Best School In Punjab : ਪੀਪੀਐਸ ਨਾਭਾ ਨੂੰ ਪੰਜਾਬ ਦਾ ਸਰਵੋਤਮ ਰਿਹਾਇਸ਼ੀ ਬੋਰਡਿੰਗ ਸਕੂਲ ਚੁਣਿਆ 

Best School In Punjab
ਨਾਭਾ : ਨੈਸ਼ਨਲ ਸਕੂਲ ਐਵਾਰਡ ਦੌਰਾਨ ਸਨਮਾਨ ਹਾਸਲ ਕਰਦੇ ਪੰਜਾਬ ਪਬਲਿਕ ਸਕੂਲ ਦੇ ਪ੍ਰਿੰਸੀਪਲ ਡੀ.ਸੀ. ਸ਼ਰਮਾ। ਤਸਵੀਰ : ਸ਼ਰਮਾ

ਹੈੱਡਮਾਸਟਰ ਨੂੰ ਵੀ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੁੱਕਣ ਵਿੱਚ ਸ਼ਾਨਦਾਰ ਯੋਗਦਾਨ ਲਈ ਸਨਮਾਨ | Best School In Punjab

(ਤਰੁਣ ਕੁਮਾਰ ਸ਼ਰਮਾ) ਨਾਭਾ। Best School In Punjab: ਪੰਜਾਬ ਪਬਲਿਕ ਸਕੂਲ ਨਾਭਾ ਨੂੰ ਨੈਸ਼ਨਲ ਸਕੂਲ ਐਵਾਰਡਾਂ ਵੱਲੋਂ ਪੰਜਾਬ ਰਾਜ ਵਿੱਚ 2024 ਦਾ ਸਰਵੋਤਮ ਰਿਹਾਇਸ਼ੀ ਬੋਰਡਿੰਗ ਸਕੂਲ ਚੁਣਿਆ ਗਿਆ। ਇਸ ਦੇ ਨਾਲ ਹੀ ਹੈਡਮਾਸਟਰ ਡਾ. ਡੀ.ਸੀ. ਸ਼ਰਮਾ ਨੂੰ ਵੀ ਪੰਜਾਬ ਰਾਜ ਵਿੱਚ 2024 ਲਈ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੁੱਕਣ ਵਿੱਚ ਸ਼ਾਨਦਾਰ ਯੋਗਦਾਨ ਦੀ ਸ਼੍ਰੇਣੀ ਵਿੱਚ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Punjab Sports News: ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਮਾਰੀਆਂ ਮੱਲਾਂ

ਡਾ: ਡੀ. ਸੀ. ਸ਼ਰਮਾ ਨੇ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਸਟਾਫ਼ ਅਤੇ ਵਿਦਿਆਰਥੀਆਂ ਦੀ ਲਗਨ ਅਤੇ ਸਖ਼ਤ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਬੋਰਡ ਆਫ਼ ਗਵਰਨਰਜ਼ ਦੇ ਮਾਰਗਦਰਸ਼ਨ ਨੂੰ ਸਿਹਰਾ ਦਿੰਦਿਆਂ ਕਿਹਾ ਕਿ ਪੰਜਾਬ ਪਬਲਿਕ ਸਕੂਲ ਆਪਣੇ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਸਿੱਖਿਆ ਨਾਲ ਖੇਡਾਂ ਸਮੇਤ ਦੂਜੇ ਖੇਤਰਾਂ ਵਿੱਚ ਹੁਨਰਮੰਦ ਕਰਾਉਣ ਲਈ ਸਰਗਰਮ ਰਹਿੰਦਾ ਹੈ। ਉਨ੍ਹਾਂ ਸਕੂਲ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਅਤੇ ਪੰਜਾਬ ਦੇ ਗਵਰਨਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਸਨਮਾਨ ਨਾਲ ਸਾਨੂੰ ਭਵਿੱਖ ਦੀਆਂ ਗਤੀਵਿਧੀਆਂ ਲਈ ਊਰਜਾ ਮਿਲੇਗੀ। Best School In Punjab