ਮੋਰੱਕੋ ਨਾਕਆਊਟ ਗੇੜ ਦੀ ਰਾਹ ਤੋਂ ਬਾਹਰ
- ਰੋਨਾਲਡੋ ਦਾ ਚੌਥੇ ਮਿੰਟ ‘ਚ ਕੀਤਾ ਗੋਲ ਆਖ਼ਰ ਫ਼ੈਸਲਾਕੁੰਨ ਸਾਬਤ ਹੋਇਆ
ਮਾਸਕੋ (ਏਜੰਸੀ) । ਫੁੱਟਬਾਲ ਵਿਸ਼ਵ ਕੱਪ ਦੇ ਗਰੁੱਪ ਬੀ ਦੇ ਮੁਕਾਬਲੇ ‘ਚ ਪੁਰਤਗਾਲ ਨੇ ਮੋਰੱਕੋ ਨੂੰ 1-0 ਨਾਲ ਹਰਾ ਕੇ ਨਾਕਆਊਟ ਗੇੜ ‘ਚ ਪਹੁੰਚਣ ਦੀ ਰਾਹ ਆਸਾਨ ਕਰ ਲਈ ਮੋਰੱਕੋ ਦੀ ਕਿਸੇ ਵੀ ਯੂਰਪੀ ਦੇਸ਼ ਵਿਰੁੱਧ ਇਹ ਪਹਿਲੀ ਹਾਰ ਹੈ ਇਸ ਤੋਂ ਪਹਿਲਾਂ ਉਸਨੇ 6 ਮੈਚ ਖੇਡੇ ਸਨ, ਜਿਸ ਵਿੱਚ 4 ਜਿੱਤਾਂ ਅਤੇ 2 ਡਰਾਅ ਸਨ ਪੁਰਤਗਾਲ ਨੇ ਇਸ ਜਿੱਤ ਦੇ ਨਾਲ ਹੀ 1986 ਦੀ ਹਾਰ ਦਾ ਬਦਲਾ ਵੀ ਲਿਆ ਜਦੋਂ ਮੋਰੱਕੋ ਨੇ ਉਸਨੂੰ 3-1 ਨਾਲ ਹਰਾਇਆ ਸੀ।
ਰੋਨਾਡਲੋ ਨੇ ਮੈਚ ਦੇ ਚੌਥੇ ਮਿੰਟ ‘ਚ ਹੀ ਹੈਡਰ ਨਾਲ ਗੋਲ ਕਰਕੇ ਪੁਰਤਗਾਲ ਨੂੰ ਜੋ ਵਾਧਾ ਦਿਵਾਇਆ ਉਹ ਆਖ਼ਰ ਤੱਕ ਕਾਇਮ ਰਿਹਾ ਇਹ ਲਗਾਤਾਰ ਦੂਸਰੇ ਮੈਚ ‘ਚ ਉਹਨਾਂ ਦਾ ਸਭ ਤੋਂ ਤੇਜ਼ ਗੋਲ ਹੈ ਇਸ ਤੋਂ ਪਹਿਲਾਂ ਉਹਨਾਂ ਸਪੇਨ ਵਿਰੁੱਧ ਪਹਿਲੇ ਮੈਚ ‘ਚ ਵੀ ਚੌਥੇ ਮਿੰਟ ਹੀ ਗੋਲ ਕੀਤਾ ਸੀ ਮੋਰੱਕੋ ਦੀ ਟੀਮ ਨੇ ਦੂਸਰੇ ਅੱਧ ‘ਚ ਬਿਹਤਰ ਖੇਡ ਦਿਖਾਈ ਪਰ ਤਮਾਮ ਕੋਸ਼ਿਸ਼ਾਂ ਦੇ ਬਾਵਜ਼ੂਦ ਉਸਨੂੰ ਬਰਾਬਰੀ ਦਾ ਗੋਲ ਨਾ ਮਿਲ ਸਕਿਆ ਮੋਰੱਕੋ ਨੇ ਕਈ ਸ਼ਰਤੀਆ ਮੌਕੇ ਗੁਆਏ ਅਤੇ ਲਗਾਤਾਰ ਦੂਸਰੀ ਹਾਰ ਝੱਲਣ ਤੋਂ ਬਾਅਦ ਨਾਕਆਊਟ ਗੇੜ ਦੀ ਰਾਹ ਤੋਂ ਬਾਹਰ ਹੋ ਗਈ।
ਦੁਨੀਆਂ ਦੇ ਸਭ ਤੋਂ ਬਿਹਤਰੀਨ ਸਟਰਾਈਕ ਰੋਨਾਲਡੋ ਨੇ ਵਿਸ਼ਵ ਕੱਪ ‘ਚ ਆਪਣੇ ਕੁੱਲ ਗੋਲਾਂ ਦੀ ਗਿਣਤੀ ਸੱਤ ਪਹੁੰਚਾ ਦਿੱਤੀ ਹੈ ਉਸਨੇ ਪਿਛਲੇ ਤਿੰਨ ਵਿਸ਼ਵ ਕੱਪਾਂ ‘ਚ 1-1 ਗੋਲ ਕੀਤਾ ਸੀ ਇਸ ਵਿਸ਼ਵ ਕੱਪ ‘ਚ ਚਾਰ ਗੋਲਾਂ ਦੇ ਨਾਲ ਰੋਨਾਲਡੋ ਚਾਰ ਵਿਸ਼ਵ ਕੱਪ ‘ਚ ਗੋਲ ਕਰਨ ਵਾਲੇ ਤੀਸਰੇ ਖਿਡਾਰੀ ਬਣ ਗਏ ਹਨ.ਮੋਰੱਕੋ ਨੂੰ ਇਸ ਗੱਲ ਦਾ ਗਹਿਰਾ ਅਫ਼ਸੋਸ ਰਹੇਗਾ ਕਿ ਉਸਨੇ ਪੁਰਤਗਾਲ ਦੇ ਖ਼ਤਰਨਾਕ ਸਟਰਾਈਕਰ ਨੂੰ ਪੂਰੀ ਤਰ੍ਹਾਂ ਮਾਰਕ ਕਿਉਂ ਨਹੀਂ ਕੀਤਾ ਅਤੇ ਦੂਸਰੇ ਅੱਧ ਦੇ ਮੌਕਿਆਂ ਦਾ ਫ਼ਾਇਦਾ ਕਿਉਂ ਨਹੀਂ ਉਠਾਇਆ।