ਅੱਜ ਦੀ ਸਭ ਤੋਂ ਵੱਡੀ ਲੋੜ ਵਾਤਾਵਰਨ ਦੀ ਸੁਰੱਖਿਆ ਹੈ । ਵਾਤਾਵਰਨ ਦਾ ਪ੍ਰਦੂਸ਼ਣ ਦੇਸ ਦਾ ਹੀ ਨਹੀਂ ਬਲਕਿ ਸੰਸਾਰਕ ਸੰਕਟ ਹੈ। ਧਰਤੀ, ਹਵਾ ਆਦਿ ਸਾਡੇ ਜੀਵਨ ਨੂੰ ਸੰਭਵ ਬਣਾਉਣ ਵਾਲੇ ਮੁੱਖ ਸੋਮਿਆਂ ਨੂੰ ਹੀ ਅਸੀਂ ਆਪਣੀ ਜੀਵਨਸ਼ੈਲੀ ਦੇ ਨਾਲ ਬਰਾਬਾਦ ਤੇ ਖ਼ਤਮ ਕਰ ਰਹੇ ਹਾਂ। ਇਸ ਮੁਸ਼ਕਿਲ ਸਮੱਸਿਆ ਦੇ ਹੱਲ ਲਈ ਜੀ-ਤੋੜ ਕੋਸ਼ਿਸ਼ ਵੀ ਕੀਤੀਆਂ ਜਾ ਰਹੀਆਂ ਹਨ। ਸੰਸਾਰਕ ਪੱਧਰ ’ਤੇ ਸੰਮੇਲਨ ਤੇ ਗੋਸ਼ਟੀਆਂ ਹੁੰਦੀਆਂ ਹਨ। ਵੱਡੀਆਂ ਯੋਜਨਾਵਾਂ ਬਣਦੀਆਂ ਹਨ, ਪਰ ਸਮੱਸਿਆ ਹੱਲ ਨਹੀਂ ਹੋ ਰਹੀ। ਮਨੁੱਖ ਦੀ ਸਿਹਤ ਖਤਰੇ ਵਿੱਚ ਪੈ ਗਈ ਹੈ। ਇਸ ਦੇ ਮੁਕੰਮਲ ਪ੍ਰਬੰਧ ਤਾਂ ਜਦੋਂ ਕਦੋਂ ਹੋਣਗੇ। (Pollution)
ਇਹ ਵੀ ਪੜ੍ਹੋ : SYL ਬਾਰੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਫਿਰ ਹੋਣਗੇ ਇਕੱਠੇ
ਪਰ ਸਾਨੂੰ ਪਰਿਵਾਰਕ ਪੱਧਰ ’ਤੇ ਇਸ ਪਾਸੇ ਸੋਚ ਕੇ ਵਰਤਾਓ ਕਰਨਾ ਚਾਹੀਦਾ ਹੈ ਜਿਵੇਂ ਕਿ ਜਿੱਥੋਂ ਤੱਕ ਸੰਭਵ ਹੋਵੇ ਸਕੂਟਰ ਦੀ ਥਾਂ ਸਾਈਕਲ ਦੀ ਵਰਤੋਂ ਕਰਨਾ। ਰਸਾਇਣਕ ਖਾਦ ਦੀ ਵਰਤੋਂ ਨਾ ਕਰਨਾ। ਜੀਵ-ਜੰਤੂ ਮਾਰਨ ਲਈ ਰਸਾਇਣਾਂ ਦੀ ਵਰਤੋਂ ਨਾ ਕਰਨਾ ਭੋਜਨ ਸਮੱਗਰੀ ਵਿੱਚ ਰਸਾਇਣਕ ਖਾਦ ਦੀ ਥਾਂ ਕੁਦਰਤੀ ਵਸਤੂਆਂ ਦੀ ਵਰਤੋਂ ਕਰਨਾ। ਪਲਾਸਟਿਕ ਪੋਲੀਥੀਨ ਆਦਿ ਦੀ ਵਰਤੋਂ ਘੱਟ ਕਰਨਾ। ਘਰ ਵਿੱਚ ਪਲਾਸਟਿਕ ਦੇ ਫੁੱਲ ਗੁਲਦਸਤੇ ਨਾ ਹੋਣਾ। ਫਰਿੱਜ ਆਦਿ ਵਾਤਾਵਰਨ ਦੇ ਵਿਰੁੱਧ ਸਹੂਲਤਾਂ ਦੀ ਵਰਤੋਂ ਘੱਟ ਕਰਨਾ। ਇਹ ਬਹੁਤ ਛੋਟੀਆਂ-ਛੋਟੀਆਂ ਗੱਲਾਂ ਹਨ। ਹਰ ਕੋਈ ਇਹਨਾਂ ਦਾ ਪਾਲਣ ਕਰ ਸਕਦਾ ਹੈ। ਪੱਕੇ ਇਰਾਦੇ ਨਾਲ ਜੇ ਕਰੋੜਾਂ ਲੋਕ ਪਾਲਣਾ ਕਰਨ ਲੱਗਣ ਤਾਂ ਪ੍ਰਦੂਸ਼ਣ ਦੀ ਸਮੱਸਿਆ ’ਤੇ ਇਸ ਦਾ ਬਹੁਤ ਵਧੀਆ ਅਸਰ ਪਵੇਗਾ। (Pollution)