ਸਾਡੇ ਨਾਲ ਸ਼ਾਮਲ

Follow us

18 C
Chandigarh
Wednesday, February 11, 2026
More
    Home Breaking News Electricity N...

    Electricity News Punjab: ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਰਹੇਗੀ ਬਿਜਲੀ ਬੰਦ

    Electricity News Punjab
    Electricity News Punjab: ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਰਹੇਗੀ ਬਿਜਲੀ ਬੰਦ

    Electricity News Punjab: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਕਈ ਇਲਾਕਿਆਂ ’ਚ ਅੱਜ ਬਿਜਲੀ ਦੇ ਲੰਬੇ ਕੱਟ ਲੱਗਣਗੇ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ ਕਈ ਥਾਵਾਂ ’ਤੇ ਬਿਜਲੀ ਸਪਲਾਈ ਬੰਦ ਰਹੇਗੀ। ਇਸ ਬਾਰੇ ਸ਼ਹਿਰਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਸਮਾਂ ਵੀ ਤੈਅ ਕੀਤਾ ਗਿਆ ਹੈ।

    ਜਲੰਧਰ : ਕੋਟ ਸਾਦਿਕ ਸਬ-ਸਟੇਸ਼ਨ ਤੋਂ ਚੱਲਣ ਵਾਲਾ 11 ਕੇਵੀ ਰਾਜਾ ਗਾਰਡਨ ਫੀਡਰ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗਾ। ਇਸ ਕਾਰਨ ਕੋਟ ਸਾਦਿਕ, ਚਰਚ ਕਲੋਨੀ, ਥਿੰਦ ਐਨਕਲੇਵ, ਕਾਸ਼ੀ ਨਗਰ, ਟੈਗੋਰ ਇੰਟਰਨੈਸ਼ਨਲ ਰੋਡ ਸਮੇਤ ਆਸਪਾਸ ਦੇ ਇਲਾਕਿਆਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। Electricity News Punjab

    ਪੱਟੀ : ਉਪ ਮੰਡਲ ਸ਼ਹਿਰੀ ਪੱਟੀ ਦੇ ਐੱਸਡੀਓ ਰਾਜਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ 11 ਕੇਵੀ ਸਰਕੂਲਰ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਅੱਜ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਸਰਹਾਲੀ ਰੋਡ, ਸ਼ਹੀਦ ਭਗਤ ਸਿੰਘ ਸਕੂਲ ਵਾਲੇ ਪਾਸੇ, ਬਾਰਦਾਨੇ ਵਾਲਾ ਮੁਹੱਲਾ, ਡਾ. ਕਰਤਾਰ ਸਿੰਘ ਵਾਲੀ ਗਲੀ, ਤਰਨ ਵਾਲਾ ਸਕੂਲ, ਕਹੀਆਂ ਵਾਲਾ ਚੌਕ ਤੇ ਸ਼ਾਹ ਮਦਾਰ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਬਿਜਲੀ ਵਿਭਾਗ ਨੇ ਖਪਤਕਾਰਾਂ ਨੂੰ ਹੋ ਰਹੀ ਅਸੁਵਿਧਾ ਲਈ ਅਫਸੋਸ ਪ੍ਰਗਟ ਕੀਤਾ ਹੈ ਤੇ ਸਹਿਯੋਗ ਦੀ ਅਪੀਲ ਕੀਤੀ ਹੈ।

    ਇਹ ਖਬਰ ਵੀ ਪੜ੍ਹੋ : Canada News: ਕੈਨੇਡਾ ਦੇ ਸਕੂਲ ’ਚ ਗੋਲੀਬਾਰੀ, ਸ਼ੂਟਰ ਸਮੇਤ 9 ਦੀ ਮੌਤ

    ਕੋਟ ਫਤੂਹੀ : ਜਾਣਕਾਰੀ ਦਿੰਦੇ ਹੋਏ ਉਪ ਮੰਡਲ ਅਫਸਰ (ਪਾਲਦੀ) ਕੋਟ ਫਤੂਹੀ ਨੇ ਦੱਸਿਆ ਕਿ 66 ਕੇਵੀ ਸਬ ਸਟੇਸ਼ਨ ਕੋਟ ਫਤੂਹੀ ਤੋਂ ਚੱਲਦੇ 11 ਕੇਵੀ ਸਨੀ ਯੂਪੀਐਸ ਫੀਡਰ ਦੀ ਮੁਰੰਮਤ ਜ਼ਰੂਰੀ ਹੋਣ ਕਾਰਨ ਪਿੰਡ ਠੁਆਣਾ, ਢੱਡਾ ਕਲਾਂ, ਢੱਡਾ ਖੁਰਦ, ਪੰਡੋਰੀ ਲੱਧਾ ਸਿੰਘ, ਬਹਿਲਾਪੁਰ, ਬੱਲ੍ਹੀਪੁਰ, ਬਹਿਲਾਪੁਰ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸੁਨੀ, ਚੱਕਾ ਸੁੰਨੀ, ਈਮਾ ਜੱਟਾਂ ਤੇ ਨੂਰਪੁਰ ਜੱਟਾਂ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਐਸਡੀਓ ਸੁਖਵਿੰਦਰ ਕੁਮਾਰ ਨੇ ਕਿਹਾ ਕਿ ਬਿਜਲੀ ਸਪਲਾਈ ਬਹਾਲ ਕਰਨ ਦਾ ਸਮਾਂ ਘੱਟ ਜਾਂ ਵੱਧ ਹੋ ਸਕਦਾ ਹੈ।

    ਸ਼੍ਰੀ ਮੁਕਤਸਰ ਸਾਹਿਬ : ਇੰਜੀਨੀਅਰ ਸੁਹਰਸ਼ ਹਾਡਾ, ਉਪ ਮੰਡਲ ਅਫ਼ਸਰ ਸ਼ਹਿਰੀ ਸਬ-ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਨੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਅੱਜ 11 ਫਰਵਰੀ ਨੂੰ 11 ਕੇਵੀ ਬੱਲਮਗੜ੍ਹ ਰੋਡ ਫੀਡਰ, ਬੱਸ ਸਟੈਂਡ ਫੀਡਰ, ਦਾਣਾ ਮੰਡੀ ਫੀਡਰ ਤੇ ਡਿਸਪੋਜ਼ਲ ਫੀਡਰ ਤੋਂ ਬਲਾਮ ਰੋਡ ਤੋਂ 11 ਕੇਵੀ. 66 ਕੇਵੀ ਮਲੋਟ ਰੋਡ ਗਰਿੱਡ ਤੋਂ ਚੱਲ ਰਿਹਾ ਫੀਡਰ। ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ। Electricity News Punjab