ਮਲੋਟ ’ਚ ਦੁਸਹਿਰਾ ਮਨਾਉਣ ਦੀਆਂ ਧੂਮਧਾਮ ਨਾਲ ਚੱਲ ਰਹੀਆਂ ਹਨ ਤਿਆਰੀਆਂ
ਮਲੋਟ, (ਮਨੋਜ)। ਯੂਥ ਵੈਲਫੇਅਰ ਕਲੱਬ ਸਰਾਭਾ ਨਗਰ ਮਲੋਟ ਦੀ ਮੀਟਿੰਗ ਦੁਸ਼ਹਿਰਾ ਪੰਡਾਲ ਪੁੱਡਾ ਕਲੋਨੀ ਵਿਖੇ ਹੋਈ। ਜਿਸ ਵਿੱਚ ਕਲੱਬ ਦੇ ਅਹੁਦੇਦਾਰਾਂ ਵੱਲੋਂ ਪ੍ਰਸ਼ਾਸਨ ਅਤੇ ਸ਼ਹਿਰੀ ਪਤਵੰਤਿਆਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ। ਇਸ ਸਮੇਂ ਪੰਡਾਲ ਲਾਉਣ ਅਤੇ ਪੁਤਲੇ ਬਣਾਉਣ ਦਾ ਕੰਮ ਜਾਰੀ ਹੈ, ਮੀਟਿੰਗ ਵਿੱਚ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਸਤਪਾਲ ਮੋਹਲਾਂ ਅਤੇ ਕਲੱਬ ਦੇ ਅਹੁਦੇਦਾਰ ਰਾਮ ਕਿ੍ਸ਼ਨ, ਰਣਧੀਰ ਸਿੰਘ, ਗੁਰਚਰਨ ਸਿੰਘ ਬੁੱਟਰ, ਦਵਿੰਦਰ ਗੋਰਾ, ਗੁਰਮੀਤ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।
ਦੁਸਹਿਰੇ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਜੀ ਸ਼ਮੂਲੀਅਤ ਕਰਨਗੇ। ਕਲੱਬ ਵੱਲੋ ਸਮੂਹ ਸਮਾਜਿਕ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਅਤੇ ਸਾਰੀਆਂ ਐਸੋਸੀਏਸ਼ਨਾਂ ਨੂੰ ਇਸ ਦੁਸਹਿਰੇ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਵਿੱਚ ਸੱਭਿਆਚਾਰਕ ਪ੍ਰੋਗਰਾਮ ਵੀ ਕੀਤਾ ਜਾਵੇਗਾ ਜਿਸ ਵਿੱਚ ਗਾਇਕ ਗੁਰਬੀਰ ਸਿੱਧੂ, ਪ੍ਰਸਿੱਧ ਕਲਾਕਾਰ ਪ੍ਰਕਾਸ਼ ਗਾਧੂ, ਗਾਇਕ ਵਿਨੋਦ ਖੁਰਾਣਾ ਅਤੇ ਮਲਵਈ ਗਿੱਧੇ ਦੀ ਟੀਮ ਨੂੰ ਸੱਦਾ ਦਿੱਤਾ ਗਿਆ ਹੈ। ਪ੍ਰੋਗਰਾਮ 5 ਅਕਤੂਬਰ 2022 ਦਿਨ ਬੁੱਧਵਾਰ ਦੁਸ਼ਹਿਰੇ ਵਾਲੇ ਦਿਨ ਦੁਪਹਿਰ 3 ਵਜੇ ਸ਼ੁਰੂ ਹੋ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ