ਬੁਢਲਾਡਾ ਤੋਂ ਪ੍ਰੇਮੀ ਨਿਰੰਜਨ ਲਾਲ ਦੱਸਦੇ ਹਨ ਕਿ ਸੰਨ 1973 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਗੁਰਨੇ ਕਲਾਂ ’ਚ ਸਤਿਸੰਗ ਫ਼ਰਮਾਉਣ ਆਏ ਤਾਂ ਅਸੀਂ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ’ਚ ਅਰਜ਼ ਕੀਤੀ, ‘‘ਪਿਤਾ ਜੀ, ਸਾਡੇ ਘਰ ਵੀ ਚਰਨ ਟਿਕਾਓ।’’ (Shah Satnam Ji Maharaj)
ਇਹ ਵੀ ਪੜ੍ਹੋ: ਸੱਚੇ ਦਿਲੋਂ ਯਾਦ ਕਰਨ ਨਾਲ ਜ਼ਰੂਰ ਹੁੰਦੇ ਹਨ ਰੱਬ ਦੇ ਦਰਸ਼ਨ : Saint Dr MSG
ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਬੇਟਾ, ਅੱਜ ਸਮਾਂ ਘੱਟ ਹੈ ਫਿਰ ਕਦੇ ਆਵਾਂਗੇ, ਆਵਾਂਗੇ ਜ਼ਰੂਰ ਅਤੇ ਕਈ ਵਾਰ ਆਵਾਂਗੇ’’ ਉਸ ਸਮੇਂ ਤਾਂ ਉਸ ਪ੍ਰੇਮੀ ਦਾ ਦਿਲ ਬਹੁਤ ਉਦਾਸ ਹੋਇਆ ਤੇ ਲੱਗਾ ਕਿ ਪੂਜਨੀਕ ਪਰਮ ਪਿਤਾ ਜੀ ਦਿਲਾਸਾ ਦੇ ਗਏ ਹਨ ਫਿਰ ਇਹ ਬਚਨ 1975 ਅਤੇ 1976 ’ਚ ਜਿਉਂ ਦੇ ਤਿਉਂ ਪੂਰੇ ਹੋਏ, ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਬੁਢਲਾਡਾ ’ਚ ਸਾਡੇ ਘਰੇ ਉਤਾਰਾ ਕੀਤਾ ਅਤੇ ਫਿਰ 1996 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਡੇ ਘਰ ਪਵਿੱਤਰ ਚਰਨ ਟਿਕਾਏ।