ਪਾਵਰਕੌਮ ਨੇ ਬਿਜਲੀ ਚੋਰੀ ਕਰਵਾਉਣ ਵਾਲੇ ਦੋ ਜੇ.ਈ. ਕੀਤੇ ਮੁਅੱਤਲ

PowerCom

Powercom | ਏ.ਈ.ਈ. ਨੂੰ ਕਾਰਨ ਦੱਸੋ ਨੋਟਿਸ ਜਾਰੀ

ਦੋਵਾਂ ਜੇ.ਈ. ਦੀ 21 ਮਾਮਲਿਆਂ ਵਿੱਚ ਸਮੂਲੀਅਤ

ਪਾਵਰਕੌਮ ਨੂੰ 6.50 ਲੱਖ ਰੁਪਏ ਦਾ ਨੁਕਸਾਨ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਬਿਜਲੀ ਚੋਰ ਕਰਵਾਉਣ ਦੇ ਮਾਮਲਿਆਂ ਨੂੰ ਲੈ ਕੇ ਪਾਵਰਕੌਮ ਵੱਲੋਂ ਆਪਣੇ ਦੋ ਜੇ.ਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਇੱਕ ਏ.ਈ.ਈ. ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਬਿਜਲੀ ਚੋਰੀ ਦੇ ਮਾਮਲਿਆਂ ਨੂੰ ਲੈ ਕੇ ਪਾਵਰਕੌਮ ਨੇ ਪੂਰੀ ਸਖ਼ਤੀ ਕੀਤੀ ਹੋਈ ਹੈ। ਜਾਣਕਾਰੀ ਅਨੁਸਾਰ ਪਾਵਰਕੌਮ ਵੱਲੋਂ ਬਾਰਡਰ ਜੋਨ ਦੇ ਜੇ.ਈ. ਅਸ਼ੋਕ ਕੁਮਾਰ ਅਤੇ ਨਿਰਵੈਰ ਸਿੰਘ ਜੋ ਕਿ  ਹਰਛਾ ਛੀਨਾ ਸਬ-ਡਵੀਜਨ, ਸਬ ਅਰਬਨ ਮੰਡਲ ਅੰਮ੍ਰਿਤਸਰ ਵਿਖੇ ਤਾਇਨਾਤ ਸਨ, ਨੂੰ ਪਾਵਰਕੌਮ ਵੱਲੋਂ ਕੁਤਾਹੀਆਂ ਸਮੇਤ ਬਿਜਲੀ ਚੋਰੀ ਕਰਵਾਉਣ ਦੇ ਦੋਸ਼ ਵਿੱਚ ਮੁਅੱਤਲ ਕੀਤਾ ਹੈ। ਇਸ ਦੇ ਨਾਲ ਹੀ ਏ.ਈ.ਈ. ਅਮਰਿੰਦਰਪਾਲ ਸਿੰਘ ਹਰਛਾ ਛੀਨਾ ਨੂੰ ਆਪਣੇ ਸਬ ਡਵੀਜਨ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਕੋਈ ਠੋਸ ਉਪਰਾਲੇ ਨਾ ਕਰਨ ਦੇ ਦੋਸ਼ ਵਿੱਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸਦੇ ਨਾਲ ਹੀ ਉਸ ਦੀ ਬਦਲੀ ਅੰਮ੍ਰਿਤਸਰ ਜੋਨ ਤੋਂ ਜਲੰਧਰ ਜੋਨ ਵਿੱਚ ਕਰ ਦਿੱਤੀ ਗਈ ਹੈ।

ਪਾਵਰਕੌਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੁਝ ਆਡੀਓ ਅਤੇ ਵੀਡੀਓ ਕਲਿੱਪਾਂ ਦੇ ਅਧਾਰ ‘ਤੇ ਕਾਰਪੋਰੇਸਨ ਦੇ ਇੰਨਫੋਰਸਮੈਂਟ ਵਿੰਗ ਵੱਲੋਂ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਅਸੋਕ ਕੁਮਾਰ ਅਤੇ  ਨਿਰਵੈਰ ਸਿੰਘ ਆਪਣੇ ਇਲਾਕਿਆਂ ਵਿੱਚ ਬਿਜਲੀ ਚੋਰੀ ਕਰਵਾਉਣ ਵਿੱਚ ਸ਼ਾਮਲ ਸਨ ਜਦਕਿ  ਏ .ਈ .ਈ ਵੱਲੋਂ ਸੁਪਰਵਾਈਜਰੀ ਕਪੈਸਿਟੀ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ। ਇੰਨਫੋਰਸਮੈਂਟ ਵਿੰਗ ਵਲੋਂ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਿਜਲੀ ਚੋਰੀ ਦੇ 21 ਕੇਸਾਂ ਵਿੱਚ ਵਿੱਚ ਕਾਰਪੋਰੇਸਨ ਦੇ 6.50 ਲੱਖ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ। ਇਹਨਾਂ ਬਿਜਲੀ ਚੋਰੀ ਦੇ ਕੇਸਾਂ ਵਿੱਚ ਪਾਵਰਕੌਮ ਦੇ ਦੋਵੇਂ ਜੇ.ਈ ਦੀ ਮਿਲੀ ਭੁਗਤ ਸੀ ਜੋਂ ਕਿ ਬਿਜਲੀ ਚੋਰੀ ਦਾ ਕੰਮ ਕਰਵਾਉਂਦੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

PowerCom