ਕੈਂਪ ’ਚ 555 ਯੂਨਿਟ ਖੂਨ ਇਕੱਤਰ
ਕੋਟਕਪੂਰਾ (ਅਜੈ ਮਨਚੰਦਾ)। ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਕੋਟ ਸੁਖੀਆ ਦੇ ਮਰਹੂਮ ਪ੍ਰਿੰਸੀਪਲ ਮੈਡਮ ਸਵਰਨਜੀਤ ਕੌਰ “ਸਿੰਮੀ” ਥਾਪਰ ਜੀ ਦੀ ਨਿੱਘੀ ਯਾਦ ਨੂੰ ਸਪਰਪਿਤ ਤੀਜਾ ਵਿਸ਼ਾਲ ਖੂਨਦਾਨ ਕੈਂਪ ਪੀ.ਬੀ ਜੀ. ਵੈੱਲਫੇਅਰ ਕਲੱਬ ਕੋਟਕਪੂਰਾ ਦੇ ਸਹਿਯੋਗ ਨਾਲ ਬੜੇ ਸਫਲਤਾ ਪੂਰਵਕ ਤਰੀਕੇ ਨਾਲ ਸੰਪੰਨ ਹੋਇਆ। ਇਸ ਕੈਂਪ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੰਸਥਾਵਾਂ ਦੇ ਪ੍ਰਬੰਧਕ ਮੁਕੰਦ ਲਾਲ ਥਾਪਰ ਤੇ ਸੰਦੀਪ ਥਾਪਰ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਨੇ ਬੜੇ ਚਾਅ ਅਤੇ ਉਤਸ਼ਾਹ ਨਾਲ ਵਧ ਚੜ ਕੇ ਹਿੱਸਾ ਲਿਆ। (Blood Donation Camp)
ਕੈਂਪ ਦਾ ਉਦਘਾਟਨ ਮਰਹੂਮ ਪ੍ਰਿੰਸੀਪਲ ਸਵਰਨਜੀਤ ਕੌਰ ਦੇ ਪਿਤਾ ਸਰਦਾਰ ਸੰਤੋਖ ਸਿੰਘ ਸੋਢੀ ਤੇ ਮਾਤਾ ਬਲਜੀਤ ਕੌਰ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ। ਪੀ.ਬੀ.ਜੀ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਤੇ ਚੇਅਰਮੈਨ ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਖੂਨਦਾਨ ਕੈਂਪ ਵਿੱਚ ਡਾਕਟਰਾਂ ਦੀਆਂ ਵੱਖ ਵੱਖ ਤਿੰਨ ਟੀਮਾਂ ਕੋਲ ਲਗਭਗ 555 ਯੂਨਿਟ ਖੂਨ ਇਕੱਤਰ ਹੋਇਆ।
ਇਹ ਵੀ ਪੜ੍ਹੋ : ਪੰਜਾਬ ਭਰ ਦੇ ਓਵਰਏਜ ਬੇਰੁਜ਼ਗਾਰ ਮਹਾਂਬਹਿਸ ’ਚ ਪਹੁੰਚਣਗੇ : ਪ੍ਰਧਾਨ ਰਮਨ ਕੁਮਾਰ
ਕੈਂਪ ਵਿੱਚ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਭਾਰਤੀ ਕਿਸਾਨ ਯੂਨੀਅਨ ਫਤਹਿ ਦੇ ਪ੍ਰਧਾਨ ਗੁਰਜੰਟ ਸਿੰਘ ਸਰਾਂ, ਦਸ਼ਮੇਸ਼ ਮਿਸ਼ਨ ਸਕੂਲ ਹਰੀ ਨੌਂ ਅਤੇ ਪੰਜਗਰਾਈ ਕਲਾਂ ਤੋਂ ਮਹਿਰੂਮ ਸਰਪੰਚ ਵਿੱਕੀ ਬਰਾੜ ਦੀ ਟੀਮ ਵੱਲੋਂ ਅਮਰਿੰਦਰ ਸਿੰਘ ਬੰਨੀ ਬਰਾੜ ਦੀ ਅਗਵਾਈ ਹੇਠ ਅਨੇਕਾਂ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਤੋਂ ਇਲਾਵਾ ਇਲਾਕਾ ਨਿਵਾਸੀਆਂ, ਮਾਪਿਆਂ, ਸਕੂਲ ਦੇ ਅਧਿਆਪਕਾਂ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਬੜੇ ਉਤਸ਼ਾਹ ਨਾਲ ਖੂਨਦਾਨ ਕੀਤਾ। ਸੰਸਥਾ ਦੇ ਪ੍ਰਿੰਸੀਪਲ ਐਸ. ਐਸ. ਸਾਹਨੀ, ਪ੍ਰਿੰਸੀਪਲ ਮਨਜੀਤ ਕੌਰ ਤੇ ਪ੍ਰਿੰਸੀਪਲ ਡਾ. ਨਰਿੰਦਰ ਮੱਕੜ ਨੇ ਆਈਆਂ ਹੋਈਆਂ ਬਲੱਡ ਬੈਂਕ ਦੀਆਂ ਟੀਮਾਂ, ਮਹਿਮਾਨਾ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। (Blood Donation Camp)
ਸਕੂਲ ਦੇ ਪ੍ਰਬੰਧਕ ਮੇਘਾ ਥਾਪਰ ਨੇ ਦੱਸਿਆ ਕਿ ਲਖਵਿੰਦਰ ਸਿੰਘ ਚੰਦਬਾਜਾ ਵੱਲੋਂ 50ਵੀਂ ਵਾਰ ਖੂਨਦਾਨ ਕੀਤਾ ਗਿਆ। ਕੈਂਪ ਵਿੱਚ ਐੱਚ ਡੀ ਐੱਫ ਸੀ ਬੈਂਕ ਤੇ ਲਾਇਨਜ਼ ਕਲੱਬ (ਗਰੇਟਰ) ਦੇ ਪ੍ਰਧਾਨ ਅਰੁਣ ਮਖੀਜਾ ਤੇ ਮੈਂਬਰਾਂ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮਹਿਮਾਨਾਂ ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ , ਅਜੈਪਾਲ ਸਿੰਘ ਸੰਧੂ ਹਲਕਾ ਇੰਚਾਰਜ਼ ਕੋਟਕਪੂਰਾ, ਮਨਪ੍ਰੀਤ ਸਿੰਘ ਧਾਲੀਵਾਲ ਪੀ ਆਰ ਓ, ਸਪੀਕਰ ਕੁਲਤਾਰ ਸਿੰਘ ਸੰਧਵਾ, ਐਡਵੋਕੇਟ ਵਿਨੋਦ ਮੈਣੀ ,
ਦਰਸ਼ਨ ਸਿੰਘ ਢਿੱਲਵਾਂ, ਗੁਰਚਰਨ ਸਿੰਘ ਨਾਇਬ ਤਹਿਸੀਲਦਾਰ , ਨਰਿੰਦਰ ਬੈੜ, ਗੁਰਿੰਦਰ ਸਿੰਘ ਮਹਿੰਦੀਰੱਤਾ, ਮਨਜੀਤ ਨੰਗਲ , ਡਾ. ਪ੍ਰੀਤਮ ਸਿੰਘ ਛੋਕਰ , ਏਕਮ ਬਰਾੜ , ਜਸਵਿੰਦਰ ਸਿੰਘ ਜੈਲਦਾਰ, ਸੁਖਵਿੰਦਰ ਸਿੰਘ ਬੱਬੂ, ਰਾਜਵੀਰ ਸਿੰਘ ਭਲੂਰੀਆ, ਜਸਬੀਰ ਸਿੰਘ ਸੰਧੂ , ਪਵਨ ਮਿੱਤਲ , ਹਰਬੰਸ ਲਾਲ ਥਾਪਰ ਟਰੱਸਟੀ, ਲਖਵਿੰਦਰ ਸਿੰਘ ਬਰਾੜ ਪੀ.ਏ., ਹਰਮਨਪ੍ਰੀਤ ਸਿੰਘ ਵਾੜਾ ਦੜਾਕਾ, ਰਾਕੇਸ਼ ਸ਼ਰਮਾ, ਪ੍ਰਿੰ: ਸੁਰੇਸ਼ ਅਰੋੜਾ, ਰਵੀ ਅਰੋੜਾ, ਭੁਪਿੰਦਰ ਮੱਕੜ, ਅਜੇ ਪਾਸੀ, ਅਸ਼ੋਕ ਅਰੋੜਾ, ਅਮਨ ਗੁਲਾਟੀ, ਬੱਬੂ ਬਠਿੰਡਾ , ਸਨਕ ਬਰਗਾੜੀ, ਕੁਲਜੀਤ ਸਿੰਘ ਸੀ.ਏ., ਡਾ. ਸੋਮਨਾਥ ਸੇਖਾ ਖੁਰਦ, ਰਾਮ ਬਰਾੜ, ਤਲਬੀਰ ਢਿੱਲੋਂ, ਇਕੱਤਰ ਸਿੰਘ ਸੋਢੀ, ਅਰੁਣ ਚਾਵਲਾ , ਵਿੱਕੀ ਬਰਾੜ, ਰਾਕੇਸ਼ ਭੋਲੇਵਾਸੀ , ਜੀਤੂ ਬਾਂਸਲ, ਸਕੂਲ ਸਟਾਫ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।