ਸੀਜੇਆਈ ਬੋਲੇ, ਸੁਪਰੀਮ ਕੋਰਟ ਨੂੰ ਚੁਣੌਤੀ ਦੇ ਰਹੇ ਸਪੀਕਰ
ਭਾਜਪਾ ਵਿਧਾਇਕਾਂ ਨੂੰ 3 ਹੋਟਲਾਂ ‘ਚ ਕਰੇਗੀ ਸਿਫ਼ਟ
ਏਜੰਸੀ, ਨਵੀਂ ਦਿੱਲੀ
ਸੁਪਰੀਮ ਕੋਰਟ ਨੇ ਕਰਨਾਟਕ ‘ਚ 10 ਵਿਧਾਇਕਾਂ ਦੇ ਅਸਤੀਫਿਆਂ ਦੇ ਮਾਮਲੇ ‘ਚ ਮੰਗਲਵਾਰ ਨੂੰ ਅਗਲੀ ਸੁਣਵਾਈ ਹੋਣ ਤੱਕ ਜਿਉਂ ਦੀ ਤਿਉਂ ਸਥਿਤੀ ਬਣਾਈ ਰੱਖਣ ਦਾ ਆਦੇਸ਼ ਦਿੱਤਾ ਹੈ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਅੱਜ ਕਿਹਾ ਕਿ ਉਹ ਇਸ ਮਾਮਲੇ ‘ਚ ਕੁਝ ਵੱਡੇ ਮੁੱਦੇ ਚੁੱਕ ਰਹੇ ਹਨ ਤੇ ਉਹ ਇਸ ‘ਤੇ ਮੰਗਲਵਾਰ ਨੂੰ ਅੱਗੇ ਸੁਣਵਾਈ ਕਰਕੇ ਫੈਸਲਾ ਦੇਵੇਗੀ ਅਦਾਲਤ ਨੇ ਕਿਹਾ ਕਿ ਅਗਲੀ ਸੁਣਵਾਈ ਤੱਕ ਇਸ ਮਾਮਲੇ ‘ਚ ਜਿਉਂ ਦੀ ਤਿਉਂ ਸਥਿਤੀ ਬਣਾਈ ਰੱਖੀ ਜਾਵੇ
ਸੁਣਵਾਈ ਦੌਰਾਨ ਕੋਰਟ ਨੇ ਸਖ਼ਤ ਟਿੱਪਣੀ ਵੀ ਕੀਤੀ ਕਿ ਕੀ ਸਪੀਕਰ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦੇ ਰਹੇ ਹਨ ਸੁਣਵਾਈ ਦੌਰਾਨ ਮੁਕੁਲ ਰੋਹਤਗੀ ਨੇ ਬਾਗੀ ਵਿਧਾਇਕਾਂ ਦਾ ਤਾਂ ਅਭਿਸ਼ੇਕ ਮਨੁ ਸਿੰਘਵੀ ਨੇ ਸਪੀਕਰ ਦਾ ਪੱਖ ਰੱਖਿਆ ਰਾਜੀਵ ਧਵਨ ਨੇ ਮੁੱਖ ਮੰਤਰੀ ਐਚਡੀ ਕੁਮਾਰ ਸਵਾਮੀ ਵੱਲੋਂ ਦਲੀਲਾਂ ਰੱਖੀਆਂ ਦੂਜੇ ਪਾਸੇ ਮੁੱਖ ਮੰਤਰੀ ਕੁਮਾਰ ਸਵਾਮੀ ਨੇ ਅੱਜ ਸਪੀਕਰ ਨੂੰ ਬਹੁਮਤ ਸਾਬਤ ਕਰਨ ਲਈ ਸਮਾਂ ਮੰਗਿਆ ਹੈ ਉਨ੍ਹਾਂ ਵਿਧਾਨ ਸਭਾ ‘ਚ ਕਿਹਾ ਕਿ ਸੂਬੇ ‘ਚ ਜਿਹੋ ਜਿਹੀ ਸਥਿਤੀ ਹੈ, ਉਸ ਨੂੰ ਦੇਖਦਿਆਂ ਉਨ੍ਹਾਂ ਨੂੰ ਬਹੁਮਤ ਸਾਬਤ ਕਰਨ ਲਈ ਸਮਾਂ ਦਿੱਤਾ ਜਾਵੇ
11 ਬਾਗੀ ਵਿਧਾਇਕਾਂ ਦੀ ਗੈਰ ਮੌਜ਼ੂਦਗੀ ‘ਚ ਵਿਧਾਨ ਸਭਾ ਸੈਸ਼ਨ ਸ਼ੁਰੂ
ਕਰਨਾਟਕ ‘ਚ ਵਿਧਾਇਕਾਂ ਦੇ ਅਸਤੀਫ਼ਿਆਂ ਤੋਂ ਪੈਦਾ ਹੋਏ ਸੰਕਟ ਦਰਮਿਆਨ ਵਿਧਾਨ ਸਭਾ ਦਾ 10 ਰੋਜ਼ਾ ਮਾਨਸੂਨ ਸੈਸ਼ਨ ਅੱਜ ਸ਼ੁਰੂ ਹੋਇਆ, ਜਿਸ ‘ਚ 11 ਬਾਗੀ ਵਿਧਾਇਕ ਗੈਰ ਹਾਜ਼ਰ ਰਹੇ ਜਦੋਂਕਿ ਵਿਰੋਧੀ ਧਿਰ ਭਾਜਪਾ ਨੇ ‘ਇੰਤਜ਼ਾਰ ਕਰੋ ਤੇ ਦੇਖੋ’ ਦੀ ਨੀਤੀ ਤਹਿਤ ਇਸ ‘ਚ ਹਿੱਸਾ ਲਿਆ ਦਰਅਸਲ ਸੁਪਰੀਮ ਕੋਰਟ ਵੱਲੋਂ 11 ਬਾਗੀ ਵਿਧਾਇਕਾਂ (ਜਿਨ੍ਹਾਂ ‘ਚ ਕਾਂਗਰਸ ਦੇ ਅੱਠ ਤੇ ਜਦ (ਐਸ) ਦੇ ਤਿੰਨ ਵਿਧਾਇਕ ਸ਼ਾਮਲ ਹਨ) ਦੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ੇ ਸਬੰਧੀ ਫੈਸਲਾ ਸੁਣਾਉਣ ਦੇ ਸਪੀਕਰ ਨੂੰ ਦਿੱਤੇ ਗਏ ਆਦੇਸ਼ ਤੋਂ ਬਾਅਦ ਅਦਾਲਤ ਦੇ ਅਗਲੇ ਕਦਮ ‘ਤੇ ਭਾਜਪਾ ਦੀ ਨਜ਼ਰ ਟਿਕੀ ਹੈ ਇਸ ਸਬੰਧੀ ਸਪੀਕਰ ਦੇ ਫੈਸਲੇ ਤੇ ਇਸ ਤੋਂ ਬਾਅਦ ਅਦਾਲਤ ਦੇ ਆਦੇਸ਼ ‘ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ
ਫਲੋਰ ਟੈਸਟ ਲਈ ਤਿਆਰ ਹਾਂ : ਕੁਮਾਰ ਸਵਾਮੀ
ਮੁੱਖ ਮੰਤਰੀ ਐਚਡੀ ਕੁਮਾਰ ਸਵਾਮੀ ਨੇ ਵਿਧਾਨ ਸਭਾ ‘ਚ ਸਪੀਕਰ ਤੋਂ ਆਪਣਾ ਬਹੁਮਤ ਸਿੱਧ ਕਰਨ ਲਈ ਸਮਾਂ ਮੰਗਿਆ ਹੈ ਕੁਮਾਰ ਸਵਾਮੀ ਨੇ ਕਿਹਾ ਕਿ ਸੂਬੇ ‘ਚ ਜੋ ਕੁਝ ਹੋਇਆ ਹੈ, ਉਸ ਤੋਂ ਬਾਅਦ ਉਹ ਬਹੁਮਤ ਸਾਬਤ ਕਰਨ ਲਈ ਤਿਆਰ ਹਨ ਉਨ੍ਹਾਂ ਕਿਹਾ ਉਹ ਫਿਲੋਰ ਟੈਸਟ ਲਈ ਤਿਆਰ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।