ਪੰਚਾਇਤ ਨੇ ਪ੍ਰਸ਼ਾਸਨ ਕੋਲ ਕੀਤੀ ਮੁਆਵਜ਼ਾ ਦੇਣ ਦੀ ਮੰਗ
ਜਲਾਲਾਬਾਦ, (ਰਜਨੀਸ਼ ਰਵੀ) ਜਲਾਲਾਬਾਦ ਇਲਾਕੇ ‘ਚ ਬੀਤੀ ਰਾਤ ਨੂੰ ਆਏ ਮੀਂਹ, ਤੇਜ ਹਵਾਵਾਂ ਦੇ ਦੌਰਾਨ ਬਸਤੀ ਫਲੀਆਂਵਾਲਾ ਵਿਖੇ ਅਸਮਾਨੀ ਬਿਜਲੀ ਦੀ ਲਪੇਟ ‘ਚ ਆ ਕੇ ਦੋ ਝੋਟੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਝੋਟੀਆਂ ਕੁਲਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਬਸਤੀ ਫਲੀਆਂਵਾਲਾ ਦੀਆਂ ਹਨ। ਕੁਲਵਿੰਦਰ ਸਿੰਘ ਦੀ ਪਤਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਕਰੀਬ 1 ਵਜੇ ਬਰਸਾਤ ਅਤੇ ਤੇਜ ਹਵਾਉਣ ਨਾਲ ਉਨ੍ਹਾਂ ਦੇ ਘਰ ਵਿਚ ਪਸ਼ੂਆਂ ਵਾਲੇ ਕਮਰੇ ਦੀ ਛੱਤ ‘ਤੇ ਅਸਮਾਨੀ ਬਿਜਲੀ ਡਿੱਗ ਪਈ, ਜਿਸ ਨਾਲ ਛੱਤ ਨੂੰ ਪਾੜ ਪਾ ਕੇ ਕਮਰੇ ਅੰਦਰ ਬੰਨੀਆਂ ਹੋਈਆਂ ਦੋ ਝੋਟੀਆਂ ਲਪੇਟ ਵਿਚ ਆ ਰਹੀਆਂ ਅਤੇ ਝੂਲਸ ਜਾਣ ਦੇ ਬਾਅਦ ਇਨਾਂ ਦੋਵਾਂ ਝੋਟੀਆਂ ਦੀ ਮੌਤ ਹੋ ਗਈ ਹੈ, ਜਿਸ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਉਧਰ, ਇਸ ਸਬੰਧ ਵਿਚ ਸਰਪੰਚ ਰਜਿੰਦਰ ਸਿੰਘ ਅਤੇ ਪੰਚਾਇਤ ਮੈਂਬਰ ਬਿਛੰਬਰ ਸਿੰਘ ਨੇ ਦੱਸਿਆ ਕਿ ਉਕਤ ਗਰੀਬ ਪਰਿਵਾਰ ਦੀਆਂ ਦੋਵੇ ਝੋਟੀਆਂ ਅਸਮਾਨੀ ਬਿਜਲੀ ਦੀ ਲਪੇਟ ‘ਚ ਆ ਕੇ ਮਰਨ ਨਾਲ ਬਹੁਤ ਨੁਕਸਾਨ ਹੋਇਆ ਹੈ। ਇਸ ਲਈ ਪੰਚਾਇਤ ਦੀ ਵੀ ਸਿਵਲ ਪ੍ਰਸ਼ਾਸਨ ਕੋਲ ਮੰਗ ਹੈ ਕਿ ਉਕਤ ਗਰੀਬ ਪਰਿਵਾਰ ਦੇ ਪਸ਼ੂਧਨ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।