ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home Breaking News ਗਊ ਸੈੱਸ ਨਾਲ ਪ...

    ਗਊ ਸੈੱਸ ਨਾਲ ਪਾਵਰਕੌਮ ਮਾਲੋ-ਮਾਲ, ਅਵਾਰਾ ਪਸ਼ੂਆਂ ਕੀਤੇ ਲੋਕ ਬੇਹਾਲ

    Powercom, Freight, Cows, Stray Cattle

    ਪਾਵਰਕੌਮ ਨੇ ਦੱਬਿਆ ਇਕੱਠਾ ਕੀਤਾ ਅੱਧੇ ਤੋਂ ਵੱਧ ਗਊ ਸੈੱਸ | Powercom

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਪਾਵਰਕੌਮ ਰਾਹੀਂ ਪੰਜਾਬ ਦੇ ਲੋਕਾਂ ਤੋਂ ਬਿਜਲੀ ਬਿਲਾਂ ‘ਤੇ ਲਾਏ ਗਊ ਸੈੱਸ ਰਾਹੀਂ ਲਗਭਗ ਚਾਰ ਸਾਲਾਂ ਵਿੱਚ ਹੀ 12 ਕਰੋੜ 34 ਲੱਖ ਰੁਪਏ ਤੋਂ ਵੱਧ ਇਕੱਠੇ ਕਰ ਲਏ ਗਏ ਹਨ, ਪਰ ਫਿਰ ਵੀ ਪੰਜਾਬ ਦੀਆਂ ਸੜਕਾਂ ‘ਤੇ ਅਵਾਰਾਂ ਪਸ਼ੂ ਹਰਲ-ਹਰਲ ਕਰਦੇ ਮਨੁੱਖੀ ਜਿੰਦਗੀਆਂ ਨਿਗਲ ਰਹੇ ਹਨ। ਅਵਾਰਾਂ ਪਸ਼ੂਆਂ ਨਾਲ ਸਥਿਤੀ ਇੱਥੋਂ ਤੱਕ ਭਿਆਨਕ ਹੋ ਚੁੱਕੀ ਹੈ ਕਿ ਸੂਬੇ ਦੇ ਲੋਕ ਸੜਕਾਂ ‘ਤੇ ਉੱਤਰ ਆਏ ਹਨ। ਸਵਾਲ ਇਹ ਉੱਠ ਰਿਹਾ ਹੈ ਕਿ ਚਾਰ ਸਾਲਾਂ ਵਿੱਚ ਇਕੱਠੀ ਕੀਤੀ ਇਹ ਕਰੋੜਾਂ ਰੁਪਏ ਦੀ ਰਾਸ਼ੀ ਆਖਰ ਕਿੱਥੇ ਖਰਚੀ ਗਈ ਹੈ। (Powercom)

    ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?

    ‘ਸੱਚ ਕਹੂੰ’ ਨੂੰ ਪਾਵਰਕੌਮ ਤੋਂ ਹਾਸਲ ਹੋਈ ਜਾਣਕਾਰੀ ਮੁਤਾਬਕ 2018-19 ਦੇ ਵਰ੍ਹੇ ਦੌਰਾਨ ਹੀ ਪਾਵਰਕੌਮ ਕੋਲ ਬਿਜਲੀ ਬਿੱਲਾਂ ਰਾਹੀਂ 7 ਕਰੋੜ 2 ਲੱਖ 45 ਹਜ਼ਾਰ 454 (7,02,45,454) ਰੁਪਏ ਇਕੱਠੇ ਹੋਏ ਹਨ ਜਦਕਿ ਸਾਲ 2019 ਅਜੇ ਚੱਲ ਰਿਹਾ ਹੈ। ਸਰਕਾਰ ਵੱਲੋਂ ਇਹ ਗਊ ਸੈੱਸ ਆਮ ਲੋਕਾਂ ‘ਤੇ ਸਿਰਫ਼ ਇਸ ਲਈ ਲਾਇਆ ਸੀ ਕਿ ਇਸ ਪੈਸੇ ਰਾਹੀਂ ਗਊ ਵੰਸ਼ ਜਾਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਕੀਤੀ ਜਾ ਸਕੇ। ਇਕੱਠੇ ਹੋਏ ਗਊ ਸੈੱਸ ਨੂੰ ਸਬੰਧਿਤ ਇਲਾਕਿਆਂ ਦੇ ਨਗਰ ਨਿਗਮਾਂ ਜਾਂ ਨਗਰ ਕੌਂਸਲਾਂ ਨੂੰ ਦੇਣਾ ਹੁੰਦਾ ਹੈ। (Powercom)

    ਗਊ ਸੈੱਸ ਨਾਲ ਪਾਵਰਕੌਮ… | Powercom

    ਦੇ ਘੇਰੇ ਵਿੱਚ ਆ ਗਈ ਹੈ। ਸਾਲ 2018-19 ਦੀ ਇਕੱਠੀ ਹੋਈ ਇਸ ਰਾਸੀਂ ਵਿੱਚੋਂ ਸਿਰਫ਼ ਸਬੰਧਿਤ ਕਮੇਟੀ ਜਾਂ ਕਾਰਪੋਰੇਸ਼ਨ ਨੂੰ ਸਿਰਫ਼ 1 ਕਰੋੜ 96 ਲੱਖ, 79 ਹਜਾਰ 770 ਰੁਪਏ  (1,96,79, 770) ਹੀ ਦਿੱਤੇ ਗਏ ਹਨ। ਪਾਵਰਕੌਮ ਵੱਲੋਂ ਦੱਸਿਆ ਗਿਆ ਹੈ ਕਿ ਸਾਲ 2018-19 ਦੇ ਲੇਖੇ ਅਜੇ ਫਾਇਨਲ ਨਹੀਂ ਹੋਏ, ਇਸ ਲਈ ਉਨ੍ਹਾ ਕੋਲ ਗਊ ਸੈੱਸ ਦੀ 6 ਕਰੋੜ 76 ਲੱਖ ਰੁਪਏ ਰਕਮ ਪਈ ਹੈ। ਕਰੋੜਾਂ ਰੁਪਏ ਗਊ ਸੈੱਸ ਵਸੂਲਣ ਤੋਂ ਬਾਅਦ ਆਲਮ ਇਹ ਹੋ ਰਿਹਾ ਹੈ ਕਿ ਅਵਾਰਾਂ ਪਸੂਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਕੱਲੇ ਸੰਗਰੂਰ ਅਤੇ ਪਟਿਆਲਾ ਅੰਦਰ ਹੀ ਪਿਛਲੇ ਇੱਕ ਮਹੀਨੇ ਦੌਰਾਨ ਲਗਭਗ 10 ਵਿਅਕਤੀਆਂ ਨੂੰ ਅਵਾਰਾਂ ਪਸ਼ੂਆਂ ਨੇ ਮੌਤ ਦੇ ਘਾਟ ਉਤਾਰ ਦੇ ਉਨ੍ਹਾਂ ਦੇ ਪਰਿਵਾਰ ਵਿੱਚ ਦਿੱਤਾ ਹੈ, ਜਦਕਿ ਜਖਮੀਆਂ ਦੀ ਗਿਣਤੀ ਕਿਤੇ ਵੱਧ ਹੈ। (Powercom)

    ਇਸ ਤੋਂ ਇਲਾਵਾ ਸਾਲ 2017-18 ਵਿੱਚ ਪਾਵਰਕੌਮ ਕੋਲ ਗਊ ਸੈੱਸ ਦੇ 2 ਕਰੋੜ 81 ਲੱਖ, 68 ਹਜਾਰ 579 ਰੁਪਏ ਇਕੱਠੇ ਹੋਏ ਹਨ ਜਦਕਿ ਸਬੰਧਿਤ ਨਿਗਮਾਂ ਜਾ ਕਮੇਟੀ ਕੋਲ ਇਸ ਵਿੱਚੋਂ ਸਿਰਫ਼ 1 ਕਰੋੜ 44 ਲੱਖ 86 ਹਜਾਰ, 662 ਰੁਪਏ ਹੀ ਜਮਾਂ ਕਰਵਾਏ ਗਏ ਹਨ। ਜਦਕਿ ਸਾਲ 2016-17 ਵਿੱਚ 2 ਕਰੋੜ 50 ਲੱਖ, 37 ਹਜਾਰ, 902 ਰੁਪਏ ਇਕੱਠੇ ਕੀਤੇ ਗਏ ਹਨ ਅਤੇ ਸਬੰਧਿਤ ਨਿਗਮਾਂ ਜਾ ਕਮੇਟੀਆਂ ਨੂੰ 2 ਕਰੋੜ 16 ਲੱਖ, 63 ਹਜਾਰ, 476 ਰੁਪਏ ਹੀ ਜਮਾਂ ਕਰਵਾਏ ਗਏ ਹਨ। ਲਗਭਗ ਚਾਰ ਸਾਲਾਂ ਵਿੱਚ ਹੀ ਕਰੋੜਾਂ ਰੁਪਏ ਦੀ ਰਕਮ ਇਕੱਠੀ ਹੋਣ ਦੇ ਬਾਅਦ ਵੀ ਅਵਾਰਾਂ ਪਸੂਆਂ ਦਾ ਸੜਕਾਂ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਭੜਬੂ ਪਾਉਣਾ ਸਰਕਾਰ ਦੀ ਕਾਰਗੁਜਾਰੀ ‘ਤੇ ਸਵਾਲ ਉਠਾ ਰਿਹਾ ਹੈ। (Powercom)

    ਇਹ ਵੀ ਪੜ੍ਹੋ : 28 ਸਤੰਬਰ ਨੂੰ ਇਸ ਜ਼ਿਲ੍ਹੇ ’ਚ ਰਹੇਗੀ ਛੁੱਟੀ 

    ਹੋਰ ਜਾਣਕਾਰੀ ਦੇਣ ਤੋਂ ਵੱਟਿਆ ਗਿਆ ਪਾਸਾ ਇਨ੍ਹਾਂ ਲਗਭਗ ਚਾਰ ਸਾਲਾਂ ਵਿੱਚ ਹੀ ਪਾਵਰਕੌਮ ਕੋਲ ਗਊ ਸੈੱਸਾਂ ਦੇ ਕੁੱਲ 12 ਕਰੋੜ 34 ਲੱਖ 51 ਹਜ਼ਾਰ 935 ਰੁਪਏ ਇਕੱਠੇ ਕੀਤੇ ਗਏ ਹਨ ਅਤੇ ਸਬੰਧਿਤ ਨਿਗਮਾਂ ਜਾਂ ਕਮੇਟੀਆਂ ਕੋਲ ਸਿਰਫ਼ 5 ਕਰੋੜ, 58 ਲੱਖ, 29 ਹਜਾਰ 908 ਰੁਪਏ ਹੀ ਜਮ੍ਹਾਂ ਕਰਵਾਏ ਗਏ ਹਨ। ਉਂਜ ਪਾਵਰਕੌਮ ਕੋਲੋਂ ਵੱਖ ਵੱਖ ਜ਼ਿਲ੍ਹਿਆ ਵਿੱਚ ਇਕੱਠੇ ਹੋਏ ਗਊ ਸੈੱਸ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਜ਼ਿਲ੍ਹਿਆ ਅਨੁਸਾਰ ਜਾਣਕਾਰੀ ਦੇਣ ਤੋਂ ਪਾਸਾ ਵੱਟ ਲਿਆ ਗਿਆ।

    ਸਰਕਾਰ ਗਊ ਸੈੱਸ ਲੈਣਾ ਤੁਰੰਤ ਬੰਦ ਕਰੇ, ਲੋਕਾਂ ‘ਚ ਰੋਸ | Powercom

    ਇੱਧਰ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਆਗੂ ਜਗਮੋਹਨ ਸਿੰਘ, ਐਡਵੋਕੇਟ ਰਾਜੀਵ ਸਿੰਘ ਲੋਹਟਬੱਧੀ ਅਤੇ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਆਮ ਲੋਕਾਂ ਤੋਂ ਗਊਸੈੱਸ ਲੈਣਾ ਸਰਕਾਰ ਤੁਰੰਤ ਬੰਦ ਕਰੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਕਰੋੜਾ ਰੁਪਏ ਇਕੱਠਾ ਕਰਕੇ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਤਾਂ ਫਿਰ ਇਹ ਜਜ਼ੀਆ ਕਿਸ ਲਈ। (Powercom)

    LEAVE A REPLY

    Please enter your comment!
    Please enter your name here