Power Supply Schedule: ਮਹਾਂਨਗਰ ’ਚ ਅੱਜ ਲੱਗੇਗਾ Power Cut, ਇਨ੍ਹਾਂ ਵੱਡੇ ਹਸਪਤਾਲਾਂ ਸਮੇਤ ਇਹ ਇਲਾਕੇ ਹੋਣਗੇ ਪ੍ਰਭਾਵਿਤ

Power Supply Schedule
Power Supply Schedule: ਮਹਾਂਨਗਰ ’ਚ ਅੱਜ ਲੱਗੇਗਾ Power Cut, ਇਨ੍ਹਾਂ ਵੱਡੇ ਹਸਪਤਾਲਾਂ ਸਮੇਤ ਇਹ ਇਲਾਕੇ ਹੋਣਗੇ ਪ੍ਰਭਾਵਿਤ

Power Supply Schedule: ਜਲੰਧਰ (ਸੱਚ ਕਹੂੰ ਨਿਊਜ਼)। ਮਾਡਲ ਟਾਊਨ ਡਿਵੀਜ਼ਨ ਅਧੀਨ ਆਉਣ ਵਾਲਾ 11 ਕੇਵੀ ਮੇਨਬਰੋ ਫੀਡਰ ਦੀ ਸਪਲਾਈ 12 ਅਪਰੈਲ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਗੁਰੂ ਰਵਿਦਾਸ ਨਗਰ, ਨਿਊ ਮਾਡਲ ਟਾਊਨ, ਰਾਮ ਵਾਟਿਕਾ ਪਲਾਟਾਂ, ਸੇਂਟ ਸੋਲਜਰ ਸਕੂਲ, ਕਈ ਵੱਡੇ ਹਸਪਤਾਲਾਂ ਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸੇ ਤਰ੍ਹਾਂ 66 ਕੇਵੀ ਰੇਡੀਅਲ ’ਤੇ ਚੱਲ ਰਹੀ 11 ਕੇਵੀ ਲਾਡੋਵਾਲੀ ਰੋਡ, ਚਿਲਡਰਨ ਪਾਰਕ ਫੀਡਰਾਂ ਦੀ ਸਪਲਾਈ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਮੁਹੱਲਾ ਗੋਬਿੰਦਗੜ੍ਹ, ਅਰਜੁਨ ਨਗਰ, ਲਾਡੋਵਾਲੀ ਰੋਡ, ਮਾਸਟਰ ਤਾਰਾ ਸਿੰਘ ਨਗਰ, ਬੀਐੱਡ ਕਾਲਜ, ਅਲਾਸਕਾ ਚੌਕ, ਪੁਰਾਣਾ ਜਵਾਹਰ ਨਗਰ, ਸੈਸ਼ਨ ਕੋਰਟ, ਰੇਲਵੇ ਸਟੇਸ਼ਨ, ਡੀਸੀ ਕੰਪਲੈਕਸ, ਬੀਐਸਐਨਐਲ ਐਕਸਚੇਂਜ ਤੇ ਡਿਵੀਜ਼ਨ ਕਮਿਸ਼ਨਰ ਦਫ਼ਤਰ ਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।Power Supply Schedule

ਇਹ ਖਬਰ ਵੀ ਪੜ੍ਹੋ : Welfare Work: ਡੇਰਾ ਸੱਚਾ ਸੌਦਾ ਦੀ ‘ਆਤਮ-ਨਿਰਭਰਤਾ’ ਮੁਹਿੰਮ ਬਣੀ ਵਰਦਾਨ