Pratap Bajwa: ਪ੍ਰਤਾਪ ਬਾਜਵਾ ਦੀ ਨਹੀਂ ਸੀ ਕੋਈ ਗਲਤ ਭਾਵਨਾ, ਕਹਾਵਤ ਦਾ ਕੀਤਾ ਸੀ ਇਸਤੇਮਾਲ : ਵਕੀਲ
- ਜੁਆਬ ਨੂੰ ਕਾਨੂੰਨੀ ਮਾਹਰ ਦੇਖਣਗੇ, ਫਿਰ ਲਿਆ ਜਾਏਗਾ ਫੈਸਲਾ : ਜਸਵੀਰ ਸਿੰਘ ਗੜੀ
Pratap Bajwa: ਚੰਡੀਗੜ੍ਹ (ਅਸ਼ਵਨੀ ਚਾਵਲਾ)। ਬੈਂਡ ਵਾਜਾ ਵਿਵਾਦ ਵਿੱਚ ਕਾਂਗਰਸੀ ਵਿਧਾਇਕ ਦਲ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਬੁੱਧਵਾਰ ਨੂੰ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਕੋਲ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਨੇ ਆਪਣਾ ਵਕੀਲ ਭੇਜਦੇ ਹੋਏ ਜੁਆਬ ਦਾਖ਼ਲ ਕਰ ਦਿੱਤਾ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਵੱਲੋਂ ਭੇਜੇ ਗਏ ਜੁਆਬ ਵਿੱਚ ਕਈ-ਕਈ ਉੱਚ ਅਦਾਲਤਾਂ ਦੇ ਆਦੇਸ਼ਾਂ ਦਾ ਹਵਾਲਾ ਦੇਣ ਦੇ ਨਾਲ ਹੀ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਕਿਸੇ ਗਲਤ ਭਾਵਨਾ ਜਾਂ ਫਿਰ ਦਲਿਤਾਂ ਦੇ ਖ਼ਿਲਾਫ਼ ਕੋਈ ਸ਼ਬਦ ਦੀ ਵਰਤੋਂ ਨਹੀਂ ਕੀਤੀ।
Read Also : ਈਡੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ, ਸਿਹਤ ਕਾਰਨਾਂ ਕਰਕੇ ਪੇਸ਼ ਨਹੀਂ ਹੋਣਗੇ
ਉਨ੍ਹਾਂ ਵੱਲੋਂ ਇੱਕ ਕਹਾਵਤ ਬੋਲੀ ਗਈ ਸੀ, ਜਿਹੜੀ ਕਿ ਆਮ ਰੂਟੀਨ ਵਿੱਚ ਸਿਆਸੀ ਲੀਡਰ ਜਾਂ ਆਮ ਲੋਕ ਵੀ ਬੋਲ ਦਿੰਦੇ ਹਨ। ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਅਰਵਿੰਦ ਸਚਦੇਵਾ ਵੱਲੋਂ ਸੌਂਪੇ ਗਏ ਜੁਆਬ ਦੀ ਕਾਪੀ ਨੂੰ ਰੱਖਦੇ ਹੋਏ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਅਗਲੀ ਤਾਰੀਖ 26 ਫਰਵਰੀ ਰੱਖ ਦਿੱਤੀ ਗਈ ਹੈ, ਇਸ ਦਿਨ ਫੈਸਲਾ ਹੋਵੇਗਾ ਕਿ ਇਸ ਮਾਮਲੇ ਵਿੱਚ ਕੋਈ ਕਾਰਵਾਈ ਕਰਨੀ ਹੈ ਜਾਂ ਫਿਰ ਨਹੀਂ। ਇਸ ਦਿਨ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਨੂੰ ਵੀ ਆਉਣ ਲਈ ਕਿਹਾ ਗਿਆ ਹੈ।
Pratap Bajwa
ਬਾਜਵਾ ਵੱਲੋਂ ਪੇਸ਼ ਹੋਏ ਵਕੀਲ ਅਰਵਿੰਦ ਸੱਚਦੇਵਾ ਨੇ ਕਿਹਾ ਕਿ ਉਹ ਆਪਣਾ ਜੁਆਬ ਦਾਖ਼ਲ ਕਰਨ ਲਈ ਆਏ ਸਨ ਅਤੇ ਇਸ ਮਾਮਲੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕੁਝ ਵੀ ਗਲਤ ਨਹੀਂ ਕੀਤਾ। ਬਾਜਵਾ ਨੇ ਇੱਕ ਰੈਲੀ ਦੌਰਾਨ ਸਿਰਫ਼ ਇੱਕ ਕਹਾਵਤ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਨਾ ਤਾਂ ਦਲਿਤ ਜਾਂ ਫਿਰ ਅਨੁਸੂਚਿਤ ਜਾਤੀ ਸਬੰਧੀ ਉਨ੍ਹਾਂ ਨੇ ਕੋਈ ਟਿੱਪਣੀ ਕੀਤੀ ਹੈ, ਜਿਸ ਕਾਰਨ ਇਹ ਮਾਮਲੇ ਵਿੱਚ ਐੱਸਸੀ ਕਮਿਸ਼ਨ ਦੀ ਕੋਈ ਕਾਰਵਾਈ ਨਹੀਂ ਬਣਦੀ ਹੈ।
ਇਸ ਤੋਂ ਬਾਅਦ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਨੇ ਲਿਖਤੀ ਜੁਆਬ ਨੂੰ ਦੇਖ ਲਿਆ ਹੈ ਪਰ ਅਜੇ ਮੁਕੰਮਲ ਪੜਿ੍ਹਆ ਨਹੀਂ ਗਿਆ। ਇਸ ਲਈ ਅਗਲੇ ਕੁਝ ਦਿਨਾਂ ਵਿੱਚ ਪ੍ਰਤਾਪ ਬਾਜਵਾ ਦੇ ਜੁਆਬ ਪੜ੍ਹਨ ਦੇ ਨਾਲ ਹੀ ਕਾਨੂੰਨੀ ਸਲਾਹ ਵੀ ਲੈਣਗੇ, ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।














