ਲੁਧਿਆਣਾ ‘ਚ ਬਿਜਲੀ ਮੰਤਰੀ ਹਰਭਜਨ ਸਿੰਘ ਲਾਡੋਵਾਲ ਨੇ ਕੀਤਾ 220 ਕੇਵੀ ਸਬ ਸਟੇਸ਼ਨ ਦਾ ਉਦਘਾਟਨ

sub sation

ਮੰਤਰੀ ਨੇ ਕਿਹਾ, ਸ਼ਹਿਰ ਵਾਸੀਆਂ ਨੂੰ ਮਿਲੇਗੀ ਬਿਜਲੀ ਕੱਟਾਂ ਤੋਂ ਰਾਹਤ

(ਸੱਚ ਕਹੂੰ ਨਿਊਜ਼) ਲੁਧਿਆਣਾ। ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਮੰਤਰੀ ਹਰਭਜਨ ਸਿੰਘ ਲਾਡੋਵਾਲ ਅੱਜ ਲੁਧਿਆਣਾ ਵਿਖੇ ਪਹੁੰਚੇ। ਲੁਧਿਆਣਾ ਪਹੁੰਚਣ ’ਤੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ 66 ਕੇਵੀ ਮੋਨੋਪੋਲ ਲਾਈਨ ਵਾਲੇ 220 ਕੇਵੀ ਸਬ-ਸਟੇਸ਼ਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡੀਸੀ ਸੁਰਭੀ ਮਲਿਕ ਤੇ ਪੁਲਿਸ ਕਮਿਸ਼ਨਰ ਵੀ ਮੌਜ਼ੂਦ ਸਨ।

ਇਸ ਮੌਕੇ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਇਹ ਇੱਕ ਪਾਇਲਟ ਪ੍ਰੋਜੈਕਟ ਹੈ। ਇਸ ਦੇ ਲਾਉਣ ਨਾਲ ਹੁਣ ਸ਼ਹਿਰ ਵਿੱਚ ਬਿਜਲੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਨਿਰਵਿਘਨ ਚੱਲੇਗੀ। ਹੁਣ ਸ਼ਹਿਰ ਵਿੱਚ ਬਿਜਲੀ ਦੇ ਕੱਟਾਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਸ਼ਹਿਰ ਵਿੱਚ ਮੋਨੋਪੋਲ ਲਾਉਣ ਲਈ ਥਾਂ ਦੀ ਘਾਟ ਸੀ, ਇਸ ਲਈ ਇਹ ਪ੍ਰਾਜੈਕਟ ਇੱਥੇ ਲਾਇਆ ਗਿਆ ਹੈ। ਕੁੱਲ 47 ਮੋਨੋਪੋਲ ਲਗਾਏ ਗਏ ਹਨ। ਮੋਨੋਪੋਲ ਲਗਾਉਣ ਨਾਲ ਲਗਭਗ 12 ਕਿਲੋਮੀਟਰ ਦਾ ਖੇਤਰ ਕਵਰ ਹੋ ਜਾਵੇਗਾ। ਇਸ ਪ੍ਰਾਜੈਕਟ ਦੀ ਲਾਗਤ 16.25 ਕਰੋੜ ਰੁਪਏ ਹੈ।

bijli

ਮੰਤਰੀ ਹਰਭਜਨ ਸਿੰਘ ਨੇ ਲੁਧਿਆਣਾ ਵਿੱਚ ਬਿਜਲੀ ਸਪਲਾਈ ਦੀ ਸਥਿਤੀ ਨੂੰ ਲੈ ਕੇ ਪਾਵਰਕਾਮ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਸ਼ਹਿਰ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਨਵੇਂ ਪ੍ਰੋਜੈਕਟਾਂ ਦਾ ਵੀ ਜਾਇਜ਼ਾ ਲਿਆ ਗਿਆ। ਮੰਤਰੀ ਹਰਭਜਨ ਸਿੰਘ ਨੇ ਸਬ-ਸਟੇਸ਼ਨ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਦੇਖੇ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਜੋ ਵੀ ਕਰਮਚਾਰੀ ਟਾਵਰ ‘ਤੇ ਕੰਮ ਕਰਦਾ ਹੈ, ਉਸ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ।

ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਇਸ ਤੋਂ ਇਲਾਵਾ ਸੂਬੇ ’ਚ ਆ ਰਹੀ ਬਿਜਲੀ ਦੀ ਕਮੀ ਨੂੰ ਛੇਤੀ ਦੂਰ ਕੀਤਾ ਜਾਵੇਗਾ ਤੇ ਸੂਬੇ ’ਚ ਹੋਰ ਵੀ ਬਿਜਲੀ ਪ੍ਰਜੈਕਟ ਲਾਏ ਜਾਣਗੇ ਤਾਂ ਜੋ ਸੂਬੇ ਵਾਸੀਆਂ ਨੂੰ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਨਅਤ ਲਈ ਵਿਸ਼ੇਸ਼ ਪ੍ਰਾਜੈਕਟ ਵੀ ਲਿਆਂਦੇ ਜਾਣਗੇ ਅਤੇ ਉਦਯੋਗਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here