ਵਾਟਰ ਸਾਇੰਸ ਵਿੱਚ ਸੰਭਾਵਨਾਵਾਂ

Potential, Water, Science

ਵਾਟਰ ਸਾਇੰਸ ਵਿੱਚ ਸੰਭਾਵਨਾਵਾਂ

ਪਾਣੀ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਤਾਂ ਸਾਰੇ ਜਾਣਦੇ ਹਨ ਪਰ ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਜਲ ਚੱਕਰ, ਭਾਵ ਵਾਟਰ ਸਾਈਕਲ ਦਾ ਚੰਗੀ ਤਰ੍ਹਾਂ ਅਧਿਐਨ ਕਰਕੇ ਰਿਸਰਚ ਕਰਕੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਕੰਮ ਨੂੰ ਕਰਦੇ ਹਨ ਵਾਟਰ ਸਾਇੰਟਿਸਟ ਅੱਜ ਪੂਰੀ ਦੁਨੀਆਂ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ। ਅਜਿਹੇ ‘ਚ ਵਾਟਰ ਸਾਇੰਸ ਦੇ ਖੇਤਰ ਵਿਚ ਕਰੀਅਰ ਦੀਆਂ ਸੰਭਾਵਨਾਵਾਂ ਦੀ ਕੋਈ ਘਾਟ ਨਹੀਂ ਹੈ।

ਵਾਟਰ ਸਾਇੰਸ ਭਾਵ ਜਲ ਵਿਗਿਆਨ ਆਪਣੇ ਆਪ ਵਿਚ ਸਾਇੰਸ ਦੀ ਇੱਕ ਵੱਡੀ ਸ਼ਾਖ਼ਾ ਹੈ। ਇਸ ਵਿਚ ਨਾ ਸਿਰਫ ਵਾਟਰ ਸਾਈਕਲ ਦਾ ਅਧਿਐਨ ਕੀਤਾ ਜਾਂਦਾ ਹੈ ਸਗੋਂ ਰਿਸਰਚ ਕਰਕੇ ਵੱਖ-ਵੱਖ ਥਾਵਾਂ ‘ਤੇ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਦਲ ਖੋਜੇ ਜਾਂਦੇ ਹਨ। ਅੱਜ ਦੁਨੀਆ ਦਾ ਸ਼ਾਇਦ ਹੀ ਅਜਿਹਾ ਕੋਈ ਦੇਸ਼ ਹੋਵੇ ਜੋ ਪਾਣੀ ਨਾਲ ਜੁੜੀ ਕਿਸੇ ਸਮੱਸਿਆ ਤੋਂ ਪੀੜਤ ਨਾ ਹੋਵੇ ਅਜਿਹੇ ‘ਚ ਇੱਕ ਵਾਟਰ ਸਾਇੰਟਿਸਟ ਲਈ ਹਰ ਜਗ੍ਹਾ ਸੰਭਾਵਨਾਵਾਂ ਹਨ। ਇਹ ਇੱਕ ਅਜਿਹਾ ਖੇਤਰ ਹੈ ਜੋ ਤੁਹਾਡੇ ਕਰੀਅਰ ਨੂੰ ਚਾਰ ਚੰਨ ਲਾ ਸਕਦਾ ਹੈ। ਜੇਕਰ ਤੁਹਾਨੂੰ ਰਿਸਰਚ ਆਧਾਰਿਤ ਕਰੀਅਰ ਵਿਚ ਦਿਲਚਸਪੀ ਹੈ ਤਾਂ ਤੁਸੀਂ ਇਸ ਖੇਤਰ ‘ਚ ਕਰੀਅਰ ਬਣਾ ਸਕਦੇ ਹੋ ਤੁਹਾਨੂੰ ਜਿੰਨਾ ਤਜ਼ਰਬਾ ਹੋਵੇਗਾ, ਅੱਗੇ ਵਧਣ ਦੇ ਉਨੇ ਹੀ ਮੌਕੇ ਮਿਲਣਗੇ।

ਕੀ ਹੈ ਵਾਟਰ ਸਾਇੰਸ?

ਵਾਟਰ ਸਾਇੰਸ ਪਾਣੀ ਦੀ ਜ਼ਮੀਨ ਅਤੇ ਭੂਮੀਗਤ ਪ੍ਰੋਸੈੱਸ ਨਾਲ ਸਬੰਧਤ ਵਿਗਿਆਨ ਹੈ‡‡‡।‡ ਇਸ ਵਿਚ ਧਰਤੀ ‘ਤੇ ਮੌਜ਼ੂਦ ਪਹਾੜਾਂ ਅਤੇ ਖਣਿੱਜਾਂ ਦੇ ਨਾਲ ਪਾਣੀ ਦੀ ਭੌਤਿਕ, ਰਸਾਇਣਕ ਅਤੇ ਜੈਵਿਕ ਕ੍ਰਿਆ ਅਤੇ ਵੱਖ-ਵੱਖ ਜੀਵਾਂ ਦੇ ਨਾਲ ਇਸਦੀ ਐਨਾਲਸਿਸ ਸ਼ਾਮਲ ਹੈ‡‡‡।‡ ਵਾਟਰ ਸਾਇੰਸ ਦਾ ਅਧਿਐਨ ਕਰਨ ਵਾਲੇ ਮਾਹਿਰ ਹੀ ਵਾਟਰ ਸਾਇੰਟਿਸਟ ਕਹਾਉਂਦੇ ਹਨ। ਵਾਟਰ ਸਾਇੰਸ ਦੇ ਖੇਤਰ ‘ਚ ਹਾਈਡ੍ਰੋਮਿਟ ਯੂਰੋਲਾੱਜੀ, ਭੂਮੀਗਤ ਵਾਟਰ ਸਾਇੰਸ, ਹਾਈਡ੍ਰੋਜਿਓਲੋਜੀ, ਡ੍ਰੇਨੇਜ ਬੇਸਿਨ ਮੈਨੇਜ਼ਮੈਂਟ ਅਤੇ ਪਾਣੀ ਗੁਣਵੱਤਾ ਨਾਲ ਜੁੜੇ ਵਿਸ਼ੇ ਆਉਂਦੇ ਹਨ ਇਸਦੀਆਂ ਕਈ ਸ਼ਾਖਾਵਾਂ ਹਨ, ਜਿਵੇਂ ਕੈਮੀਕਲ ਵਾਟਰ ਸਾਇੰਸ, ਈਕੋਲਾਜ਼ਿਕਲ ਵਾਟਰ ਸਾਇੰਸ, ਹਾਈਡ੍ਰੋਇੰਫਾਰਮੈÎਟਕਸ ਵਾਟਰ ਸਾਇੰਸ।

ਭਵਿੱਖ ਦੀਆਂ ਸੰਭਾਵਨਾਵਾਂ:

ਵਾਟਰ ਸਾਇੰਟਿਸਟ ਬਣ ਕੇ ਤੁਸੀਂ ਵੱਖ-ਵੱਖ ਤਰ੍ਹਾਂ ਦੇ ਅਦਾਰਿਆਂ ਲਈ ਕੰਮ ਕਰਕੇ ਚੰਗੀ ਸੈਲਰੀ ਪਾ ਸਕਦੇ ਹੋ। ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ‘ਚ ਵਾਟਰ ਸਾਇੰਟਿਸਟ ਨੂੰ ਚੰਗੇ ਪੈਕੇਜ ‘ਤੇ ਨਿਯੁਕਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਤੁਸੀਂ ਕਾਊਂਸਲਰ ਦੇ ਰੂਪ ‘ਚ ਵੀ ਕੰਮ ਕਰ ਸਕਦੇ ਹੋ ਜਿਵੇਂ ਸਿਵਿਲ ਇੰਜੀਨੀਅਰਿੰਗ, ਐਨਵਾਇਰਮੈਂਟਲ ਮੈਨੇਜ਼ਮੈਂਟ ਅਤੇ ਇਵੈਲਿਊਏਸ਼ਨ ‘ਚ ਸੇਵਾਵਾਂ ਮੁਹੱਈਆ ਕਰਵਾਉਣਾ। ਇਸ ਤੋਂ ਇਲਾਵਾ ਤੁਸੀਂ ਨਵੀਂ ਐਨਾਲਿਟਿਕਲ ਤਕਨੀਕ ਜ਼ਰੀਏ ਟੀਚਿੰਗ ਅਤੇ ਰਿਸਰਚ ਵੀ ਕਰ ਸਕਦੇ ਹੋ। ਯੂਟੀਲਿਟੀ ਕੰਪਨੀਆਂ ਅਤੇ ਜਨਤਕ ਅਥਾਰਟੀਆਂ ਨਾਲ ਜੁੜ ਕੇ ਪਾਣੀ ਸਪਲਾਈ ਅਤੇ ਸੀਵਰੇਜ ਸਬੰਧੀ ਸੇਵਾਵਾਂ ਪ੍ਰਦਾਨ ਕਰ ਸਕਦੇ ਹੋ।

ਜ਼ਰੂਰੀ ਸਕਿੱਲਜ਼:

ਵਾਟਰ ਰਿਸੋਰਸੇਜ ਡਿਵੈਲਪਮੈਂਟ ਅਤੇ ਮੈਨੇਜਮੈਂਟ ‘ਚ ਕਰੀਅਰ ਬਣਾਉਣ ਲਈ ਤੁਹਾਡੇ ‘ਚ ਹੌਂਸਲਾ, ਦ੍ਰਿੜ ਵਿਸ਼ਵਾਸ, ਚੰਗੀ ਐਨਾਲਿਟਿਕਲ ਸਕਿੱਲ ਹੋਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਟੀਮ ਵਰਕ ਦੀ ਭਾਵਨਾ ਅਤੇ ਪ੍ਰਭਾਵੀ ਕਮਿਊਨੀਕੇਸ਼ਨ ਇਸ ਖੇਤਰ ‘ਚ ਬਣੇ ਰਹਿਣ ਲਈ ਜ਼ਰੂਰੀ ਹੈ।

ਕਿਹੜਾ ਕੋਰਸ ਕਰੀਏ?

ਦੇਸ਼ ਭਰ ਦੀਆਂ ਕਈ ਯੂਨੀਵਰਸਿਟੀਆਂ ਵਾਟਰ ਸਾਇੰਸ ਅਤੇ ਰਿਸਰਚ ਜਿਹੇ ਵਿਸ਼ਿਆਂ ‘ਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕੋਰਸ ਕਰਵਾਉਂਦੀਆਂ ਹਨ। ਵਾਟਰ ਸਾਇੰਸ ‘ਚ ਕਰੀਅਰ ਬਣਾਉਣ ਲਈ ਤੁਸੀਂ ਇਸ ਵਿਸ਼ੇ ਨਾਲ ਬੀਐਸਸੀ ਕਰਨ ਤੋਂ ਬਾਅਦ ਐਮਐਸਸੀ ਤੇ ਫਿਰ ਪੀਐਚਡੀ ਜਾਂ ਐਮ. ਫਿਲ ਕਰ ਸਕਦੇ ਹੋ।

ਸੈਲਰੀ:

ਵਾਟਰ ਸਾਈਟਿੰਸਟ ਦੇ ਰੂਪ ‘ਚ ਆਪਣੇ  ਕਰੀਅਰ ਦੀ ਸ਼ੁਰੂਆਤ ‘ਚ ਤੁਸੀਂ 18 ਤੋਂ 20 ਹਜ਼ਾਰ ਰੁਪਏ ਤੱਕ ਕਮਾ ਸਕਦੇ ਹੋ। ਇਸ ਖੇਤਰ ‘ਚ ਤਜ਼ਰਬਾ ਬਹੁਤ ਅਹਿਮੀਅਤ ਰੱਖਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।