ਬੜਗਾਮ ’ਚ ਸ਼ਕਤੀਸ਼ਾਲੀ ਵਿਸਫੋਟਕ ਬਰਾਮਦ

ਬੜਗਾਮ ’ਚ ਸ਼ਕਤੀਸ਼ਾਲੀ ਵਿਸਫੋਟਕ ਬਰਾਮਦ

(ਏਜੰਸੀ) ਸ੍ਰੀਨਗਰ। ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਮੱਧ ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ’ਚ ਹਵਾਈ ਅੱਡੇ ਦੇ ਹੁਮਾਹਾਮਾ ਇਲਾਕੇ ’ਚ ਅੱਤਵਾਦੀਆਂ ਵੱਲੋਂ ਰੱਖੇ ਗਏ ਸ਼ਕਤੀਸ਼ਾਲੀ ਵਿਸਫੋਟਕ ਦਾ ਪਤਾ ਲਾ ਕੇ ਉਸ ਨੂੰ ਨਸ਼ਟ ਕਰ ਦਿੱਤਾ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ ਅਧਿਕਾਰੀਆਂ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਰੈਗੂਲਰ ਗਸ਼ਤ ਦੌਰਾਨ ਹਵਾਈ ਅੱਡੇ ਦੇ ਨੇੜੇ ਗੋਗੂ-ਗਲੀ ਇਲਾਕੇ ’ਚ ਸੜਕ ’ਤੇ ਇੱਕ ਸਟੀਲ ਦਾ ਕੰਟੇਨਰ ਪਿਆ ਵੇਖਿਆ ਇਸ ਤੋਂ ਬਾਅਦ ਇਲਾਕੇ ਨੂੰ ਸੀਲ ਕਰਕੇ ਬੰਬ ਰੋਕੂ ਦਸਤੇ ਨੂੰ ਸੂਚਿਤ ਕੀਤਾ ਗਿਆ ਮੌਕੇ ’ਤੇ ਪਹੁੰਚੇ ਬੰਬ ਰੋਕੂ ਦਸਤੇ ਨੇ ਕੰਟੇਨਰ ’ਚ ਰੱਖਿਆ ਕਰੀਬ ਛੇ ਕਿੱਲੋਗ੍ਰਾਮ ਭਾਰੀ ਵਿਸਫੋਟਕ ਨਿਕਲਿਆ ਤੇ ਬਿਨਾ ਕਿਸੇ ਨੁਕਸਾਨ ਦੇ ਉਸ ਨੂੰ ਨਸ਼ਟ ਕਰ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ