ਸਾਡੇ ਨਾਲ ਸ਼ਾਮਲ

Follow us

13.6 C
Chandigarh
Sunday, February 1, 2026
More
    Home Breaking News ਸੇਵਾ-ਸਿਮਰਨ ਕਰ...

    ਸੇਵਾ-ਸਿਮਰਨ ਕਰਦੇ ਹੋਏ ਸਾਰਿਆਂ ਦਾ ਭਲਾ ਮੰਗੋ ਅਤੇ ਕਰੋ : Saint Dr MSG

    Saint Dr MSG: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਸੁਖ, ਸ਼ਾਂਤੀ ਪਰਮਾਨੰਦ ਚਾਹੁੰਦਾ ਹੈ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਉਸ ਨੂੰ ਸੁਖ ਮਿਲੇ, ਅਸੀਮ ਸ਼ਾਂਤੀ ਮਿਲੇ, ਪਰਮਾਨੰਦ ਮਿਲੇ, ਜ਼ਿੰਦਗੀ ਬਹਾਰ ਵਾਂਗ ਲੰਘੇ, ਕੋਈ ਕਮੀ ਨਾ ਰਹੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿੰਨੀਆਂ ਮਰਜ਼ੀ ਇੱਛਾਵਾਂ ਰੱਖ ਸਕਦਾ ਹੈ ਪਰ ਜਦੋਂ ਇੱਛਾਵਾਂ ਵਧਦੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਮੱਕੜਜਾਲ ਇਨਸਾਨ ਨੂੰ ਘੇਰ ਲੈਂਦਾ ਹੈ, ਇਨਸਾਨ ਨੂੰ ਬਰਬਾਦ ਕਰਨ ਲੱਗਦਾ ਹੈ ਇਸ ਲਈ ਸਿਮਰਨ ਕਰੋ, ਸੇਵਾ ਕਰੋ, ਦੀਨ-ਦੁਖੀਆਂ ਦੀ ਮੱਦਦ ਕਰੋ, ਸਾਰਿਆਂ ਦਾ ਭਲਾ ਮੰਗੋ ਅਤੇ ਭਲਾ ਕਰੋ ਸਾਰਿਆਂ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ। Saint Dr MSG

    Read This : Cleanliness Campaign: ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਸ਼ਾਹ ਸਤਿਨਾਮ ਜੀ ਮਾਰਗ ’ਤੇ ਚਲਾਇਆ ਸਫਾਈ ਅਭਿਆਨ

    ਕਿਸੇ ਦਾ ਦਿਲ ਨਾ ਦੁਖਾਓ ਸੇਵਾ-ਸਿਮਰਨ ਕਰਦੇ ਹੋਏ ਰੂਹਾਨੀਅਤ ਅਤੇ ਇਨਸਾਨੀਅਤ ਦੇ ਰਾਹ ’ਤੇ ਅੱਗੇ ਵਧਦੇ ਜਾਓ ਤਾਂ ਮਾਲਕ ਅੰਦਰ ਬਾਹਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਖੁਦਾ, ਰੱਬ ਇੱਕ ਹੀ ਤਾਕਤ ਹੈ, ਇੱਕ ਹੀ ਸ਼ਕਤੀ ਹੈ, ਜੋ ਇੱਕ ਹੁੰਦੇ ਹੋਏ ਵੀ ਦੋਵਾਂ ਜਹਾਨਾਂ ਦੀ ਖ਼ਬਰ ਰੱਖਦਾ ਹੈ ਸਾਰੀ ਤ੍ਰਿਲੋਕੀ ਇਨਸਾਨ, ਪੌਦੇ, ਜੀਵ-ਜੰਤੂ, ਬਹੁਤ ਸਾਰੀਆਂ ਜੂਨਾਂ ਹਨ ਪਤਾ ਨਹੀਂ ਇਨ੍ਹਾਂ ਦੀ ਕਿੰਨੀ ਗਿਣਤੀ ਹੈ ਇਹ ਤਾਂ ਇੱਕ ਤ੍ਰਿਲੋਕੀ ਦੀ ਗੱਲ ਹੈ ਅਜਿਹੀਆਂ ਸੈਂਕੜੇ ਤ੍ਰਿਲੋਕੀਆਂ ਹਨ, ਇਹ ਸਾਡੇ ਧਰਮਾਂ ’ਚ ਲਿਖਿਆ ਹੈ ਅਗਲਾ ਜਹਾਨ ਜਿੱਥੇ ਆਤਮਾਵਾਂ ਵਾਸ ਕਰਦੀਆਂ ਹਨ, ਇੱਥੇ ਉਨ੍ਹਾਂ ਦੀ ਸਜ਼ਾ ਦਾ, ਖੁਸ਼ੀ ਦਾ, ਸਵਰਗ-ਨਰਕ ਦਾ, ਸਾਰਾ ਸਿਸਟਮ ਹੈ। Saint Dr MSG

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿੰਨੀ ਹੈਰਾਨੀ ਹੈ ਕਿ ਇੱਕ ਹੀ ਸਾਰਿਆਂ ਨੂੰ ਦੇਖ ਰਿਹਾ ਹੈ ਅਤੇ ਉਹ ਇੱਕ ਹੀ ਸਾਰਿਆਂ ਦੇ ਅੰਦਰ ਮੌਜ਼ੂਦ ਹੈ ਕਮਾਲ ਹੈ ਉਸ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਰੱਬ ਦਾ ਜਿਸ ਤਰ੍ਹਾਂ ਪਾਣੀ ਨੂੰ ਜਲ, ਆਬ, ਨੀਰ, ਵਾਸ਼ਰ ਕਹਿਣ ਨਾਲ ਉਸ ਦਾ ਸੁਆਦ ਨਹੀਂ ਬਦਲਦਾ ਉਸੇ ਤਰ੍ਹਾਂ ਉਸ ਸੁਪਰੀਮ ਪਾਵਰ ਨੂੰ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਖੁਦਾ, ਰੱਬ, ਪ੍ਰਭੂ ਕਿੰਨੇ ਵੀ ਨਾਂਅ ਦੇ ਦਿਓ ਉਹ ਇੱਕ ਸੀ ਇੱਕ ਹੈ ਅਤੇ ਹਮੇਸ਼ਾ ਇੱਕ ਹੀ ਰਹੇਗਾ ਅਤੇ ਉਹ ਹੀ ਇੱਕ ਅਜਿਹੀ ਸ਼ਕਤੀ ਹੈ, ਜੋ ਇਨਸਾਨ ਨੂੰ ਸਾਰੀਆਂ ਖੁਸ਼ੀਆਂ ਦਿੰਦੀ ਹੈ ਇਸ ਲਈ ਉਸ ਦਾ ਸਿਮਰਨ ਕਰੋ, ਭਗਤੀ-ਇਬਾਦਤ ਕਰੋ ਤਾਂ ਕਿ ਉਸ ਦੀਆਂ ਖੁਸ਼ੀਆਂ ਨਾਲ ਤੁਸੀਂ ਨਿਹਾਲ ਹੋ ਸਕੋ, ਅੰਦਰ-ਬਾਹਰ ਮਾਲਕ ਰਹਿਮੋ-ਕਰਮ ਨਾਲ ਮਾਲਾਮਾਲ ਕਰੇ। Saint Dr MSG