ਪ੍ਰਲਯ ਮਿਜ਼ਾਈਲ: ਹੁਣ ਦੁਸ਼ਮਣ ਫੌਜ ਦੇ ਬੰਕਰ, ਬੇਸ ਅਤੇ ਤੋਪ ਨੂੰ ਪਲਾਂ ਵਿੱਚ ਨਸ਼ਟ ਕਰ ਦਿੱਤਾ ਜਾਵੇਗਾ

Pralay Missile Sachkahoon

ਪ੍ਰਲਯ ਮਿਜ਼ਾਈਲ: ਹੁਣ ਦੁਸ਼ਮਣ ਫੌਜ ਦੇ ਬੰਕਰ, ਬੇਸ ਅਤੇ ਤੋਪ ਨੂੰ ਪਲਾਂ ਵਿੱਚ ਨਸ਼ਟ ਕਰ ਦਿੱਤਾ ਜਾਵੇਗਾ

ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀ ‘ਪ੍ਰਲਯ’ ਮਿਜ਼ਾਇਲ ਦਾ ਸਫ਼ਲ ਪ੍ਰੀਖਣ

 150-150 ਕਿਲੋਮੀਟਰ ਤੱਕ ਟੀਚਿਆਂ ਨੂੰ ਮਾਰਨ ਦੇ ਸਮਰੱਥ

ਨਵੀਂ ਦਿੱਲੀ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਬੁੱਧਵਾਰ ਨੂੰ ਸਵਦੇਸ਼ੀ ਤੌਰ ’ਤੇ ਵਿਕਸਤ ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀ ‘ਪ੍ਰਲਯ’ ਮਿਜ਼ਾਇਲ ਦਾ ਸਫ਼ਲ ਪ੍ਰੀਖਣ ਕੀਤਾ। ਓਡੀਸ਼ਾ ਵਿੱਚ ਪ੍ਰਲਯ ਦਾ ਪ੍ਰੀਖਣ  ਡਾ.ਏ.ਪੀ.ਜੇ. ਅਬਦੁਲ ਕਲਾਮ ਆਈਲੈਂਡ ਤੋਂ ਕੀਤਾ ਗਿਆ ਅਤੇ ਇਸਨੇ ਆਪਣੇ ਸਾਰੇ ਟੀਚਿਆਂ ਨੂੰ ਪੂਰਾ ਕੀਤਾ। ਪ੍ਰੀਖਣ ਦੌਰਾਨ, ਮਿਜ਼ਾਇਲ ਦੀਆਂ ਸਾਰੀਆਂ ਪ੍ਰਣਾਲੀਆਂ ਨੇ ਸਫ਼ਲਤਾਪੂਰਵਕ ਕੰਮ ਕੀਤਾ ਅਤੇ ਪੂਰੀ ਸ਼ੁੱਧਤਾ ਨਾਲ ਨਿਸ਼ਾਨੇ ’ਤੇ ਮਾਰਿਆ। ਨਵੀਂ ਤਕਨੀਕ ਨਾਲ ਲੈਸ ਇਸ ਮਿਜ਼ਾਇਲ ਨੂੰ ਮੋਬਾਈਲ ਲਾਂਚਰ ਤੋਂ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਹ 150 ਤੋਂ 500 ਕਿਲੋਮੀਟਰ ਤੱਕ ਮਾਰ ਕਰਨ ਦੇ ਸਮਰੱਥ ਹੈ। ਦੂਜੇ ਪਾਸੇ ਜੇਕਰ ਇਹ ਮਿਜ਼ਾਇਲ ਸਰਹੱਦ ਦੇ ਨੇੜੇਓ ਦਾਗੀ ਜਾਂਦੀ ਹੈ ਤਾਂ ਇਹ ਦੁਸ਼ਮਣ ਦੇ ਬੰਕਰ, ਬੇਸ ਅਤੇ ਤੋਪਾਂ ਨੂੰ ਪਲਾਂ ਵਿੱਚ ਤਬਾਹ ਕਰ ਦੇਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀਆਰਡੀਓ ਦੇ ਚੇਅਰਮੈਨ ਡਾਕਟਰ ਜੀ ਸਤੀਸ਼ ਰੈੱਡੀ ਨੇ ਮਿਜ਼ਾਇਲ ਦੇ ਵਿਕਾਸ ਅਤੇ ਪ੍ਰੀਖਣ ਵਿੱਚ ਸ਼ਾਮਿਲ ਟੀਮਾਂ ਨੂੰ ਵਧਾਈ ਦਿੱਤੀ ਹੈ।

ਚੀਨੀ ਮਿਜ਼ਾਈਲਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ

ਸੂਤਰਾਂ ਦਾ ਕਹਿਣਾ ਹੈ ਕਿ ਇਸ ਮਿਜ਼ਾਈਲ ਦਾ ਜ਼ਿਕਰ ਡੀਆਰਡੀਓ ਨੇ ਸਾਲ 2015 ਵਿੱਚ ਕੀਤਾ ਸੀ। ਇਸ ਨੇ ਆਪਣੀ ਸਾਲਾਨਾ ਰਿਪੋਰਟ ’ਚ ਦੱਸਿਆ ਸੀ ਕਿ ਇਹ ਇੱਕ ਬੈਲਿਸਟਿਕ ਮਿਜ਼ਾਈਲ ਹੈਲੋਕਾਸਟ ਸੀ, ਜੋ ਚੀਨ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾ ਮੁਕਾਬਲਾਂ ਕਰਨ ’ਚ ਪੂਰੀ ਤਰ੍ਹਾਂ ਸਮਰੱਥ ਹੈ। ਇਸ ਮਿਜ਼ਾਈਲ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਜ਼ਮੀਨ ਦੇ ਨਾਲ ਨਾਲ ਡੱਬੇ ਨਾਲ ਵੀ ਦਾਗਿਆ ਜਾ ਸਕਦਾ ਹੈ। ਮਿਜ਼ਾਈਲ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਹੋਰ ਘੱਟ ਦੂਰੀ ਦੀਆਂ ਮਿਜ਼ਾਈਲਾਂ ਨਾਲੋਂ ਕੀਤੇ ਜ਼ਿਆਦਾ ਘਾਤਕ ਹੈ ਇਹ ਆਪਣੇ ਨਿਸ਼ਾਨ ’ਤੇ ਸਹੀ ਨਿਸ਼ਾਨਾ ਲਗਾਉਣ ਦੇ ਨਾਲ ਨਾਲ ਇਸ ਨੂੰ ਤਬਾਹ ਕਰਨ ਦੀ ਸਮਰੱਥਾਂ ਵੀ ਰੱਖਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ