ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਦੋਂ ਇਨਸਾਨ ਆਪਣੇ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਨਾਲ ਮੁਹੱਬਤ ਕਰਦਾ ਹੈ ਤਾਂ ਉਸ ਇਨਸਾਨ ਨੂੰ ਉਹ ਸਾਰੀਆਂ ਬਰਕਤਾਂ, ਨਿਆਮਤਾਂ ਮਿਲਦੀਆਂ ਹਨ, ਜਿਸ ਦੀ ਜੀਵ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਮਾਲਕ ਦੇ ਉਸ ਰਹਿਮੋ-ਕਰਮ ਦੁਆਰਾ ਜ਼ਿੰਦਗੀ ਦੇ ਸਾਰੇ ਦੁੱਖ, ਮੁਸੀਬਤਾਂ ਦੂਰ ਹੁੰਦੀਆਂ ਜਾਂਦੀਆਂ ਹਨ ਜੀਵ ਦਾ ਮਾਲਕ ਨਾਲ ਪਿਆਰ-ਮੁਹੱਬਤ, ਦ੍ਰਿੜ ਵਿਸ਼ਵਾਸ ਜਿਉਂ-ਜਿਉਂ ਵਧਦਾ ਜਾਂਦਾ ਹੈ। (Poojnik Guru ji )
ਤਿਉਂ-ਤਿਉਂ ਘਰ ‘ਚ ਬਰਕਤਾਂ ਵਧਦੀਆਂ ਜਾਂਦੀਆਂ ਹਨ ਜੋ ਵੀ ਦੁੱਖ-ਦਰਦ, ਪਰੇਸ਼ਾਨੀਆਂ, ਜੋ ਵੀ ਮੁਸ਼ਕਲਾਂ ਹੁੰਦੀਆਂ ਹਨ, ਉਹ ਹੌਲੀ-ਹੌਲੀ ਦੂਰ ਹੋਣ ਲਗਦੀਆਂ ਹਨ ਜਾਂ ਉਨ੍ਹਾਂ ਤੋਂ ਨਿਕਲਣ ਦਾ ਰਾਹ ਮਿਲਦਾ ਜਾਂਦਾ ਹੈ ਤਾਂ ਹਰ ਇਨਸਾਨ ਨੂੰ ਪਰਮ ਪਿਤਾ ਪਰਮਾਤਮਾ ‘ਤੇ ਦ੍ਰਿੜ-ਵਿਸ਼ਵਾਸ ਰੱਖਣਾ ਚਾਹੀਦਾ ਹੈ, ਸੇਵਾ-ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਜੀਵ ਦੇ ਨਾ ਅੰਦਰ ਕਮੀ ਰਹਿੰਦੀ ਹੈ ਤੇ ਨਾ ਹੀ ਬਾਹਰ ਕਮੀ ਰਹਿੰਦੀ ਹੈ ਜੀਵ ਨੂੰ ਉਹ ਨਜ਼ਾਰੇ ਮਿਲਦੇ ਹਨ, ਉਹ ਲੱਜ਼ਤ ਮਿਲਦੀ ਹੈ, ਜਿਸ ਦੀ ਕਲਪਨਾ ਵੀ ਨਹੀਂ ਹੁੰਦੀ ਇਹ ਸਾਰਾ ਕੁਝ ਮਿਲਦਾ ਉਦੋਂ ਤੱਕ ਹੈ ਜਦੋਂ ਤੱਕ ਜੀਵ ਦਾ ਦ੍ਰਿੜ ਵਿਸ਼ਵਾਸ ਤੇ ਬਚਨਾਂ ‘ਤੇ ਅਮਲ ਕਰਦਾ ਹੈ ਜਿਉਂ ਹੀ ਵਿਸ਼ਵਾਸ ਡਗਮਗਾ ਗਿਆ ਤੇ ਬਚਨਾਂ ‘ਤੇ ਅਮਲ ਕਰਨਾ ਬੰਦ ਕਰ ਦਿੱਤਾ ਤਾਂ ਇਨਸਾਨ ਹੌਲੀ-ਹੌਲੀ ਖਾਲੀ ਹੁੰਦਾ ਚਲਿਆ ਜਾਂਦਾ ਹੈ। (Poojnik Guru ji )
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਇਨਸਾਨ ਬੁਰਾਈ ਵੱਲ ਚੱਲ ਪੈਂਦਾ ਹੈ, ਤਾਂ ਜੀਵ ਇਕਦਮ ਖਾਲੀ ਹੋ ਜਾਂਦਾ ਹੈ ਫਿਰ ਉਹ ਖੁਸ਼ੀਆਂ, ਉਹ ਆਨੰਦ-ਪਰਮਾਨੰਦ ਦਿਲ ‘ਚ ਨਹੀਂ ਰਹਿੰਦਾ ਤੇ ਇਨਸਾਨ ਬੁਰੀ ਤਰ੍ਹਾਂ ਤੜਫ਼ਦਾ ਰਹਿੰਦਾ ਹੈ ਵਿਆਕੁਲ ਬੇਚੈਨ ਰਹਿੰਦਾ ਹੈ ਤਾਂ ਆਪਣੇ ਅੰਦਰ ਦੀਆਂ ਸਾਰੀਆਂ ਕਮੀਆਂ ਨੂੰ ਰਾਮ-ਨਾਮ ਦੇ ਸਿਮਰਨ , ਭਗਤੀ-ਇਬਾਦਤ ਦੁਆਰਾ ਦੂਰ ਕਰੋ ਤਾਂਕਿ ਮਾਲਕ ਦੀ ਦਇਆ, ਮਿਹਰ-ਰਹਿਮਤ ਹੋਵੇ ਤੇ ਤੁਸੀਂ ਮਾਲਕ ਦੀਆਂ ਖੁਸ਼ੀਆ ਦੇ ਹੱਕਦਾਰ ਬਣ ਸਕੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।