ਸਾਡੇ ਨਾਲ ਸ਼ਾਮਲ

Follow us

20.4 C
Chandigarh
Tuesday, January 20, 2026
More
    Home Breaking News Welfare: ਦੇਹਾ...

    Welfare: ਦੇਹਾਂਤ ਉਪਰੰਤ ਮਾਨਵਤਾ ਦੇ ਲੇਖੇ ਲੱਗੇ ਪ੍ਰੇਮੀ ਮੁਖਤਿਆਰ ਸਿੰਘ ਇੰਸਾਂ

    Welfare: ਦੇਹਾਂਤ ਉਪਰੰਤ ਮਾਨਵਤਾ ਦੇ ਲੇਖੇ ਲੱਗੇ ਪ੍ਰੇਮੀ ਮੁਖਤਿਆਰ ਸਿੰਘ ਇੰਸਾਂ

    ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Welfare

    (ਭੂਸ਼ਨ ਸਿੰਗਲਾ) ਪਾਤੜਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 163 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਪਾਤੜਾਂ ਦੇ ਪਿੰਡ ਚੁਨਾਗਰਾ ਦੇ ਸੱਚਖੰਡ ਵਾਸੀ ਪ੍ਰੇਮੀ ਮੁਖਤਿਆਰ ਇੰਸਾਂ ਦੇ ਦੇਹਾਂਤ ਉਪਰੰਤ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। Welfare

    ਪ੍ਰਾਪਤ ਵੇਰਵਿਆਂ ਅਨੁਸਾਰ ਪਿੰਡਾ ਚੁਨਾਗਰਾ ਦੇ ਪ੍ਰੇਮੀ ਮੁਖਤਿਆਰ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਵਿਰਾਜੇ। ਉਹਨਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਬੇਟੇ ਤੇ ਬੇਟੀਆਂ ਵੱਲੋਂ ਆਪਣੀ ਬਾਪੂ ਜੀ ਦਾ ਸਰੀਰ ਮੈਡੀਕਲ ਖੋਜਾਂ ਲਈ ਮੈਡੀਕਲ ਕਾਲਜ ਲਖਨਊ ਉਤਰ ਪ੍ਰਦੇਸ਼ ਦੇ ਰਿਸਰਚ ਸੈਂਟਰ ਨੂੰ ਦਾਨ ਕੀਤਾ ਗਿਆ।

    Welfare

    ਇਹ ਵੀ ਪੜ੍ਹੋ: ਸਾਵਧਾਨ! ਨਾ ਕੀਤਾ ਇਹ ਕੰਮ ਤਾਂ ਪਵੇਗਾ ਪਛਤਾਉਣਾ, ਇਸ ਅਨਮੋਲ ਤੋਹਫ਼ੇ ਦੀ ਸੰਭਾਲ ਜ਼ਰੂਰੀ

    ਉਨ੍ਹਾਂ ਦੀ ਅਰਥੀ ਨੂੰ ਮੋਢਾ ਉਨਾਂ ਦੀਆਂ ਧੀਆਂ ਤੇ ਨੂੰਹਾਂ ਵੱਲੋਂ ਦੇ ਕੇ ਪਿੰਡ ਵਿੱਚ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਗਈ । ਇਸ ਮੌਕੇ ਪ੍ਰੇਮੀ ਮੁਖਤਿਆਰ ਸਿੰਘ ਇੰਸਾਂ ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ ਪ੍ਰੇਮੀ ਮੁਖਤਿਆਰ ਸਿੰਘ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ। ਇਸ ਮੌਕੇ 85 ਮੈਂਬਰ ਜਗਤਾਰ ਇੰਸਾਂ, ਨਿਰਭੈ ਇੰਸਾਂ, ਭੈਣ ਗੁਰਜੀਤ ਇੰਸਾਂ ਅਤੇ ਭੈਣ ਕੋਮਲ ਇੰਸਾਂ ਤੋਂ ਇਲਾਵਾ ਬਲਾਕ ਪਾਤੜਾਂ, ਦਿੜ੍ਹਬਾ, ਧੂਰੀ ਅਤੇ ਸ਼ੁਤਰਾਣਾ ਦੀ ਸਾਧ-ਸੰਗਤ ਅਤੇ ਰਿਸ਼ਤੇਦਾਰ ਹਾਜ਼ਰ ਸਨ।

    LEAVE A REPLY

    Please enter your comment!
    Please enter your name here