ਹਿਮਾਚਲ ਦੇ ਸ੍ਰੀ ਪਾਉਂਟਾ ਸਾਹਿਬ ‘ਚ 9 ਅਕਤੂਬਰ ਨੂੰ ਹੋਵੇਗੀ ਰਾਮ ਨਾਮ ਦੀ ਵਰਖਾ

ਹਿਮਾਚਲ ਦੇ ਸ੍ਰੀ ਪਾਉਂਟਾ ਸਾਹਿਬ ‘ਚ 9 ਅਕਤੂਬਰ ਨੂੰ ਹੋਵੇਗੀ ਰਾਮ ਨਾਮ ਦੀ ਵਰਖਾ

ਸ੍ਰੀ ਪਾਉਂਟਾ ਸਾਹਿਬ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 9 ਅਕਤੂਬਰ ਐਤਵਾਰ ਨੂੰ ਪਿੰਡ ਬਨਕੂਆ ਨੇੜੇ ਮੈਨਕਾਈਂਡ ਫਾਰਮਾਸਿਊਟੀਕਲ ਕੰਪਨੀ, ਸ੍ਰੀ ਪਾਉਂਟਾ ਸਾਹਿਬ (Ponta Sahib) ’ਚ ਵਿਸ਼ਾਲ ਸੂਬਾ ਪੱਧਰੀ ਨਾਮ ਚਰਚਾ ਕੀਤੀ ਜਾਵੇਗੀ। ਨਾਮ ਚਰਚਾ ਦਾ ਸਮਾਂ ਸਵੇਰੇ 11 ਤੋਂ ਦੁਪਹਿਰ ਇੱਕ ਵਜੇ ਤੱਕ ਰਹੇਗਾ।

ਇਹ ਵੀ ਪੜ੍ਹੋ : ਦਲਦਲ ਅਤੇ ਗੋਬਰ ’ਚ ਫਸੀਆਂ ਦੋ ਗਾਵਾਂ ਨੂੰ ਪ੍ਰੇਮੀਆਂ ਨੇ ਬਾਹਰ ਕੱਢ ਕੇ ਜਾਨ ਬਚਾਈ

ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਦੇ 142 ਕਾਰਜਾਂ ਨੂੰ ਗਤੀ ਦਿੱਤੀ ਜਾਵੇਗੀ। ਸਾਧ-ਸੰਗਤ ਦੇ ਜਿੰਮੇਵਾਰਾਂ ਨੇ ਕਿਹਾ ਕਿ ਨਾਮ ਚਰਚਾ ਨੂੰ ਲੈ ਕੇ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਵਿਸ਼ਾਲ ਪੰਡਾਲ ਤਿਆਰ ਕੀਤਾ ਜਾਵੇਗਾ। ਇਸ ਦੌਰਾਨ ਸਾਧ-ਸੰਗਤ ਦੀ ਸੂਹਲਤ ਦੇ ਮੁੱਦੇਨਜ਼ਰ ਪਾਣੀ, ਟੈਰਫਿਕ ਸਮੇਤ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ