ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਆਉੂਟ ਸੋਰਸਿੰਗ ਅਧੀਨ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦਾ ਦਿੱਤਾ ਭਰੋਸਾ

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਆਉੂਟ ਸੋਰਸਿੰਗ ਅਧੀਨ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦਾ ਦਿੱਤਾ ਭਰੋਸਾ

ਕੋਟਕਪੂਰਾ (ਅਜੈ ਮਨਚੰਦਾ)। ਪੈਸਕੋ ਅਧੀਨ ਕੰਮ ਕਰਦੇ ਆਊਟ ਸੋਰਸ ਮੁਲਾਜ਼ਮਾਂ ਦੀ ਜੱਥੇਬੰਦੀ ਸਬੰਧਤ ਪੀ ਐੱਸ ਈ ਬੀ ਇੰਪਲਾਈਜ ਫੈਡਰੇਸ਼ਨ (ਏਟਕ) ਪੰਜਾਬ ਦੇ ਆਗੂ ਸੰਦੀਪ ਖੱਤਰੀ, ਹਰਵਿੰਦਰ ਸ਼ਰਮਾ, ਮਨਦੀਪ ਸਿੰਘ ਤੇ ਹਰਵਿੰਦਰ ਸਿੰਘ ਅਤੇ ਇੰਪਲਾਈਜ਼ ਫੈਡਰੇਸ਼ਨ ਦੇ ਸੂਬਾਈ ਆਗੂ ਹਰਭਜਨ ਸਿੰਘ ਪਿਲਖਣੀ, ਰਮਨ ਤੇ ਰਣਬੀਰ ਚੌਹਾਨ ਨੇ ਬਿਜਲੀ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ.ਟੀ.ਓ ਨਾਲ ਮੀਟਿੰਗ ਕੀਤੀ ਤੇ ਆਪਣਾ ਮੰਗ ਪੱਤਰ ਦਿੱਤਾ।

ਜਿਸ ਵਿਚ ਪੈਸਕੋ ਮੁਲਾਜਮਾਂ ਨੂੰ ਪੱਕਾ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਦੇਣ , ਰਿਸਕ ਆਲਾਉਂਸ ਹਾਊਸ ਰੈਂਟ, ਓਵਰ ਟਾਈਮ ਤੇ ਹੋਰ ਵੀ ਕਾਫੀ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਆਗੂਆਂ ਨੇ ਬਿਜਲੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਪੈਸਕੋ ਅਧੀਨ ਸਿਰਫ ਸਿਕਾਊਰਟੀ ਗਾਰਡ ਹੀ ਨਹੀਂ ਹਨ ਬਲਕਿ ਸਿਵਲ ਵਰਕਰ ਗਰਿਡ ਸਬ ਸਟੇਸ਼ਨ ਦਫ਼ਤਰਾਂ (ਸਕਿਲਡ, ਅਣਸਲਿਕਡ,ਸੇਵਾਦਾਰ, ਕੰਪਿਊਟਰ ਆਪਰੇਟਰ, ਡਰਾਈਵਰ ਆਦਿ ਵੀ ਕੰਮ ਕਰ ਰਹੇ ਹਨ। ਬਿਜਲੀ ਮੰਤਰੀ ਪੰਜਾਬ ਵੱਲੋਂ ਆਗੂਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਆਊਟ ਸੋਰਸ ਮੁਲਾਜ਼ਮਾਂ ਦੇ ਮਸਲੇ ਹੱਲ ਕੀਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ