ਪਾਵਰਕੌਮ ਨੇ ਬਿਜਲੀ ਚੋਰਾਂ ਨੂੰ ਪਾਈ ‘ਕੁੰਡੀ’

Heavy Rain, Resulted, Flood, Relief Powercom, Power Demand, Dropped, 1600 MW

ਚੈਕਿੰਗ ਦੌਰਾਨ 22 ਬਿਜਲੀ ਚੋਰ ਕਾਬੂ ਅਤੇ 14.02 ਲੱਖ ਰੁਪਏ ਠੋਕਿਆ ਜੁਰਮਾਨਾ | Powercom

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ (Powercom) ਬਿਜਲੀ ਚੋਰਾਂ ਨੂੰ ਕਾਬੂ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੈ, ਹਰ ਰੋਜ਼ ਬਿਜਲੀ ਪਾਵਰਕੌਮ ਦੇ ਅੜਿੱਕੇ ਆ ਰਹੇ ਹਨ ਅਤੇ ਇਨ੍ਹਾਂ ਚੋੋਰਾਂ ਨੂੰ ਕਾਬੂ ਕਰਨ ਤੋਂ ਬਾਅਦ ਇਨ੍ਹਾਂ ਲੱਖਾਂ ਰੁਪਏ ਜੁਰਮਾਨਾ ਵੀ ਕੀਤਾ ਜਾ ਰਿਹਾ। ਇਸੇ ਕੜੀ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਚੋਰੀ ਵਿਰੁੱਧ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਇਸ ਹਫਤੇ ਦੌਰਾਨ ਇੰਨਫੋਰਸਮੈਂਟ ਵਿੰਗ, ਜਲੰਧਰ ਦੀਆਂ ਟੀਮਾਂ ਵੱਲੋਂ ਗਰੁੱਪ ਬਣਾ ਕੇ ਸ਼ਾਹਕੋਟ (ਨਕੋਦਰ) ਅਤੇ ਮਲਸੀਆਂ ਦੇ ਨੇੜਲੇ ਸਿੰਧੜਾ, ਪਿਪਲੀ ਅਤੇ ਰਾਜੋਵਾਲ ਆਦਿ ਪਿੰਡਾਂ ਵਿਚ ਛਾਪੇਮਾਰੀ ਕੀਤੀ ਗਈ ਛਾਪੇਮਾਰੀ ਦੌਰਾਨ ਕੁੱਲ 21 ਨੰਬਰ ਬਿਜਲੀ ਚੋਰ ਕਾਬੂ ਕੀਤੇ ਗਏ ਇਨ੍ਹਾਂ ਵਿੱਚ ਪਿੰਡ ਪਿਪਲੀ ਅੰਦਰ ਚੱਲ ਰਹੀ ਇੱਕ ਆਟਾ ਚੱਕੀ (ਐਸ.ਪੀ ਕੈਟਾਗਰੀ) ਨੂੰ ਇੰਨਕਮਿੰਗ ਕੇਬਲ ਵਿੱਚ ਕੁੰਡੀ ਲਾ ਕੇ ਸਿੱਧੀ ਬਿਜਲੀ ਚੋਰੀ ਕਰਦੇ ਫੜਿਆ ਗਿਆ ਜਦ ਕਿ ਇਸ ਚੱਕੀ ਨੂੰ ਬਿਜਲੀ ਕੂਨੈਕਸ਼ਨ ਮਿਲਿਆ ਹੋਇਆ ਸੀ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ

ਇਸ ਚੱਕੀ ਨੂੰ ਜ਼ੁਰਮਾਨੇ ਵਜੋਂ 3.95 ਲੱਖ ਰੁਪਏ ਅਤੇ 1.20 ਲੱਖ ਰੁਪਏ ਕੰਪਾਊਡਿੰਗ ਫੀਸ ਵਜ਼ੋਂ ਚਾਰਜ਼ ਕੀਤੇ ਗਏ ਇਸ ਤੋਂ ਇਲਾਵਾ ਬਾਕੀ ਸਭ ਬਿਜਲੀ ਚੋਰੀ ਵਾਲੇ ਘਰੇਲੂ ਖਪਤਕਾਰ ਅਤੇ ਪਿੰਡਾਂ ਦੇ ਦੁਕਾਨਦਾਰ ਸਨ ਜੋ ਘਰ ਦੇ ਨੇੜਿਉਂ ਲੰਘਦੀਆਂ ਐਲ.ਟੀ ਲਾਈਨਾਂ ਜਾਂ ਬਿਜਲੀ ਸਪਲਾਈ ਲਈ ਆ ਰਹੀ ਕੇਬਲ ਨੂੰ ਸਿੱਧੀ ਕੁੰਡੀ ਪਾ ਕੇ ਬਿਜਲੀ ਚੋਰੀ ਕਰਦੇ ਫੜੇ੍ਹ ਗਏ ਇਸ ਤੋਂ ਇਲਾਵਾ ਨਵਾਂ ਸ਼ਹਿਰ ਦੇ ਨੇੜੇ ਪੈਂਦੇ ਪਿੰਡ ਰੱਕਾਸਣ ਵਿਖੇ ਇੱਕ ਨਜ਼ਾਇਜ਼ ਟਿਊਬਵੈਲ ਕੂਨੈਕਸ਼ਨ ਚਲਦਾ ਫੜਿਆ ਗਿਆ।

ਇਸ ਖਪਤਕਾਰ ਦਾ ਇੱਕ ਟਿਊਬਵੈਲ ਕੂਨੈਕਸ਼ਨ ਹੀ ਮੰਨਜ਼ੂਰ ਸੀ ਜਦ ਕਿ ਇਸ ਵਲੋਂ ਖੇਤ ਵਿੱਚ ਇੱਕ ਹੋਰ ਨਜ਼ਾਇਜ਼ ਬੋਰ ਕਰਕੇ ਇੱਕ 7.5 ਕਿਲੋਵਾਟ ਦੀ ਮੋਟਰ ਸਪਲਾਈ ਤੋਂ ਸਿੱਧੀ ਕੇਬਲ ਜੋੜ ਕੇ ਚਲਾਉਂਦਾ ਫੜਿਆ ਗਿਆ ਜਿਸ ਕਾਰਨ ਇਸਨੂੰ 1.02 ਲੱਖ ਰੁਪਏ ਜ਼ੁਰਮਾਨਾ ਪਾਇਆ ਗਿਆ ਬਿਜਲੀ ਚੋਰੀ ਵਾਸਤੇ ਵਰਤੀਆਂ ਜਾ ਰਹੀਆਂ ਸਭ ਕੇਬਲਾਂ ਨੂੰ ਜ਼ਬਤ ਕੀਤਾ ਗਿਆ ਅਤੇ ਇਸ ਛਾਪੇਮਾਰੀ ਦੌਰਾਨ ਫੜੇ ਗਏ 22 ਨੰਬਰ ਬਿਜਲੀ ਚੋਰੀ ਕੇਸਾਂ ਨੂੰ ਜੁਰਮਾਨੇ ਵਜੋਂ 14.02 ਲੱਖ ਰੁਪਏ ਚਾਰਜ ਕੀਤੇ ਗਏ ਮੌਕੇ ਉਪਰ ਹਾਜ਼ਰ ਇੰਨਫੋਰਸਮੈਂਟ ਵਿੰਗ ਦੀਆਂ ਟੀਮਾਂ ਅਤੇ ਵੰਡ ਦਫਤਰ ਮੁਲਾਜ਼ਮਾਂ ਵਲੋਂ ਖਪਤਕਾਰਾਂ ਨੂੰ ਬਿਜਲੀ ਚੋਰੀ ਦੀ ਲਾਹਨਤ ਨੂੰ ਛੱਡਣ ਦੀ ਅਪੀਲ ਕੀਤੀ ਗਈ ਇਸੇ ਤਰ੍ਹਾਂ ਦੀ ਛਾਪੇਮਾਰੀ ਅਗਾਂਹ ਵੀ ਜਾਰੀ ਰਹੇਗੀ।

LEAVE A REPLY

Please enter your comment!
Please enter your name here