ਰੂਹਾਨੀਅਤ : ਸੱਚੀ ਤੜਫ਼ ਨਾਲ ਭਗਤੀ ਇਬਾਦਤ ਕਰੋ

MSG

ਰੂਹਾਨੀਅਤ: ਸੱਚੀ ਤੜਫ਼ ਨਾਲ ਭਗਤੀ ਇਬਾਦਤ ਕਰੋ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਰਾਮ ਕਣ-ਕਣ, ਜ਼ਰੇ-ਜ਼ਰੇ ਵਿੱਚ ਮੌਜ਼ੂਦ ਹੈ, ਕੋਈ ਜਗ੍ਹਾ ਉਸ ਤੋਂ ਖਾਲੀ ਨਹੀਂ ਪਰ ਉਹ ਅੱਖਾਂ ਵੱਖ ਹੁੰਦੀਆਂ ਹਨ ਜੋ ਅੱਲ੍ਹਾ, ਮਾਲਕ ਨੂੰ ਦੇਖਦੀਆਂ ਹਨ ਅੱਖਾਂ ਤਾਂ ਇਹੀ ਹੁੰਦੀਆਂ ਹਨ ਪਰ ਇਨ੍ਹਾਂ ਅੱਖਾਂ ਵਿੱਚ ਰਾਮ-ਨਾਮ ਦੀ ਦਵਾਈ ਪਾਈ ਜਾਵੇ ਤਾਂ ਫੇਰ ਇਹ ਅੱਖਾਂ ਦੁਨੀਆਂਦਾਰੀ ਵੱਲੋਂ ਹਟ ਕੇ ਮਾਲਕ ਦੇ ਦਰਸ਼ਨ ਕਰਦੀਆਂ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਤੁਸੀਂ ਜਿਸ ਧਰਮ ਨੂੰ ਮੰਨਦੇ ਹੋ ਉਸ ਧਰਮ ਵਿੱਚ ਰਹਿੰਦਿਆਂ ਹੋਇਆਂ ਆਪਣੇ ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਨੂੰ ਯਾਦ ਕਰੋ ਤਾਂ ਉਸ ਮਾਲਕ ਦੀ ਦਇਆ-ਮਿਹਰ, ਰਹਿਮਤ ਤੁਹਾਡੇ ’ਤੇ ਜ਼ਰੂਰ ਵਰਸੇਗੀ ਇਨਸਾਨ ਜਦੋਂ ਹੰਕਾਰੀ, ਖੁਦੀ ਦੇ ਘੋੜੇ ’ਤੇ ਸਵਾਰ ਹੋ ਜਾਂਦਾ ਹੈ, ਮਨ ਹਾਵੀ ਹੋ ਜਾਂਦਾ ਹੈ ਤਾਂ ਉਹ ਕਿਸੇ ਸੰਤ, ਗੁਰੂ, ਪੀਰ-ਫ਼ਕੀਰ ਦੀ ਅਵਾਜ਼ ਨਹੀਂ ਸੁਣਦਾ ਅਤੇ ਮਾਲਕ ਤੋਂ ਦੂਰ ਰਹਿ ਕੇ ਉਸ ਦੀ ਦਇਆ-ਮਿਹਰ ਤੋਂ ਵਾਂਝਾ ਰਹਿ ਜਾਂਦਾ ਹੈ ਕੋਈ ਧਰਮ, ਮਜ਼ਹਬ ਇਹ ਨਹੀਂ ਸਿਖਾਉਦਾ ਕਿ ਆਪਸ ਵਿੱਚ ਨਫ਼ਰਤ, ਚੁਗਲੀ, ਨਿੰਦਿਆ ਕਰੋ ਹਰ ਧਰਮ ਇਹੀ ਕਹਿੰਦਾ ਹੈ ਕਿ ਤੁਸੀਂ ਓਮ, ਹਰੀ, ਅੱਲ੍ਹਾ, ਵਾਹਿਗੁਰੂ ਨੂੰ ਯਾਦ ਕਰੋ, ਉਸ ਦੀ ਭਗਤੀ-ਇਬਾਦਤ ਕਰੋ, ਹੋ ਸਕੇ ਤਾਂ ਦੀਨ-ਦੁਖੀਆਂ ਦੀ ਮੱਦਦ ਕਰੋ ਦੂਸਰੇ ਦਾ ਭਲਾ ਕਰਨ ਨਾਲ ਮਾਲਕ ਤੁਹਾਡਾ ਭਲਾ ਜ਼ਰੂਰ ਕਰੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਦੇ ਅੰਦਰ ਉਦੋਂ ਪਿਆਰ-ਮੁਹੱਬਤ ਆ ਸਕਦੀ ਹੈ ਜਦੋਂ ਉਹ ਮਾਲਕ ਦੇ ਨਾਮ ਦਾ ਸਿਮਰਨ ਕਰੇ ਸਿਮਰਨ ਤੋਂ ਬਿਨਾਂ ਜੀਵਨ ਐਵੇਂ ਹੀ ਬਰਬਾਦ ਹੋ ਜਾਂਦਾ ਹੈ ਜੇਕਰ ਤੁਸੀਂ ਤੁਰਦੇ-ਫਿਰਦੇ, ਉੱਠਦੇ-ਬੈਠਦੇ, ਸੌਂਦੇ-ਜਾਗਦੇ ਥੋੜ੍ਹਾ-ਥੋੜ੍ਹਾ ਸਿਮਰਨ ਵੀ ਕਰਦੇ ਰਹੋ ਤਾਂ ਉਹ ਸਮਾਂ ਤੁਹਾਡੇ ਲਈ ਬੇਸ਼ਕੀਮਤੀ ਬਣ ਜਾਵੇਗਾ ਅਤੇ ਖੁਸ਼ੀਆਂ ਨਾਲ ਮਾਲਾਮਾਲ ਕਰਦਾ ਰਹੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ