
Fazilka News: (ਰਜਨੀਸ਼ ਰਵੀ) ਜਲਾਲਾਬਾਦ। ਅਰੋੜਾ ਮਹਾਂ ਸਭਾ ਪੰਜਾਬ ਵੱਲੋਂ ਅਰੋੜਾ ਸਮਾਜ ਨੂੰ ਇਕਜੁੱਟ ਕਰਨ ਅਤੇ ਹਰ ਘਰ ਤੱਕ ਪਹੁੰਚ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪੱਧਰ ’ਤੇ ਨਵੀਆਂ ਟੀਮਾਂ ਦਾ ਗਠਨ ਤੇ ਯੂਥ ਨੂੰ ਆਗੂ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ। ਇਸ ਕੜੀ ਹੇਠ ਸਥਾਪਕ ਸ਼੍ਰੀ ਅਮਿਤ ਦਿਵਾਨ, ਆਲ ਇੰਡੀਆ ਚੇਅਰਮੈਨ ਸ਼੍ਰੀ ਧਰਮਪਾਲ ਗ੍ਰੋਵਰ, ਪੰਜਾਬ ਚੇਅਰਮੈਨ ਸ. ਅਮਰੀਕ ਸਿੰਘ ਬੱਤਰਾ, ਪੰਜਾਬ ਪ੍ਰਧਾਨ ਸ਼੍ਰੀ ਕਮਲਜੀਤ ਸੇਤੀਆ, ਯੂਥ ਵਿੰਗ ਪੰਜਾਬ ਪ੍ਰਧਾਨ ਸ਼੍ਰੀ ਤਰੁਣ ਅਰੋੜਾ, ਜਨਰਲ ਸਕੱਤਰ ਐਡਵੋਕੇਟ ਅਸ਼ਵਨੀ ਢੀਂਗਰਾ ਅਤੇ ਸ਼੍ਰੀ ਅਨੀਲ ਬਜਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰ ਪ੍ਰੀਤ ਸਿੰਘ ਦਰਗਨ ਨੂੰ ਜ਼ਿਲ੍ਹਾ ਫਾਜ਼ਿਲਕਾ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਗੁਰਪ੍ਰੀਤ ਸਿੰਘ ਬੱਬਰ (ਸੈਕਟਰੀ ਪੰਜਾਬ) ਨੇ ਕਿਹਾ ਕਿ ਅਰੋੜਾ ਮਹਾਂ ਸਭਾ ਪੰਜਾਬ ਦਾ ਮੁੱਖ ਟੀਚਾ ਹੈ ਕਿ ਅਰੋੜਾ ਸਮਾਜ ਦੇ ਹਰੇਕ ਪਰਿਵਾਰ ਤੱਕ ਪਹੁੰਚ ਬਣਾਈ ਜਾਵੇ ਅਤੇ ਉਨ੍ਹਾਂ ਨੂੰ ਸੰਗਠਿਤ ਕਰਕੇ ਸਮਾਜ ਦੇ ਵਿਕਾਸ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਲਈ ਹਰ ਜ਼ਿਲ੍ਹੇ ਪੱਧਰ ’ਤੇ ਮੀਟਿੰਗਾਂ, ਸਮਾਗਮ ਅਤੇ ਵੱਖ-ਵੱਖ ਸੇਵਾ ਕਾਰਜ ਕਰਵਾਏ ਜਾ ਰਹੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਵਿਚ ਜਾਗਰੂਕਤਾ ਵਧੇ ਅਤੇ ਉਹ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ।
ਜਲਾਲਾਬਾਦ ਇਕਾਈ ਦਾ ਗਠਨ 30 ਮਈ 2025 ਨੂੰ ਹੋਇਆ ਸੀ ਅਤੇ ਇੱਥੇ ਲਗਭਗ 200 ਮੈਂਬਰ ਆਪਣੇ ਵੱਖ-ਵੱਖ ਇਲਾਕਿਆਂ ਵਿੱਚ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ। ਇਕਾਈ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਮਦਾਨ ਨੇ ਕਿਹਾ ਕਿ ਅਰੋੜਾ ਮਹਾਂ ਸਭਾ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਹਰੇਕ ਮੈਂਬਰ ਆਪਣੀ ਯੋਗਤਾ ਅਤੇ ਸਮਰੱਥਾ ਅਨੁਸਾਰ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸੰਗਠਨ ਕਿਸੇ ਇੱਕ ਵਿਅਕਤੀ ਲਈ ਨਹੀਂ, ਸਗੋਂ ਪੂਰੇ ਅਰੋੜਾ ਸਮਾਜ ਦੀ ਅਵਾਜ਼ ਹੈ।
ਇਹ ਵੀ ਪੜ੍ਹੋ: Weather Forecast: ਅੱਜ ਇਨ੍ਹਾਂ ਜ਼ਿਲ੍ਹਿਆਂ ’ਚ ਪਵੇਗਾ ਭਾਰੀ ਮੀਂਹ
ਪ੍ਰੈਸ ਸਕੱਤਰ ਟੀਨੂੰ ਮਦਾਨ ਨੇ ਕਿਹਾ ਕਿ ਨੌਜਵਾਨਾਂ ਦੀ ਭਾਗੀਦਾਰੀ ਸੰਸਥਾ ਦੇ ਭਵਿੱਖ ਨੂੰ ਮਜ਼ਬੂਤੀ ਦਿੰਦੀ ਹੈ ਅਤੇ ਅਜਿਹੇ ਯੁਵਕ ਜੋਸ਼ ਤੇ ਉਤਸ਼ਾਹ ਨਾਲ ਸੰਗਠਨ ਨਾਲ ਜੁੜ ਕੇ ਸਮਾਜਿਕ ਕੰਮ ਕਰ ਰਹੇ ਹਨ, ਉਹ ਹੋਰਾਂ ਲਈ ਪ੍ਰੇਰਣਾ ਦਾ ਸਰੋਤ ਹਨ। ਜਨਰਲ ਸਕੱਤਰ ਲੱਕੀ ਸਿਡਾਨਾ ਨੇ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਕਾਲੇ ਸਾਏ ਤੋਂ ਦੂਰ ਹੋ ਕੇ ਸਮਾਜਿਕ ਕਾਰਜਾਂ ਵਿੱਚ ਜੁਟ ਰਿਹਾ ਹੈ ਜੋ ਸਮਾਜ ਲਈ ਇੱਕ ਚੰਗੀ ਨਿਸ਼ਾਨੀ ਹੈ। Fazilka News
ਇਸ ਮੌਕੇ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜਲਾਲਾਬਾਦ ਇਕਾਈ ਦੇ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਪ੍ਰੀਤ ਸਿੰਘ ਦਰਗਨ ਨੂੰ ਫੁੱਲਮਾਲਾ ਪਾ ਕੇ ਅਤੇ ਸਨਮਾਨ ਪੱਤਰ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰ ਦਰਗਨ ਨੇ ਆਪਣੀ ਨਿਯੁਕਤੀ ਲਈ ਅਰੋੜਾ ਮਹਾਂ ਸਭਾ ਪੰਜਾਬ ਅਤੇ ਜਲਾਲਾਬਾਦ ਇਕਾਈ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੇ ਜ਼ਿੰਮੇਵਾਰ ਅਤੇ ਇਮਾਨਦਾਰ ਢੰਗ ਨਾਲ ਨਿਭਾਉਣਗੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਮਾਜ ਸੇਵਾ ਵੱਲ ਮੋੜਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਸ. ਸੁਰਜੀਤ ਸਿੰਘ ਦਰਗਨ, ਸ਼੍ਰੀ ਰਮੇਸ਼ ਕੁਮਾਰ ਵਾਧਵਾ, ਸ਼੍ਰੀ ਅਵਿਨਾਸ਼ ਚੰਦ ਡੋਡਾ, ਸ਼੍ਰੀ ਰਾਕੇਸ਼ ਕੁਮਾਰ ਗਾਂਧੀ, ਸ਼੍ਰੀ ਅਸ਼ੋਕ ਵਾਟਸ, ਸ਼੍ਰੀ ਦਵਿੰਦਰ ਕੁੱਕੜ, ਸ. ਗੁਰਮੀਤ ਸਿੰਘ ਚੁਘ, ਕਲਾ ਸਿਡਾਨਾ, ਸ. ਜਸਪਾਲ ਸਿੰਘ ਦਰਗਨ, ਸ਼੍ਰੀ ਨਰੇਸ਼ ਕੁਮਾਰ ਕੁੱਕੜ, ਨਿਸ਼ੂ ਕੁੱਕੜ, ਮਿਕਨ ਅਤੇ ਹੋਰ ਕਈ ਮੈਂਬਰ ਹਾਜ਼ਰ ਸਨ।