ਸਾਡੇ ਨਾਲ ਸ਼ਾਮਲ

Follow us

12 C
Chandigarh
Thursday, February 12, 2026
More
    Home Breaking News ਹਲਕਾ ਦਾਖਾ ਦੇ ...

    ਹਲਕਾ ਦਾਖਾ ਦੇ ਪਿੰਡ ਚੌਕੀਮਾਨ ਵਿਖੇ ਕੋਰੋਨਾ ਵਾਇਰਸ ਦਾ ਪਾਜਿਟਿਵ ਕੇਸ ਆਇਆ

    Fight with Corona

    ਹਲਕਾ ਦਾਖਾ ਦੇ ਪਿੰਡ ਚੌਕੀਮਾਨ ਵਿਖੇ ਕੋਰੋਨਾ ਵਾਇਰਸ ਦਾ ਪਾਜਿਟਿਵ ਕੇਸ ਆਇਆ

    ਮੁੱਲਾਂਪੁਰ ਦਾਖਾ (ਮਲਕੀਤ ਸਿੰਘ) ਹਲਕਾ ਦਾਖਾ ਦੇ ਪਿੰਡ ਚੌਕੀਮਾਨ ਦੇ ਇੱਕ ਵਿਅਕਤੀ ਦਾ ਕੋਰੋਨਾ ਵਾਇਰਸ ਕੇਸ ਪਾਜਿਟਿਵ ਪਾਇਆ ਗਿਆ । ਜਿਸ ਵਿੱਚ ਇਲਾਕੇ ਅੰਦਰ ਸਹਿਮ ਦਾ ਮਾਹੌਲ ਬਣ ਗਿਆ। ਵਿਅਕਤੀ ਦੀ ਪਹਿਚਾਣ 55 ਸਾਲਾਂ ਅਲੀ ਹੁਸੈਨ ਵਜੋਂ ਹੋਈ ਹੈ, ਜੋ ਪਿਛਲੇ ਦਿਨੀਂ ਦਿੱਲੀ ਵਿਖੇ ਨਿਜਾਮੂਦੀਨ ਮਸਜਿਦ ਵਿਖੇ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਣ ਗਿਆ ਸੀ। ਇਸਦੀ ਪੁਸ਼ਟੀ ਸਿਵਲ ਹਸਪਤਾਲ ਹਠੂਰ ਦੀ ਐਸ.ਐਮ.ਓ ਡਾ. ਰਿਪਜੀਤ ਕੌਰ ਨੇ ਕੀਤੀ ਅਤੇ ਚੌਂਕੀ ਚੌਕੀਮਾਨ ਇੰਚਾਰਜ ਗੁਰਦੀਪ ਸਿੰਘ ਅਨੁਸਾਰ ਪਿੰਡ ਨੂੰ ਸੀਲ ਕਰ ਦਿੱਤਾ ਹੈ। ਉਨ•ਾਂ ਅੱਗੇ ਦੱਸਿਆ ਕਿ ਜਮਾਤੀਆਂ ਦੀ ਲਿਸਟ ਮੁਤਾਬਿਕ ਉਕਤ ਵਿਅਕਤੀ ਦਿੱਲੀ ਗਿਆ ਸੀ। ਉਸਦੇ 9 ਪਰਿਵਾਰਕ ਮੈਂਬਰਾਂ ਨੂੰ ਲੁਧਿਆਣਾ ਦੇ ਸਿਵਿਲ ਹਸਪਤਾਲ ਵਿਖੇ 04 ਅਪਰੈਲ ਦਿਨ ਸ਼ਨੀਵਾਰ ਨੂੰ ਭੇਜਿਆ ਗਿਆ ਸੀ ਤੇ ਇੰਨ•ਾਂ ਦੇ ਸੈਂਪਲ ਲਏ ਗਏ ਜੋ ਅਲੀ ਹੁਸੈਨ ਦੀ ਰਿਪੋਰਟ ਪਾਜਿਟਿਵ ਤੇ ਬਾਕੀਆਂ ਦੀ ਨੈਗਟਿਵ ਆਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here