Champions Trophy: ਸਪੋਰਟਸ ਡੈਸਕ। ਅਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੌਂਟਿੰਗ ਨੇ ਭਾਰਤੀ ਬੱਲੇਬਾਜ਼ ਵਿਰਾਟ (Virat Kohli) ਕੋਹਲੀ ਦੀ ਖੂਬ ਤਰੀਫ ਕੀਤੀ ਹੈ। ਪੌਂਟਿੰਗ ਨੇ ਕਿਹਾ ਕਿ ਉਨ੍ਹਾਂ ਨੇ ਇੱਕਰੋਜ਼ਾ ’ਚ ਕੋਹਲੀ ਤੋਂ ਵਧੀਆ ਖਿਡਾਰੀ ਨਹੀਂ ਵੇਖਿਆ ਹੈ। ਪੌਂਟਿੰਗ ਦਾ ਮੰਨਣਾ ਹੈ ਕਿ ਕੋਹਲੀ 50 ਓਵਰਾਂ ਦੇ ਫਾਰਮੈਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਚਿਨ ਤੇਂਦੁਲਕਰ ਦਾ ਰਿਕਾਰਡ ਪਿੱਛੇ ਛੱਡਣ ’ਚ ਸਫਲ ਹੋਣਗੇ। ਕੋਹਲੀ ਨੇ ਪਾਕਿਸਤਾਨ ਖਿਲਾਫ਼ ਨਾਬਾਦ 100 ਦੌੜਾਂ ਦੀ ਪਾਰੀ ਖੇਡੀ ਸੀ। ਇਹ ਉਨ੍ਹਾਂ ਦੇ ਇੱਕਰੋਜ਼ਾ ਕਰੀਅਰ ਦਾ 51ਵਾਂ ਸੈਂਕੜਾ ਸੀ। Virat Kohli
ਇਹ ਖਬਰ ਵੀ ਪੜ੍ਹੋ : Petrol-Diesel Price: ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਵੇਖੋ ਅੱਜ ਦੇ ਤਾਜ਼ਾ ਰੇਟ
ਸਚਿਨ ਤੋਂ ਫਿਲਹਾਲ ਕੋਹਲੀ 4000 ਦੌੜਾਂ ਪਿੱਛੇ | Champions Trophy
ਕੋਹਲੀ ਪਾਕਿਸਤਾਨ ਖਿਲਾਫ਼ ਮੈਚ ਦੌਰਾਨ ਸਭ ਤੋਂ ਤੇਜ਼ 14000 ਵਨਡੇ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਸਨ। ਉਨ੍ਹਾਂ ਇਸ ਮਾਮਲੇ ’ਚ ਸਚਿਨ ਨੂੰ ਪਿੱਛੇ ਛੱਡਿਆ ਹੈ। ਕੋਹਲੀ (Virat Kohli) ਦੁਨੀਆ ਦੇ ਤੀਜੇ ਬੱਲੇਬਾਜ਼ ਹਨ ਜਿਨ੍ਹਾਂ ਇਸ ਫਾਰਮੈਟ ’ਚ 14000 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਸਚਿਨ ਤੇਂਦੁਲਕਰ ਤੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੇ ਹੀ ਇਹ ਕਾਰਨਾਮਾ ਕੀਤਾ ਹੈ। ਕੋਹਲੀ ਦੀਆਂ ਵਨਡੇ ’ਚ ਫਿਲਹਾਲ 14085 ਦੌੜਾਂ ਹਨ ਤੇ ਸਚਿਨ ਤੋਂ ਉਹ 4341 ਦੌੜਾਂ ਪਿੱਛੇ ਹਨ।
ਸਚਿਨ ਨਾਂਅ ਵਨਡੇ ’ਚ 18426 ਦੌੜਾਂ ਬਣਾਉਣ ਦਾ ਰਿਕਾਰਡ ਹੈ। ਪੌਂਟਿੰਗ ਨੇ ਆਈਸੀਸੀ ਦੇ ਇੱਕ ਪ੍ਰੋਗਰਾਮ ’ਚ ਕਿਹਾ, ਮੈਨੂੰ ਨਹੀਂ ਲਗਦਾ ਕਿ ਮੈਂ ਕੋਹਲੀ (Virat Kohli) ਤੋਂ ਇਲਾਵਾ ਇੱਕਰੋਜ਼ਾ ’ਚ ਇਨ੍ਹਾਂ ਵਧੀਆ ਖਿਡਾਰੀ ਵੇਖਿਆ ਹੈ। ਉਨ੍ਹਾਂ ਨੇ ਦੌੜਾਂ ਬਣਾਉਣ ਦੇ ਮਾਮਲੇ ’ਚ ਮੈਨੂੰ ਪਿੱਛੇ ਛੱਡਿਆ ਹੈ ਤੇ ਹੁਣ ਉਨ੍ਹਾਂ ਤੋਂ 2 ਹੀ ਬੱਲੇਬਾਜ਼ ਅੱਗੇ ਹਨ। ਮੈਨੂੰ ਭਰੋਸਾ ਹੈ ਕਿ ਉਹ ਚਾਹੁਣਗੇ ਕਿ ਉਨ੍ਹਾਂ ਦਾ ਨਾਂਅ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ’ਚ ਸ਼ਾਮਲ ਰਹੇ।
ਪੌਂਟਿੰਗ ਨੇ ਕਿਹਾ, ਕੋਹਲੀ ’ਚ ਦੌੜਾਂ ਬਣਾਉਣ ਦੀ ਭੁੱਖ ਅਜੇ ਬਾਕੀ
ਪੌਂਟਿੰਗ ਦਾ ਕਹਿਣਾ ਹੈ ਕਿ ਕੋਹਲੀ (Virat Kohli) ਲਈ ਮੁਸ਼ਕਲ ਕੰਮ ਕੁਝ ਨਹੀਂ ਹੈ। ਉਨ੍ਹਾਂ ਕਿਹਾ, ਸ਼ਰੀਰਕ ਰੂਪ ਤੋਂ ਕੋਹਲੀ ਫਿਟ ਹਨ ਤੇ ਉਹ ਆਪਣੀ ਖੇਡ ’ਤੇ ਕਾਫੀ ਮਿਹਨਤ ਵੀ ਕਰ ਰਹੇ ਹਨ। ਕੋਹਲੀ ਲੰਬੇ ਸਮੇਂ ਤੋਂ ਕਾਫੀ ਚੰਗਾ ਕਰ ਰਹੇ ਹਨ, ਪਰ ਸਚਿਨ ਨੂੰ ਪਿੱਛੇ ਛੱਡਣ ਲਈ ਉਨ੍ਹਾਂ ਨੂੰ ਅਜੇ ਵੀ 4000 ਦੌੜਾਂ ਹੋਰ ਬਣਾਉਣੀਆਂ ਪੈਣਗੀਆਂ। ਇਹ ਦਿਖਾਉਂਦਾ ਹੈ ਕਿ ਸਚਿਨ ਕਿੰਨੇ ਸ਼ਾਨਦਾਰ ਬੱਲੇਬਾਜ਼ ਸਨ, ਪਰ ਇਹ ਇਸ ਲਈ ਵੀ ਸੀ ਕਿਉਂਕ ਉਹ ਲੰਬੇ ਸਮੇਂ ਤੱਕ ਇਸ ਖੇਡ ਨੂੰ ਖੇਡਦੇ ਰਹੇ ਸਨ। ਕੋਹਲੀ ਵਰਗੇ ਖਿਡਾਰੀ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਉਨ੍ਹਾਂ ’ਚ ਦੌੜਾਂ ਬਣਾਉਣ ਦੀ ਭੁੱਖ ਅਜੇ ਬਾਕੀ ਹੈ, ਇਸ ਲਈ ਜਦੋਂ ਗੱਲ ਸਚਿਨ ਨੂੰ ਪਿੱਛੇ ਛੱਡਣ ਦੀ ਹੋਵੇ ਤਾਂ ਮੈਂ ਉਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ।