Rajasthan News: ਬਹਿਰੋੜ ’ਚ ਪ੍ਰਦੂਸ਼ਣ ਦਾ ਪੱਧਰ ਵਧਿਆ, ਬੱਚਿਆਂ ਤੇ ਬਜ਼ੁਰਗਾਂ ਨੂੰ ਹੋ ਰਹੀ ਪਰੇਸ਼ਾਨੀ

Rajasthan News
ਫਾਈਲ ਫੋਟੋ।

ਬਹਿਰੋੜ (ਸੱਚ ਕਹੂੰ ਨਿਊਜ਼)। Rajasthan News: ਬਹਿਰੋੜ ਸ਼ਹਿਰ ਤੇ ਆਸਪਾਸ ਦੇ ਇਲਾਕਿਆਂ ’ਚ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ। ਧੂੰਏਂ ਕਾਰਨ ਇੱਥੋਂ ਦਾ ਮਾਹੌਲ ਜ਼ਹਿਰੀਲਾ ਹੋ ਗਿਆ ਹੈ, ਜਿਸ ਕਾਰਨ ਸਾਹ ਲੈਣਾ ਔਖਾ ਹੋ ਗਿਆ ਹੈ। ਇਲਾਕੇ ’ਚ ਧੁੰਏ ਵਰਗੀ ਧੂੰਦ ਹੋਈ ਪਈ ਹੈ, ਪਰ ਇਹ ਧੁੰਦ ਨਹੀਂ ਸਗੋਂ ਪ੍ਰਦੂਸ਼ਣ ਦਾ ਨਤੀਜਾ ਹੈ, ਸਥਾਨਕ ਵਾਸੀਆਂ ਨੇ ਦੱਸਿਆ ਕਿ ਧੂੰਏਂ ਕਾਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਮੇ ਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਇਹ ਸਥਿਤੀ ਹੋਰ ਵੀ ਮੁਸੀਬਤ ਬਣ ਗਈ ਹੈ। ਪ੍ਰਦੂਸ਼ਣ ਦੇ ਮੁੱਖ ਕਾਰਨ ਇੱਟਾਂ ਦੇ ਭੱਠੇ, ਮਿਕਸਰ ਪਲਾਟ।

ਇਹ ਖਬਰ ਵੀ ਪੜ੍ਹੋ : Bharat Bhushan Ashu: ਭਾਰਤ ਭੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਮਿਲੀ ਜ਼ਮਾਨਤ, FIR ਰੱਦ ਕਰਨ ਦੇ ਹੁਕ…

ਸਨਅਤੀ ਪ੍ਰਦੂਸ਼ਣ, ਕੂੜਾ ਸਾੜਨਾ ਤੇ ਇਲਾਕੇ ’ਚ ਚੱਲ ਰਹੇ ਵਾਹਨਾਂ ਤੋਂ ਨਿਕਲਦਾ ਧੂੰਆਂ ਹਨ। ਹਵਾ ’ਚ ਮੌਜੂਦ ਸੂਖਮ ਕਣਾਂ ਦੀ ਮਾਤਰਾ ਖ਼ਤਰਨਾਕ ਪੱਧਰ ’ਤੇ ਪਹੁੰਚ ਗਈ ਹੈ, ਜੋ ਕਿ ਸਿਹਤ ਲਈ ਬੇਹੱਦ ਹਾਨੀਕਾਰਕ ਹੈ, ਹਾਈਵੇਅ ਦੇ ਨਾਲ ਲੱਗਦੇ ਸ਼ਹਿਰੀ ਤੇ ਪੇਂਡੂ ਖੇਤਰਾਂ ’ਚ ਪ੍ਰਦੂਸ਼ਣ ਦਾ ਪ੍ਰਭਾਵ ਜ਼ਿਆਦਾ ਰਹਿੰਦਾ ਹੈ। ਪਿਛਲੇ 24 ਘੰਟਿਆਂ ਤੋਂ ਇਸ ਦਾ ਪਰਛਾਵਾਂ ਬਣਿਆ ਹੋਇਆ ਹੈ। ਕਿਉਂਕਿ ਬਹਿਰੋਰ ’ਚ ਕੋਈ ਏਕਿਊਆਈ ਨਹੀਂ ਹੈ, ਜਿਸ ਕਰਕੇ ਪ੍ਰਦੂਸ਼ਣ ਦੇ ਪੱਧਰ ਨੂੰ ਮਾਪਿਆ ਨਹੀਂ ਜਾ ਸਕਦਾ ਹੈ। Rajasthan News

LEAVE A REPLY

Please enter your comment!
Please enter your name here