ਪੁਰਤਗਾਲ ਤੇ ਸਪੇਨ ਨੇ ਕੀਤੀ ਆਪਣੀ ਸੀਮਾ 15 ਮਈ ਬੰਦ
ਲਿਜ਼ਬਨ। ਪੁਰਤਗਾਲ ਅਤੇ ਸਪੇਨ ਨੇ ਕੋਰੋਨਾ ਵਾਇਰਸ (ਕੋਵਿਡ -19) ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਦਰਮਿਆਨ ਸਰਹੱਦ 15 ਮਈ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਪੁਰਤਗਾਲ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ”ਅਸੀਂ ਸਪੇਨ ਦੀ ਸਰਕਾਰ ਨਾਲ ਤਾਲਮੇਲ ਕਰਦਿਆਂ ਅਸੀਂ ਸਪੇਨ ਦੀ ਸਰਹੱਦ ‘ਤੇ ਸਰਹੱਦ ਕੰਟਰੋਲ ਅਤੇ ਪਾਬੰਦੀਆਂ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਮਿਆਦ ਦੌਰਾਨ ਸਿਰਫ ਵਾਹਨਾਂ ਨੂੰ ਜ਼ਰੂਰੀ ਸਮਾਨ ਲਿਆਉਣ ਜਾਂ ਜ਼ਰੂਰੀ ਕੰਮ ਲਈ ਯਾਤਰਾ ਕਰਨ ਵਾਲੇ ਸਰਹੱਦ ਪਾਰ ਕਰਨ ਦੀ ਆਗਿਆ ਦਿੱਤੀ ਜਾਏਗੀ। ਧਿਆਨ ਯੋਗ ਹੈ ਕਿ ਪੁਰਤਗਾਲ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 16943 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇਸ ਕਾਰਨ 535 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ ਪੁਰਤਗਾਲ ਵਿੱਚ ਕੋਰੋਨਾ ਦੇ 349 ਨਵੇਂ ਕੇਸ ਸਾਹਮਣੇ ਆਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।