ਪੰਜਾਬ ਦੇ ਮੌਸਮ ਬਾਰੇ ਹੋਈ ਭਵਿੱਖਬਾਣੀ, ਕਿਵੇਂ ਰਹੇਗਾ ਮੌਸਮ…

Weather Update
Weather of Punjab

ਲੁਧਿਆਣਾ। ਸੂਬੇ ’ਚ ਸਰਦ ਰੁੱਤ ਦੇ ਸ਼ੁਰੂ ਹੋਣ ਨਾਲ ਮੌਸਮ ’ਚ ਠੰਢਕ ਮਹਿਸੂਸ ਹੋਣ ਲੱਗੀ ਹੈ। ਰਾਤ ਦੇ ਸਮੇਂ ਤਾਪਮਾਨ ਹੇਠਾਂ ਡਿੱਗ ਜਾਦਾ ਹੈ ਅਤੇ ਠੰਢ ਦਾ ਅਹਿਸਾਸ ਹੋਣ ਲੱਗਦਾ ਹੈ। ਉੱਥੇ ਹੀ ਦੁਪਹਿਰ ਦੇ ਸਮੇਂ ਖਿੜਖਿੜਾਉਂਦੀ ਧੁੱਪ ’ਚ ਹਲਕੀ ਤਪਸ਼ ਮਹਿਸੂਸ ਹੁੰਦੀ ਹੈ ਅਤੇ ਮੌਸਮ ਮੱਧਮ ਜਿਹਾ ਬਣਿਆ ਰਹਿੰਦਾ ਹੈ। ਇਸ ਦਰਮਿਆਨ ਪੰਜਾਬ ਵਾਸੀਆਂ ਨੂੰ ਗਰਮ ਕੱਪੜਿਆਂ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾ ’ਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਬਣਿਆ ਰਹਿਣ ਦੀ ਸੰਭਾਵਨਾ ਹੈ। (Weather of Punjab)

ਪੀਏਯੂ ਐਗਰੋਮੈਂਟ ਅਬਜਰਵੇਟਰੀ ਤੋਂ ਮਿਲੀ ਰਿਪੋਰਟ ਮੁਤਾਬਿਕ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਸਣੇ ਨੇੜੇ ਦੇ ਖੇਤਰਾਂ ’ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਬੀਤੇ ਦਿਨ ਘੱਟੋ ਘੱਟ ਤਾਪਮਾਨ ਦਾ ਪਾਰਾ 11.9 ਡਿਗਰੀ ਸੈਲਸੀਅਸ, ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 26.0 ਡਿਗਰੀ ਸੈਲਸੀਅਸ, ਸਵੇਰ ਦੇ ਸਮੇਂ ਹਵਾ ਵਿੱਚ ਨਮੀ ਦੀ ਮਾਤਰਾ 95 ਫ਼ੀਸਦੀ ਅਤੇ ਸ਼ਾਮ ਨੂੰ ਹਵਾ ਵਿੰਚ ਨਮੀ ਦੀ ਮਾਤਰਾ 43 ਫੀਸਦੀ ਰਿਕਾਰਡ ਕੀਤੀ ਗਈ। ਇਸੇ ਤਰ੍ਹਾਂ ਦਿਨ ਦੀ ਲੰਬਾਈ 10 ਘੰਟੇ 37 ਮਿੰਟ ਰਹੀ। ਮੌਸਮ ਖੁਸ਼ਕ ਰਹਿਣ ਦੇ ਚੱਲਦੇ ਕਿਸਾਨ ਵੀ ਆਪਣੇ ਖੇਤਾਂ ਵਿੱਚ ਹੋਰ ਕੰਮਾਂ ਨੂੰ ਪੂਰਾ ਕਰ ਸਕਦੇ ਹਨ। (Weather of Punjab)

Also Read : ਧੋਖੇ ਨਾਲ ਏਟੀਐੱਮ ਬਦਲ ਉਡਾਏ 80 ਹਜ਼ਾਰ ਰੁਪਏ, ਮਾਮਲਾ ਦਰਜ਼