ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News Dera Sacha Sa...

    Dera Sacha Sauda: ਸੇਵਾਦਾਰਾਂ ਦਾ ਸਨਮਾਨ ਕਰਦਿਆਂ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਏ ਪਵਿੱਤਰ ਬਚਨ…

    Dera Sacha Sauda
    Dera Sacha Sauda: ਸੇਵਾਦਾਰਾਂ ਦਾ ਸਨਮਾਨ ਕਰਦਿਆਂ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਏ ਪਵਿੱਤਰ ਬਚਨ...

    Dera Sacha Sauda: ਰਾਤ ਦਾ ਸਮਾਂ ਸੀ ਅਤੇ ਹਲਕੀ-ਹਲਕੀ ਠੰਢ ਪੈ ਰਹੀ ਸੀ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਬੇਪਰਵਾਹ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸ਼ੁੱਭ ਭੰਡਾਰੇ ਮੌਕੇ ਡੇਰੇ ਦੇ ਸੱਚਖੰਡ ਹਾਲ ’ਚ ਪ੍ਰੇਮ ਨਿਸ਼ਾਨੀਆਂ ਵੰਡ ਰਹੇ ਸਨ। ਪੂਜਨੀਕ ਪਰਮ ਪਿਤਾ ਜੀ ਆਪਣੇ ਪਵਿੱਤਰ ਕਰ-ਕਮਲਾਂ ਨਾਲ ਇਲਾਹੀ ਪਿਆਰ ਲੁਟਾ ਰਹੇ ਸਨ।

    ਪ੍ਰੇਮ ਨਿਸ਼ਾਨੀਆਂ ਵੰਡਦੇ-ਵੰਡਦੇ ਜਦੋਂ ਪੰਜਾਬ ਦੀ ਇੱਕ ਸੇਵਾਦਾਰ ਮਾਤਾ (ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਤੋਂ) ਦੀ ਵਾਰੀ ਆਈ ਤਾਂ ਪਰਮ ਪਿਤਾ ਜੀ ਨੇ ਜੀਐੱਸਐੱਮ ਸੇਵਾਦਾਰ ਲਛਮਣ ਸਿੰਘ ਨੂੰ ਕਿਹਾ, ‘‘ਲਿਆ ਬੇਟਾ ਸਮਾਨ ਫੜਾ’’ ਤਾਂ ਉਸ ਸੇਵਾਦਾਰ ਨੇ ਕਿਹਾ ਕਿ ਇੱਥੇ ਸਮਾਨ ਖ਼ਤਮ ਹੋ ਗਿਆ ਹੈ ਜੀ, ਹੁਣ ਤੇਰਾ ਵਾਸ ’ਚੋਂ ਲੈ ਕੇ ਆਉਂਦਾ ਹਾਂ।

    Read Also : ‘ਅਸੀਂ ਸਾਰੇ ਧਰਮਾਂ ਨੂੰ ਮੰਨਦੇ ਹਾਂ’

    ਇਹ ਸੁਣ ਕੇ ਸ਼ਹਿਨਸ਼ਾਹ ਜੀ ਨੇ ਜੋ ਗਰਮ ਲੋਈ ਦੀ ਬੁੱਕਲ ਮਾਰੀ ਹੋਈ ਸੀ ਝੱਟਦੇਣੇ ਉਸ ਨੂੰ ਉਤਾਰ ਕੇ ਉਸ ਸੇਵਾਦਾਰ ਮਾਤਾ ਨੂੰ ਦੇ ਦਿੱਤੀ ਅਤੇ ਇਹ ਪਵਿੱਤਰ ਬਚਨ ਫ਼ਰਮਾਏ ‘‘ਲੈ ਬੇਟਾ ਤੂੰ ਜਾਣੇ, ਤੇਰਾ ਕਰਮ ਜਾਣੇ’’। ਉਹ ਮਾਤਾ ਉਸ ਪਵਿੱਤਰ ਦਾਤ ਨੂੰ ਪਾ ਕੇ ਧੰਨ ਹੋ ਗਈ ਅਤੇ ਸੱਜਦਾ ਕਰਦੀ ਹੋਈ ਚਲੀ ਗਈ।