਦਾ ਸਰੋਤ ਮੰਨਿਆ ਜਾਂਦਾ ਸੀ ਜਿੱਥੇ ਅਧਿਆਪਕ ਲੈਕਚਰ ਦਿੰਦੇ ਅਤੇ ਵਿਦਿਆਰਥੀ ਜ਼ਮਾਤਾਂ ’ਚ ਬੈਠ ਕੇ ਸਿੱਖਦੇ ਹਨ। ਸਿੱਖਿਆ ਦੇ ਇਸ ਮਾਡਲ ’ਚ ਵਿਦਿਆਰਥੀ ਸਰਗਰਮ ਸਾਂਝੇਦਾਰ ਨਹੀਂ ਹੁੰਦੇ ਅਤੇ ਪਾਠਕ੍ਰਮ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀ ਪਾਠ ਵਸਤੂ ਨੂੰ ਭੁੱਲ ਜਾਂਦੇ ਹਨ। ਇਸ ਗੱਲ ਦੇ ਲੋੜੀਂਦੇ ਸਬੂਤ ਹਨ ਕਿ ਜੇਕਰ ਵਿਦਿਆਰਥੀ ਆਪਣੀ ਸਿੱਖਣ ਦੀ ਪ੍ਰਕਿਰਿਆ ਦੌਰਾਨ ਭਾਗੀਦਾਰੀ ਕਰਦੇ ਹਨ ਤਾਂ ਉਹ ਪਾਠ ਸਮੱਗਰੀ ਨੂੰ ਲੰਮੇ ਸਮੇਂ ਤੱਕ ਯਾਦ ਰੱਖਦੇ ਹਨ। ਇਸ ਦਾ ਮਤਲਬ ਹੈ ਕਿ ਅਧਿਆਪਕਾਂ ਦੀ ਭੂਮਿਕਾ ਅਜਿਹੇ ਵਿਅਕਤੀ ਦੇ ਰੂਪ ’ਚ ਹੋਣੀ ਚਾਹੀਦੀ ਹੈ ਜੋ ਵਿਦਿਆਰਥੀਆਂ ਨਾਲ ਗੱਲਬਾਤ ਕਰੇ ਅਤੇ ਉਨ੍ਹਾਂ ਨੂੰ ਸਿੱਖਣ ’ਚ ਮੱਦਦ ਕਰੇ।
ਸਿੱਖਿਆ ਦਾ ਤੀਜਾ ਮਹੱਤਵਪੂਰਨ ਤੱਤ ਮੁਲਾਂਕਣ ਹੈ। ਪਿਛਲੇ ਕੁਝ ਦਹਾਕਿਆਂ ’ਚ ਮੁਲਾਂਕਣ ਦੀ ਦਿਸ਼ਾ ’ਚ ਕੁਝ ਤਰੱਕੀ ਹੋਈ ਹੈ। ਸੈਸ਼ਨ ਦੇ ਆਖਰ ’ਚ ਪ੍ਰੀਖਿਆ ਜ਼ਰੀਏ ਸਿੰਗਲ ਮੁਲਾਂਕਣ ਦੀ ਥਾਂ ਹੁਣ ਮਿਆਦੀ ਮੁਲਾਂਕਣਾਂ ਨੇ ਲੈ ਲਈ ਹੈ ਅਤੇ ਇਸ ਲਈ ਮੁਕਾਬਲਿਆਂ, ਅਸਾਈਨਮੈਂਟ, ਪ੍ਰੋਜੈਕਟ ਆਦਿ ਦਾ ਸਹਾਰਾ ਲਿਆ ਜਾਂਦਾ ਹੈ ਪਰ ਇਸ ’ਚ ਹੋਰ ਤਰੱਕੀ ਦੀ ਲੋੜ ਹੈ। ਮੁਲਾਂਕਣ ਹਾਲੇ ਵੀ ਮੂਲ ਰੂਪ ਨਾਲ ਕਿਸੇ ਵਿਸੇਸ਼ ਕੰਮ ਦੇ ਪੂਰਨ ਹੋਣ ’ਤੇ ਉਸ ’ਚ ਮੁਹਾਰਤ ’ਤੇ ਅਧਾਰਿਤ ਹੈ। ਵਿਦਿਆਰਥੀਆਂ ਦੀਆਂ ਸਮਰੱਥਾਵਾਂ ਦੇ ਮੁਲਾਂਕਣ ਲਈ ਬਿਹਤਰ ਤਰੀਕਿਆਂ ਦੀ ਲੋੜ ਹੈ ਜੋ ਉਨ੍ਹਾਂ ਦੇ ਕਾਰਜ-ਸਥਾਨ ’ਤੇ ਉਨ੍ਹਾਂ ਲਈ ਉਪਯੋਗੀ ਸਾਬਤ ਹੋਣ। ਸਾਡੀ ਸਿੱਖਿਆ ਪ੍ਰਣਾਲੀ ’ਚ ਗੇ੍ਰਡ ਅਤੇ ਮੁਲਾਂਕਣ ਡੂੰਘੇ ਸਮਾਏ ਹੋਏ ਹਨ ਅਤੇ ਇਸ ’ਚ ਬਦਲਾਅ ਲਈ ਇੱਕ ਦੂਰਦ੍ਰਿਸ਼ਟੀ ਅਗਵਾਈ ਦੀ ਲੋੜ ਹੈ। ਸਿੱਖਿਆ ਪ੍ਰਣਾਲੀ ’ਚ ਵੱਡੇ ਬਦਲਾਅ ਲਿਆਉਣ ’ਚ ਸਮਾਂ ਲੱਗਦਾ ਹੈ ਇਸ ਲਈ ਸਾਨੂੰ ਹੁਣੇ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ।
ਰਾਜੀਵ ਗੁਪਤਾ
(ਇਹ ਲੇਖਕ ਦੇ ਆਪਣੇ ਵਿਚਾਰ ਹਨ)