ਸਾਡੇ ਨਾਲ ਸ਼ਾਮਲ

Follow us

23 C
Chandigarh
Thursday, February 12, 2026
More
    Home Breaking News ਮੋਟਰਸਾਈਕਲ ’ਤੇ...

    ਮੋਟਰਸਾਈਕਲ ’ਤੇ ਜਾ ਰਹੇ ਡਾਕਖਾਨੇ ਦੇ ਕਲਰਕ ਨੂੰ ਦਿਨ ਦਿਹਾੜੇ ਮਾਰੀ ਗੋਲੀ

    Shot Dead Sachkahoon

    ਮੋਟਰਸਾਈਕਲ ’ਤੇ ਜਾ ਰਹੇ ਡਾਕਖਾਨੇ ਦੇ ਕਲਰਕ ਨੂੰ ਦਿਨ ਦਿਹਾੜੇ ਮਾਰੀ ਗੋਲੀ

    ਸਤਪਾਲ ਥਿੰਦ, ਫਿਰੋਜ਼ਪੁਰ । ਫਿਰੋਜ਼ਪੁਰ ਅੰਦਰ ਉਸ ਸਮੇਂ ਮਾਹੌਲ ਹਫੜਾ ਦਫੜੀ ਦਾ ਬਣ ਗਿਆ ਜਦੋਂ ਮੋਟਰਸਾਈਕਲ ’ਤੇ ਜਾ ਰਹੇ ਇੱਕ ਵਿਅਕਤੀ ਨੂੰ ਦਿਨ ਦਿਹਾੜੇ ਕੁਝ ਅਣਪਛਾਤੇ ਗੁਰਦੁਆਰਾ ਸਾਰਾਗੜ੍ਹੀ ਫਿਰੋਜ਼ਪੁਰ ਛਾਉਣੀ ਕੋਲ ਗੋਲੀ ਮਾਰ ਕੇ ਫਰਾਰ ਹੋ ਗਏ ਜਾਣਕਾਰੀ ਮੁਤਾਬਿਕ ਗੋਲੀ ਦਾ ਸ਼ਿਕਾਰ ਹੋਏ ਵਿਅਕਤੀ ਦਾ ਨਾਂਅ ਪ੍ਰਦੀਪ ਧਵਨ ਦੱਸਿਆ ਜਾ ਰਿਹਾ ਹੈ ਜੋ ਡਾਕਖਾਨੇ ਫਿਰੋਜ਼ਪੁਰ ਛਾਉਣੀ ’ਚ ਕਲਰਕ ਦੇ ਅਹੁਦੇ ’ਤੇ ਤਾਈਨਾਤ ਹੈ ਜੋ ਦੁਪਹਿਰ ਦੇ ਖਾਣੇ ਲਈ ਫਿਰੋਜ਼ਪੁਰ ਸ਼ਹਿਰ ਨੂੰ ਆਪਣੇ ਘਰ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਗੁਰਦੁਆਰਾ ਸਾਰਾਗੜ੍ਹੀ ਕੋਲ ਉਸਦਾ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤਿਆਂ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸਦੇ ਮੋਟਰਸਾਈਕਲ ਦਾ ਬੈਂਲਸ ਵਿਗੜਨ ਕਰਕੇ ਅੱਗੇ ਆ ਰਹੀ ਇੱਕ ਕਾਰ ’ਤੇ ਜਾ ਡਿੱਗਾ, ਜਿਸ ਨਾਲ ਉਸਦੇ ਸਿਰ ਉੱਪਰ ਵੀ ਸੱਟ ਲੱਗੀ ਤਾਂ ਤੁਰੰਤ ਮੌਕੇ ’ਤੇ ਮਾਜੌੂਦ ਲੋਕਾਂ ਵੱਲੋਂ ਉਸ ਨੂੰ ਚੁੱਕ ਕੇ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਦ ਕਿ ਉਸ ਦੇ ਗੋਲੀ ਮਾਰਨ ਵਾਲੇ ਅਣਪਛਾਤੇ ਮੌਕੇ ਤੋਂ ਫਰਾਰ ਹੋ ਗਏ।

    ਉੱਧਰ ਇਸ ਸਬੰਧੀ ਪੀੜ੍ਹਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਕੋਈ ਰੰਜ਼ਿਸ ਵੀ ਨਹੀਂ ਹੈ ਪਰ ਦਿਨੋ ਦਿਨ ਵਾਪਰ ਰਹੀਆਂ ਘਟਨਾਵਾਂ ਸ਼ਹਿਰ ਦਾ ਮਾਹੌਲ ਆਮ ਲੋਕਾਂ ਲਈ ਖਤਰਨਾਕ ਬਣਾ ਰਹੀਆਂ ਹਨ। ਦੱਸ ਦਈਏ ਕਿ ਜਿੱਥੇ ਇਹ ਘਟਨਾ ਵਾਪਰੀ ਹੈ ਉੱਥੇ ਹੀ ਥਾਣਾ ਵੂਮੈਨ ਸੈੱਲ ਵੀ ਨਾਲ ਹੀ ਸੀ ਤੇ ਥੋੜ੍ਹੀ ਦੂਰੀ ’ਤੇ ਹੀ ਐੱਸਐੱਸਪੀ ਰਿਹਾਇਸ਼ ਵੀ। ਉੁਧਰ ਇਸ ਘਟਨਾ ਮਗਰੋਂ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ 15 ਅਗਸਤ ਤੋਂ ਦੋ ਦਿਨ ਪਹਿਲਾਂ ਵਾਪਰੀ ਫਿਰੋਜ਼ਪੁਰ ’ਚ ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਈ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ