ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਆਲੂਆਂ ਦੇ ਰੇਟ ...

    ਆਲੂਆਂ ਦੇ ਰੇਟ ਚੜ੍ਹੇ ਅਸਮਾਨੀ, ਕਿਸਾਨ ਬਾਗੋ-ਬਾਗ

    Potato Rates
    ਸੁਨਾਮ: ਆਲੂਆਂ ਦੀ ਪੁਟਾਈ ਕਰਨ ਸਮੇਂ ਜਾਣਕਾਰੀ ਦਿੰਦੇ ਹੋਏ ਕਿਸਾਨ।

    ਆਲੂਆਂ ਦਾ ਭਾਅ ਪਿਛਲੇ ਸਾਲ ਨਾਲੋਂ ਤਿੰਨ ਗੁਣਾ ਵਧਿਆ | Potato Rates

    • ਬੰਗਾਲ ’ਚ ਆਲੂ ਦੀ ਖੇਤੀ ਘੱਟ ਹੋਣ ਦਾ ਅਸਰ : ਵਪਾਰੀ

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਆਲੂਆਂ ਦੇ ਅਸਮਾਨੀ ਚੜ੍ਹੇ ਭਾਅ ਕਾਰਨ ਕਿਸਾਨ ਬਾਗੋ-ਬਾਗ ਨਜ਼ਰ ਆ ਰਹੇ ਹਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਆਲੂਆਂ ਦਾ ਭਾਅ ਤਿੰਨ ਗੁਣਾ ਵਧਿਆ ਹੋਇਆ ਹੈ, ਜਿਸ ਕਾਰਨ ਪਿਛਲੇ ਵਾਰ ਮੰਦੇ ਦੇ ਦੌਰ ’ਚੋਂ ਗੁਜ਼ਰੇ ਕਿਸਾਨਾਂ ਨੂੰ ਇਸ ਸਾਲ ਆਲੂਆਂ ਦਾ ਚੰਗਾ ਭਾਅ ਮਿਲਣ ਨਾਲ ਕੁਝ ਰਾਹਤ ਜ਼ਰੂਰ ਮਿਲੀ ਹੈ। ਇਸ ਸਬੰਧੀ ਸੁਰਿੰਦਰ ਸਿੰਘ, ਜਸਵਿੰਦਰ ਸਿੰਘ ਮੰਗੀ ਅਤੇ ਸਮਸ਼ੇਰ ਸਿੰਘ ਸ਼ੇਰੀ ਆਦਿ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਆਲੂਆਂ ਦਾ ਬਹੁਤ ਬੁਰਾ ਹਾਲ ਰਿਹਾ ਹੈ, ਪਰ ਇਸ ਵਾਰ ਆਲੂਆਂ ਦਾ ਚੰਗਾ ਭਾਅ ਮਿਲਣ ਨਾਲ ਉਨ੍ਹਾਂ ਨੂੰ ਰਾਹਤ ਜ਼ਰੂਰ ਮਿਲੀ ਹੈ। (Potato Rates)

    1200 ਤੋਂ ਲੈ ਕੇ 1400 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਿਹਾ ਆਲੂ | Potato Rates

    ਉਨ੍ਹਾਂ ਦੱਸਿਆ ਕਿ ਉਹ ਜ਼ਿਆਦਾਤਰ ਦੋ ਕਿਸਮ ਦੇ ਆਲੂ ਦੀ ਪੈਦਾਵਾਰ ਕਰ ਰਹੇ ਹਨ ਇੱਕ ਸਪੈਸ਼ਲ-3 ਅਤੇ ਦੂਸਰਾ ਡਾਇਮੰਡ ਕਿਸਮ ਦਾ ਆਲੂ ਹੈ ਉਨ੍ਹਾਂ ਕਿਹਾ ਕਿ ਸਪੈਸ਼ਲ-3 ਕਿਸਮ ਦੇ ਆਲੂ ਦੀ ਪੈਦਾਵਾਰ ਤਾਂ ਇਸ ਇਲਾਕੇ ਵਿੱਚ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਹੈ ਪਰ ਡਾਇਮੰਡ ਕਿਸਮ ਦੇ ਆਲੂ ਦੀ ਪੈਦਾਵਾਰ ਇਸੇ ਸਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਡਾਇਮੰਡ ਕਿਸਮ ਦਾ ਆਲੂ ਹੈ ਉਹ ਖਾਣ ਵਿੱਚ ਸਵਾਦ ਹੈ, ਜਿਸ ਕਾਰਨ ਇਸ ਦੀ ਡਿਮਾਂਡ ਵੀ ਜ਼ਿਆਦਾ ਹੈ, ਕਿਉਂਕਿ ਇਸ ਦੀ ਰੈਸਟੋਰੈਂਟਾਂ ਆਦਿ ’ਚ ਇਸ ਦੀ ਡਿਮਾਂਡ ਜਿਆਦਾ ਹੋਣ ਕਾਰਨ ਇਸ ਦੇ ਸਪੈਸ਼ਲ-3 ਨਾਲੋਂ ਭਾਅ ਵੀ ਜਿਆਦਾ ਹਨ। (Potato Rates)

    Also Read : Special Trains: ਹੁਸੈਨੀਵਾਲਾ ਵਿਖੇ ਵਿਸਾਖੀ ਦੇ ਮੇਲੇ ਲਈ 13 ਨੂੰ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ ਤੇ ਬੱਸਾਂ

    ਉਨ੍ਹਾਂ ਕਿਹਾ ਕਿ ਡਾਇਮੰਡ ਕਿਸਮ ਦੇ ਆਲੂ ਦਾ ਜੋ ਝਾੜ ਹੈ ਉਹ ਸਪੈਸ਼ਲ-3 ਨਾਲੋਂ ਕਾਫੀ ਘੱਟ ਹੈ ਉਨ੍ਹਾਂ ਕਿਹਾ ਕਿ ਸਪੈਸ਼ਲ ਥਰੀ ਇੱਕ ਏਕੜ ਦੇ ਵਿੱਚੋਂ ਤਿੰਨ ਤੋਂ ਚਾਰ ਸੋਂ ਥੈਲਾ (ਪ੍ਰਤੀ 50 ਕਿਲੋ) ਹੋ ਜਾਂਦਾ ਹੈ ਜਦੋਂ ਕੋਈ ਡਾਇਮੰਡ 200 ਤੋਂ 300 ਥੈਲੇ ਦੇ ਵਿਚਕਾਰ ਹੀ ਇਸ ਦਾ ਝਾੜ ਨਿਕਲਦਾ ਹੈ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ 1200 ਤੋਂ 1300 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੁਣ ਆਲੂ ਵਿਕ ਰਿਹਾ ਹੈ ਅਤੇ ਇਸ ਦਾ ਅੱਗੇ ਹੋਰ ਵੀ ਰੇਟ ਵਧਣ ਦੀ ਸੰਭਾਵਨਾ ਹੈ। ਇਸ ਮੌਕੇ ਰਾਮ ਸਿੰਘ ਸੰਧੇ, ਮਨਿੰਦਰ ਸਿੰਘ ਮੋਨੂ, ਰਮਨਦੀਪ ਸਿੰਘ ਰਾਮਣੀ ਅਤੇ ਗੁਰਪ੍ਰੀਤ ਸਿੰਘ ਗੁਰੀ ਆਦਿ ਕਿਸਾਨ ਹਾਜ਼ਰ ਸਨ।

    ਬੰਗਾਲ ’ਚ ਆਲੂਆਂ ਦੀ ਖੇਤੀ ਘੱਟ ਹੋਣ ਦਾ ਅਸਰ: ਵਪਾਰੀ

    ਇਸ ਸਬੰਧੀ ਆਲੂਆਂ ਦੀ ਖਰੀਦ ਕਰ ਰਹੇ ਵਪਾਰੀ ਗੋਲਡੀ ਸੁਨਾਮ ਨੇ ਕਿਹਾ ਕਿ ਇਸ ਵਾਰ ਬੰਗਾਲ ’ਚ ਆਲੂਆਂ ਦੀ ਖੇਤੀ ਘੱਟ ਹੋਈ ਹੈ, ਜਿਸ ਕਾਰਨ ਆਲੂਆਂ ਦੇ ਭਾਅ ’ਚ ਤੇਜ਼ੀ ਆਈ ਹੈ ਹੁਣ ਸੁਨਾਮ ਇਲਾਕੇ ’ਚ 1200 ਤੋਂ ਲੈ ਕੇ 1400 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਆਲੂ ਦਾ ਰੇਟ ਚੱਲ ਰਿਹਾ ਅਤੇ ਇਹ ਰੇਟ ਜਿਮੀਂਦਾਰ ਤੋਂ ਖਰੀਦਣ ਦਾ ਰੇਟ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ’ਚ ਐੱਲ-ਆਰ ਕਿਸਮ ਅਤੇ ਡਾਇਮੰਡ ਕਿਸਮ ਦੇ ਆਲੂ ਦੀ ਜ਼ਿਆਦਾ ਡਿਮਾਂਡ ਰਹੀ ਹੈ।

    ਆਲੂਆਂ ਤੋਂ ਬਾਅਦ ਮੱਕੀ ਦੀ ਬਜਾਏ ਕਿਸਾਨ ਮੂੰਗੀ ਬੀਜਣ : ਮਨਦੀਪ ਸਿੰਘ

    ਇਸ ਸਬੰਧੀ ਮਨਦੀਪ ਸਿੰਘ ਕਿ੍ਰਸ਼ੀ ਵਿਗਿਆਨ ਕੇਂਦਰ ਖੇੜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੁਨਾਮ ਇਲਾਕੇ ਵਿੱਚ ਆਲੂ ਦੀ ਫਸਲ ਕਾਫੀ ਹੋਈ ਹੈ ਉਨ੍ਹਾਂ ਕਿਹਾ ਕਿ ਆਲੂ ਦੀ ਫਸਲ ਤੋਂ ਬਾਅਦ ਮੱਕੀ ਦੀ ਫਸਲ ਬੀਜਣ ਦੀ ਬਜਾਏ ਕਿਸਾਨਾਂ ਨੂੰ ਮੂੰਗੀ ਦੀ ਫਸਲ ਬੀਜਣ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਮੂੰਗੀ ਦੀ ਫਸਲ ਨੂੰ ਮੱਕੀ ਦੀ ਫਸਲ ਦੀ ਬਜਾਏ ਪਾਣੀ ਬਹੁਤ ਘੱਟ ਲੱਗਦਾ ਹੈ ਜਿਸ ਨਾਲ ਇੱਕ ਤਾਂ ਮੂੰਗੀ ਦੇ ਨਾੜ ਦੀ ਜ਼ਮੀਨ ਵਿੱਚ ਖਾਦ ਬਣਦੀ ਹੈ ਤੇ ਦੂਸਰਾ ਆਪਾਂ ਪਾਣੀ ਦੀ ਬਹੁਤ ਬੱਚਤ ਕਰ ਸਕਦੇ ਹਾਂ

    LEAVE A REPLY

    Please enter your comment!
    Please enter your name here