
ਸ਼੍ਰੀ ਦਿਓੜਾ ਨੇ ਦਫ਼ਤਰ ਨੂੰ 11 ਹਜ਼ਾਰ, ਸਰਕਾਰੀ ਸੀ.ਸੈ.ਸਕੂਲ ਅਤੇ ਮਿਡਲ ਸਕੂਲ ਪੱਕਾ ਨੂੰ 5100-5100 ਰੁਪਏ ਦੀ ਸਹਾਇਤਾ ਦਿੱਤੀ
Farewell Ceremony: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸਿੱਖਿਆ ਵਿਭਾਗ ’ਚ ਬਤੌਰ ਲੈਕਚਰਾਰ ਆਪਣੀ ਸੇਵਾ ਸ਼ੁਰੂ ਕਰਕੇ, ਵੱਖ-ਵੱਖ ਸਕੂਲਾਂ ’ਚ ਪ੍ਰਿੰਸੀਪਲ, ਡਾਈਟ ਫ਼ਿਰੋਜ਼ਪੁਰ ਵਿਖੇ ਪ੍ਰਿੰਸੀਪਲ, ਮੰਡਲ ਸਿੱਖਿਆ ਟੀਮ ਦੇ ਇੰਚਾਰਜ਼, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਵਜੋਂ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਣ ਵਾਲੇ ਸ਼੍ਰੀ ਪ੍ਰਦੀਪ ਦਿਓੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਵਜੋਂ ਵਿਭਾਗ ’ਚ ਨਿਭਾਈਆਂ ਮਿਸਾਲੀ ਸੇਵਾਵਾਂ ਨੂੰ ਵੇਖਦੇ ਹੋਏ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਨੀਲਮ ਰਾਣੀ ਦੀ ਯੋਗ ਅਗਵਾਈ ਹੇਠ ਬਿਲਕੁਲ ਸਾਦਾ ਸਮਾਗਮ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਕੀਤਾ ਗਿਆ।
ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ, ਉਨ੍ਹਾਂ ਦੀ ਸੁਪਤਨੀ ਮੈਥ ਮਿਸਟ੍ਰੈਸ ਸੀਮਾ ਦਿਓੜਾ, ਭਰਾ ਸੰਦੀਪ ਦਿਓੜਾ ਲੇਖਾਕਾਰ ਪੁੱਡਾ ਫ਼ਿਰੋਜ਼ਪੁਰ, ਭਰਜਾਈ ਲੈਕਚਰਾਰ ਸੁਮਨ ਦਿਓੜਾ ਅਤੇ ਐਸ.ਐਸ.ਮਾਸਟਰ ਨਵਦੀਪ ਕੱਕੜ ਕੋਟਕਪੂਰਾ ਸ਼ਾਮਲ ਹੋਏ।
ਇਸ ਮੌਕੇ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੇ ਸਮੂਹ ਅਧਿਕਾਰੀਆਂ-ਕਰਮਚਾਰੀਆਂ ਨੇ ਮਿਲ ਕੇ ਹੜ੍ਹ ਪੀੜਤ ਭੈਣ-ਭਰਾਵਾਂ ਦੀ ਚੜ੍ਹਦੀਕਲਾ ਵਾਸਤੇ ਪ੍ਰਥਾਨਾ ਕੀਤੀ। ਫ਼ਿਰ ਸ਼੍ਰੀਮਤੀ ਕੇਵਲ ਕੌਰ ਜ਼ਿਲਾ ਖੇਡ ਕੋਆਰਡੀਨੇਟਰ, ਸਿੱਖਿਆ ਵਿਭਾਗ ਨੇ ਸਭ ਨੂੰ ਜੀ ਆਇਆਂ। ਇਸ ਮੌਕੇ ਸੁਪਰਡੈਂਟ ਪਰਮਜੀਤ ਸਿੰਘ ਬਰਾੜ ਨੇ ਸ਼੍ਰੀ ਪ੍ਰਦੀਪ ਦਿਓੜਾ ਨਾਲ ਬਤੀਤ ਕੀਤੇ ਪਲਾਂ ਨੂੰ ਸਾਂਝਾ ਕਰਦਿਆਂ ਕਿਹਾ ਉਨ੍ਹਾਂ ਹਮੇਸ਼ਾ ਖੁਸ਼ ਰਹਿੰਦਿਆਂ ਵਿਭਾਗ ਸੇਵਾ ਦੀ ਤਨਦੇਹੀ ਨਾਲ ਕੀਤੀ ਹੈ। ਫ਼ਿਰ ਪੰਜਾਬ ਮਨਿਸਟੀਰੀਅਲ ਸਟਾਫ਼ ਪੰਜਾਬ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਸੰਧੂ ਨੇ ਕਿਹਾ ਉਨ੍ਹਾਂ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਵਿਖੇ ਸ਼੍ਰੀ ਦਿਓੜਾ ਨਾਲ ਕੰਮ ਕਰਨ ਦਾ ਕਾਫ਼ੀ ਸਮਾਂ ਮਿਲਿਆ ਹੈ। ਇਸ ਅਰਸੇ ਦੌਰਾਨ ਉਨ੍ਹਾਂ ਵੇਖਦਿਆਂ ਕਿ ਸ਼੍ਰੀ ਦਿਓੜਾ ਨੇ ਕੁਸ਼ਲ ਪ੍ਰਬੰਧਕ ਵਜੋਂ ਵਿਭਾਗ ਦੀ ਸੇਵਾ ਬਹੁਤ ਸੁਹਿਦਰਤਾ ਨਾਲ ਕੀਤੀ ਅਤੇ ਆਪਣੇ ਸਾਥੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੋਂ ਹਮੇਸ਼ਾ ਸਤਿਕਾਰ ਪ੍ਰਾਪਤ ਕੀਤਾ ਹੈ। ਇਸ ਸਮੇਂ ਲੇਖਕਾਰ ਪ੍ਰਵੀਨ ਰਾਣੀ ਨੇ ਸਨਮਾਨ ਪੱਤਰ ਪੜ੍ਹਿਆ।
ਪ੍ਰਦੀਪ ਦਿਓੜਾ ਨੇ ਸਿੱਖਿਆ ਵਿਭਾਗ ’ਚ ਪੂਰੀ ਈਮਨਦਾਰੀ ਨਾਲ ਆਪਣੇ ਫ਼ਰਜ਼ ਨਿਭਾਏ
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਨੇ ਕਿਹਾ ਪ੍ਰਦੀਪ ਦਿਓੜਾ ਨੇ ਸਿੱਖਿਆ ਵਿਭਾਗ ’ਚ ਪੂਰੀ ਈਮਨਦਾਰੀ ਨਾਲ ਆਪਣੇ ਫ਼ਰਜ਼ਾਂ ਦੀ ਅਦਾਇਗੀ ਜਿਸ ਢੰਗ ਨਾਲ ਕੀਤੀ ਹੈ। ਉਸ ਤੋਂ ਸਾਨੂੰ ਸਭ ਨੂੰ ਸਿੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਉਨ੍ਹਾਂ ਨੂੰ ਕੀਤੇ ਕਾਰਜਾਂ ਬਦਲੇ ਬਿਨ੍ਹਾਂ ਅਪਲਾਈ ਕਰਨ ਦੇ ਸਟੇਟ ਐਵਾਰਡ ਦੇ ਕੇ ਸਨਮਾਨਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਜ਼ਿਲਾ ਪ੍ਰਸਾਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸਮੇਂ-ਸਮੇਂ ਤੇ ਉਨ੍ਹਾਂ ਦੀ ਸੇਵਾਵਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਹੈ।
ਇਸ ਮੌਕੇ ਲੋਕ ਗਾਇਕ/ਸੰਗੀਤਕਾਰ ਕੁਲਵਿੰਦਰ ਕੰਵਲ ਨੇ ਸਾਹਿਤਕ ਗੀਤਾਂ ਨਾਲ ਸਭ ਨੂੰ ਮੰਤਰ-ਮੁਗਧ ਕੀਤਾ। ਸੀਨੀਅਰ ਸਹਾਇਕ ਦੀਪਕ ਮੁਖੀਜਾ ਨੇ ਇੱਕ ਕਵਿਤਾ ਰਾਹੀਂ ਸ਼੍ਰੀ ਪ੍ਰਦੀਪ ਦਿਓੜਾ ਦੀ ਸ਼ਖ਼ਸ਼ੀਅਤ ਨੂੰ ਬਿਆਨ ਕੀਤਾ। ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਹਮੇਸ਼ਾ ਵਿਭਾਗੀ ਜ਼ਿੰਮੇਵਾਰੀਆਂ ਸਮੇਂ ਸਿਰ ਨਿਭਾਉਣ ਵਾਸਤੇ ਕੋਸ਼ਿਸ਼ ਕੀਤੀ ਹੈ। ਇਸ ਲਈ ਸਮੁੱਚੇ ਸਿੱਖਿਆ ਵਿਭਾਗ ਵੱਲੋਂ ਮਿਲੇ ਸਹਿਯੋਗ ਕਾਰਨ ਹੀ ਉਹ ਸਫ਼ਲਤਾ ਨਾਲ ਹਰ ਕਾਰਜ ਨਿਰਧਾਰਿਤ ਸਮੇਂ ਸਿਰ ਕਰਨ ’ਚ ਕਾਮਯਾਬ ਹੋਏ ਹਨ।
ਇਹ ਵੀ ਪੜ੍ਹੋ: Punjab School Competition: ਜ਼ਿਲ੍ਹਾ ਪੱਧਰੀ ਰੈਡ ਰੀਬਨ ਕੁਇਜ਼ ਮੁਕਾਬਲੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ…
ਇਸ ਮੌਕੇ ਸ਼੍ਰੀ ਦਿਓੜਾ ਨੇ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਲਈ 11,000, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਅਤੇ ਸਰਕਾਰੀ ਮਿਡਲ ਸਕੂਲ ਪੱਕਾ ਲਈ 5100-5100 ਰੁਪਏ ਅਤੇ ਦਫ਼ਤਰ ਦੇ ਸਮੂਹ ਸੇਵਾਦਾਰਾਂ ਨੂੰ ਤੋਹਫ਼ੇ ਦੇ ਭੇਂਟ ਕੀਤੇ। ਇਸ ਮੌਕੇ ਸਮੂਹ ਸਟਾਫ਼ ਨੇ ਮਿਲਕੇ ਸ਼੍ਰੀ ਪ੍ਰਦੀਪ ਦਿਓੜਾ ਅਤੇ ਉਨ੍ਹਾਂ ਦੇ ਪ੍ਰੀਵਾਰਿਕ ਮੈਂਬਰਾਂ ਨੂੰ ਯਾਦਗਰੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਨਿਭਾਈ।
ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਰੂਪ ਸਿੰਘ ਜੂਨੀਅਰ ਸਹਾਇਕ, ਦਲਵਿੰਦਰ ਸਿੰਘ ਬਰਾੜ ਡਾਟਾ ਐਂਟਰੀ ਆਪ੍ਰੇਟਰ, ਪ੍ਰਵੀਨ ਰਾਣੀ ਲੇਖਾਕਾਰ, ਅਮਰੀਕ ਸਿੰਘ ਸੰਧੂ ਨੇ ਵੱਡਮੁੱਲਾ ਯੋਗਦਾਨ ਦਿੱਤਾ। ਇਸ ਮੌਕੇ ਲੀਗਲ ਐਡਵਾਈਜ਼ਰ ਕਰਨ ਗੋਇਲ, ਸਲਵਿੰਦਰ ਸਿੰਘ ਸਟੈਨੋ, ਰੂਪ ਸਿੰਘ ਜੂਨੀਅਰ ਸਹਾਇਕ, ਗੁਰਬਿੰਦਰ ਸਿੰਘ ਗੁੰਮਟੀ ਖੁਰਦ, ਪੰਜਾਬ ਸਿੰਘ, ਪਿੰਟੂ ਕੁਮਾਰ, ਦਿਲਬਾਗ ਸਿੰਘ, ਬਹਾਦਰ ਸਿੰਘ, ਦਲਵਿੰਦਰ ਸਿੰਘ ਬਰਾੜ, ਲੇਖਾਕਾਰ ਪ੍ਰਵੀਨ ਰਾਣੀ, ਰਵਿੰਦਰ ਕੌਰ, ਅਮਨਦੀਪ ਕੌਰ, ਹਰਲੀਨ ਕੌਰ, ਲਖਵੀਰ ਕੌਰ, ਸੁਮਨ ਲਤਾ, ਨੀਲਮ ਸ਼ਰਮਾ, ਵੀਰਪਾਲ ਕੌਰ, ਦਫ਼ਤਰ ਦੇ ਸੇਵਾ ਮੁਲਾਜ਼ਮ ਹਰਪਾਲ ਸਿੰਘ, ਅਮਰੀਕ ਸਿੰਘ ਸੰਧੂ, ਮਨਜੀਤ ਕੌਰ ਮਚਾਕੀ ਕਲਾਂ, ਸਤਿਗੁਰ ਸਿੰਘ ਸਟੈਨੋ, ਦਰਸ਼ਨ ਸਿੰਘ ਫ਼ਿੱਡੇ ਕਲਾਂ ਹਾਜ਼ਰ ਸਨ। Farewell Ceremony