Water Dispute Punjab Haryana: ਬੂੰਦ-ਬੂੰਦ ‘ਤੇ ਤਕਰਾਰ, ਕਿਹੜੇ ਮੂਡ ‘ਚ ਸਰਕਾਰ? ਕੇਂਦਰੀ ਗ੍ਰਹਿ ਵਿਭਾਗ ਨਰਾਜ਼

Water Dispute Punjab Haryana
Water Dispute Punjab Haryana: ਬੂੰਦ-ਬੂੰਦ 'ਤੇ ਤਕਰਾਰ, ਕਿਹੜੇ ਮੂਡ 'ਚ ਸਰਕਾਰ? ਕੇਂਦਰੀ ਗ੍ਰਹਿ ਵਿਭਾਗ ਨਰਾਜ਼

ਪੰਜਾਬ ਨੇ ਡੈਮ ਨੂੰ ਜੜਿਆ ਜਿੰਦਰਾ, ਕੇਂਦਰੀ ਗ੍ਰਹਿ ਵਿਭਾਗ ਨਰਾਜ਼

  • ਬੀਬੀਐੱਮਬੀ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਫੈਸਲੇ ਤੋਂ ਪਿਆ ਰੱਫੜ
  • ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਪੁੱਜੇ
  • ਪਾਣੀ ਦੀ ਇੱਕਤਰਫਾ ਵੰਡ ਸਾਨੂੰ ਨਹੀਂ ਮਨਜ਼ੂਰ, ਇੱਕ ਬੂੰਦ ਵੀ ਸਾਡੇ ਕੋਲ ਵਾਧੂ ਨਹੀਂ : ਭਗਵੰਤ ਮਾਨ
  • ਡੈਮ ਦਾ ਕੰਟਰੋਲ ਪੰਜਾਬ ਪੁਲਿਸ ਹੱਥ!
  • ਬੀਬੀਐੱਮਬੀ ਨੇ ਹਟਾਇਆ ਪੰਜਾਬ ਕੋਟੇ ਦਾ ਡਾਇਰੈਕਟਰ, ਹਰਿਆਣਾ ਦੇ ਸੰਜੀਵ ਨੂੰ ਲਾਇਆ

Water Dispute Punjab Haryana: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਹਰਿਆਣਾ ਦਰਮਿਆਨ ਸ਼ੁਰੂ ਹੋਈ ਪਾਣੀਆਂ ਦੀ ਲੜਾਈ ਵੀਰਵਾਰ ਨੂੰ ਵੱਡੀ ਸਿਆਸੀ ਜੰਗ ਦਾ ਰੂਪ ਧਾਰਨ ਕਰ ਗਈ ਪੰਜਾਬ ਸਰਕਾਰ ਨੇ ਨੰਗਲ ਡੈਮ ਦੇ ਪਾਣੀ ਦੀ ਸਪਲਾਈ ਕੰਟਰੌਲ ਕਰਨ ਵਾਲੇ ਕਮਰੇ ਨੂੰ ਜਿੰਦਰਾ ਜੜ ਕੇ ਚਾਬੀ ਪੰਜਾਬ ਪੁਲਿਸ ਨੂੰ ਦੇ ਦਿੱਤੀ ਹੈ ਕੇਂਦਰੀ ਗ੍ਰਹਿ ਵਿਭਾਗ ਪੰਜਾਬ ਦੀ ਇਸ ਕਾਰਵਾਈ ਤੋਂ ਸਖ਼ਤ ਨਰਾਜ਼ ਹੋ ਗਿਆ ਹੈ ਅਤੇ ਇਸ ਸਬੰਧੀ ਵਿਭਾਗ ਨੇ ਸ਼ੁੱਕਰਵਾਰ ਨੂੰ ਮੀਟਿੰਗ ਸੱਦ ਲਈ ਹੈ ਪੰਜਾਬ ਦੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀਬੀਐੱਮਬੀ) ਦੇ ਹਰਿਆਣਾ ਨੂੰ ਹੋਰ ਪਾਣੀ ਛੱਡੇ ਜਾਣ ਦੇ ਫੈਸਲੇ ਨੂੰ ਸਿਰੇ ਤੋਂ ਨਕਾਰਦਿਆਂ ਨੰਗਲ ਡੈਮ ਪੁੱਜ ਗਏ ਪੰਜਾਬ ਸਰਕਾਰ ਨੇ ਇਸ ਸਬੰਧੀ ਸ਼ੁੱਕਰਵਾਰ ਨੂੰ ਸਰਵ ਪਾਰਟੀ ਮੀਟਿੰਗ ਸੱਦਣ ਦੇ ਨਾਲ ਹੀ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਸੱਦ ਲਿਆ ਹੈ।

ਇਹ ਖਬਰ ਵੀ ਪੜ੍ਹੋ : Heavy Rain: ਭਾਰੀ ਮੀਂਹ, ਝੱਖੜ ਤੇ ਗੜੇਮਾਰੀ ਨੇ ਕੀਤਾ ਜਨ ਜੀਵਨ ਪ੍ਰਭਾਵਿਤ, ਜਾਣੋ ਮੌਕੇ ਦੇ ਹਾਲਾਤ

ਉੱਧਰ ਇੱਕ ਜ਼ੋਰਦਾਰ ਫੇਰਬਦਲ ’ਚ ਬੀਬੀਐੱਮਬੀ ਨੇ ਪੰਜਾਬ ਨੂੰ ਝਟਕਾ ਦਿੰਦਿਆਂ ਬੋਰਡ ਦੇ ਪੰਜਾਬ ਦੇ ਕੋਟੇ ’ਚੋਂ ਡਾਇਰੈਕਟਰ ਅਕਾਸ਼ਦੀਪ ਸਿੰਘ ਨੂੰ ਹਟਾ ਕੇ ਹਰਿਆਣਾ ਦੇ ਕੋਟੇ ’ਚੋਂ ਸੰਜੀਵ ਕੁਮਾਰ ਨੂੰ ਡਾਇਰੈਕਟਰ ਲਾ ਦਿੱਤਾ ਹੈ ਨੰਗਲ ਡੈਮ ’ਤੇ ਪੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਬੀਬੀਐੱਮਬੀ ਦੀ ਮੀਟਿੰਗ ਵਿੱਚ ਬੁੱਧਵਾਰ ਰਾਤ ਨੂੰ ਜੋ ਕੁਝ ਹੋਇਆ ਹੈ, ਸਾਨੂੰ ਉਹ ਮਨਜ਼ੂਰ ਨਹੀਂ ਹੈ ਅਸੀਂ ਹਰਿਆਣਾ ਨੂੰ ਇੱਕ ਵੀ ਬੂੰਦ ਜਿਆਦਾ ਪਾਣੀ ਦੀ ਨਹੀਂ ਮਿਲੇਗੀ। ਇਸ ਲਈ ਨੰਗਲ ਡੈਮ ਰਾਹੀਂ ਪੰਜਾਬ ਹਰ ਹਾਲਤ ਵਿੱਚ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਲਦ ਹੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਤੱਕ ਸੱਦਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਜਲਦ ਹੀ ਫੈਸਲਾ ਕਰ ਲਿਆ ਜਾਏਗਾ। Water Dispute Punjab Haryana

ਇਹ ਬਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨੰਗਲ ਡੈਮ ਵਿਖੇ ਦੌਰਾ ਕਰਨ ਮੌਕੇ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕੋਲ ਜਿਆਦਾ ਪਾਣੀ ਹੀ ਨਹੀਂ ਹੈ ਤਾਂ ਸਾਡੇ ਕੋਲ ਹਰਿਆਣਾ ਕਿਵੇਂ ਉਮੀਦ ਰੱਖ ਸਕਦਾ ਹੈ। ਪੰਜਾਬ ਦੇ ਪਾਣੀ ਨੂੰ ਪੰਜਾਬੀਆਂ ਤੋਂ ਖੋਹ ਕੇ ਕਿਸੇ ਨੂੰ ਵੀ ਨਹੀਂ ਦਿੱਤਾ ਜਾ ਸਕਦਾ ਹੈ, ਜਦੋਂ ਕਿ ਪੰਜਾਬੀਆਂ ਲਈ ਵੀ ਇਸ ਸਮੇਂ ਪਾਣੀ ਕਾਫ਼ੀ ਜਿਆਦਾ ਘੱਟ ਪੈ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਬੀਬੀਐੱਮਬੀ ਦੀ ਤੈਅ ਵੰਡ ਅਨੁਸਾਰ ਹਰਿਆਣਾ ਨੂੰ ਪੂਰਾ ਪਾਣੀ ਦੇ ਦਿੱਤਾ ਗਿਆ ਹੈ ਅਤੇ ਰੋਜ਼ਾਨਾ 4 ਹਜ਼ਾਰ ਕਿਊਸਿਕ ਵਾਧੂ ਪਾਣੀ ਦਿੱਤਾ ਜਾ ਰਿਹਾ ਹੈ। Water Dispute Punjab Haryana

ਪੰਜਾਬ ਅਤੇ ਹਰਿਆਣਾ ਵਿੱਚ ਚੱਲ ਰਹੇ ਪਾਣੀ ਦੇ ਵਿਵਾਦ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬੀਬੀਐੱਮਬੀ ਵੱਲੋਂ ਉੱਚ ਅਧਿਕਾਰੀਆਂ ਦੇ ਤਬਾਦਲੇ ਕਰਨ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਕੋਟੇ ਦੇ ਅਧਿਕਾਰੀਆਂ ਨੂੰ ਵੱਡੇ ਅਹੁਦਿਆਂ ਤੋਂ ਹਟਾ ਕੇ ਹਰਿਆਣਾ ਤੇ ਰਾਜਸਥਾਨ ਦੇ ਅਧਿਕਾਰੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ ਤਾਂ ਕਿ ਪਾਣੀ ਦੇ ਇਸ ਵਿਵਾਦ ਵਿੱਚ ਬੀਬੀਐੱਮਬੀ ਵੱਲੋਂ ਲਏ ਜਾਣ ਵਾਲੇ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਕੋਈ ਪਰੇਸ਼ਾਨੀ ਨਾ ਆ ਸਕੇ। ਬੀਬੀਐੱਮਬੀ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਆਦੇਸ਼ਾਂ ਅਨੁਸਾਰ ਇੰਜੀਨੀਅਰ ਅਕਾਸ਼ਦੀਪ ਸਿੰਘ ਨੂੰ ਡਾਇਰੈਕਟਰ ਡੈਮ ਸੇਫਟੀ ਬੀਬੀਐੱਮਬੀ ਨੰਗਲ ਲਾ ਦਿੱਤਾ ਗਿਆ ਹੈ, ਜਦੋਂ ਕਿ ਉਨ੍ਹਾਂ ਇੰਜੀਨੀਅਰ ਸੰਜੀਵ ਕੁਮਾਰ ਨੂੰ ਡੈਮ ਸੇਫ਼ਟੀ ਬੀਬੀਐੱਮਬੀ ਨੰਗਲ ਤੋਂ ਹਟਾ ਕੇ ਅਕਾਸ਼ਦੀਪ ਸਿੰਘ ਦੀ ਥਾਂ ’ਤੇ ਡਾਇਰੈਕਟਰ ਐੱਨਐੱਚਪੀ ਬੀਬੀਐੱਮਬੀ ਚੰਡੀਗੜ੍ਹ ਅਤੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਬੀਬੀਐੱਮਬੀ ਨੰਗਲ ਲਾ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਹੀ ਬੀਬੀਐਮਬੀ ਦੇ ਸਕੱਤਰ ਦੇ ਅਹੁਦੇ ਤੋਂ ਹਰਿਆਣਾ ਕੋਟੇ ਤੋਂ ਸੁਰਿੰਦਰ ਕੁਮਾਰ ਮਿੱਤਲ ਨੂੰ ਹਟਾਉਂਦੇ ਇੰਜੀਨੀਅਰ ਬਲਬੀਰ ਸਿੰਘ ਨੂੰ ਲਾ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਵਿਭਾਗ ਅਤੇ ਕੇਂਦਰ ਸਰਕਾਰ, ਪੰਜਾਬ ਸਰਕਾਰ ਤੋਂ ਖਾਸਾ ਨਾਰਾਜ ਹੋ ਗਈ ਹੈ। ਵੀਰਵਾਰ ਨੂੰ ਪਾਣੀਆਂ ਦੇ ਮੁੱਦੇ ’ਤੇ ਪੰਜਾਬ ਵਿੱਚ ਹੋਏ ਹੰਗਾਮੇ ਅਤੇ ਨੰਗਲ ਡੈਮ ’ਤੇ ਲਾਏ ਗਏ ਜਿੰਦਰੇ ਸਬੰਧੀ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਨਾਲ ਕਾਫੀ ਸਖਤੀ ਵੀ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਨੰਗਲ ਡੈਮ ’ਤੇ ਕਿਸੀ ਵੀ ਤਰੀਕੇ ਨਾਲ ਪੰਜਾਬ ਪੁਲਿਸ ਨਹੀਂ ਲੱਗ ਸਕਦੀ ਹੈ ਪਰ ਪੰਜਾਬ ਪੁਲਿਸ ਦੇ ਲੱਗਣ ਤੋਂ ਬਾਅਦ ਕੇਂਦਰੀ ਗ੍ਰਹਿ ਵਿਭਾਗ ਕਾਫੀ ਜਿਆਦਾ ਨਾਰਾਜ਼ ਹੋਇਆ ਹੈ ਇਸੇ ਕਾਰਨ ਹੀ ਇਸ ਮੀਟਿੰਗ ਨੂੰ ਸੱਦਿਆ ਗਿਆ ਹੈ।

ਪੰਜਾਬ ਪੁਲਿਸ ਨੇ ਡੈਮ ਦਾ ਕੰਟਰੋਲ ਆਪਣੇ ਹੱਥ ਲਿਆ, ਨਫ਼ਰੀ ਵਧਾਈ

ਬੀਬੀਐੱਮਬੀ ਵੱਲੋਂ ਛੱਡੇ ਜਾਣ ਵਾਲੇ ਪਾਣੀ ਨੂੰ ਨੰਗਲ ਡੈਮ ਵਿੱਚ ਇਕੱਠਾ ਕੀਤਾ ਜਾਂਦਾ ਹੈ ਅਤੇ ਇਥੋਂ ਹੀ ਵੰਡ ਅਨੁਸਾਰ ਸੂਬਿਆਂ ਨੂੰ ਭੇਜਿਆ ਜਾਂਦਾ ਹੈ। ਬੀਬੀਐੱਮਬੀ ਵੱਲੋਂ ਹਰਿਆਣਾ ਨੂੰ 8500 ਕਿਊਸਿਕ ਪਾਣੀ ਦੇਣ ਦਾ ਫੈਸਲਾ ਲੈਣ ਤੋਂ ਬਾਅਦ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੰਗਲ ਡੈਮ ਦਾ ਦੌਰਾ ਕਰਦੇ ਹੋਏ ਸਾਰਾ ਕੁਝ ਆਪਣੇ ਕੰਟਰੋਲ ਵਿੱਚ ਲੈਣ ਦਾ ਦਾਅਵਾ ਕੀਤਾ ਹੈ। ਨੰਗਲ ਡੈਮ ਦੇ ਗੇਟਾਂ ਨੂੰ ਤਾਲੇ ਲਾ ਦਿੱਤੇ ਗਏ ਹਨ ਅਤੇ ਪਾਣੀ ਛੱਡਣ ਵਾਲੇ ਰਸਤੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

ਜਿਸ ਕਾਰਨ ਹੁਣ ਨੰਗਲ ਡੈਮ ਤੋਂ ਅੱਗੇ ਵਾਧੂ ਪਾਣੀ ਜਾ ਨਹੀਂ ਰਿਹਾ ਅਤੇ ਨੰਗਲ ਡੈਮ ’ਤੇ ਹੀ ਵਾਧੂ ਪਾਣੀ ਨੂੰ ਰੋਕ ਦਿੱਤਾ ਗਿਆ ਹੈ। ਨੰਗਲ ਡੈਮ ’ਤੇ ਪੈਦਾ ਹੋਈ ਇਸ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵੀ ਮੌਕੇ ਦਾ ਜਾਇਜ਼ਾ ਲੈ ਕੇ ਪੁਲਿਸ ਦੀ ਨਫ਼ਰੀ ਵਧਾਉਂਦੇ ਹੋਏ ਸਖ਼ਤ ਸੁਰੱਖਿਆ ਇੰਤਜ਼ਾਮ ਕਰ ਦਿੱਤੇ ਹਨ। ਹਰਜੋਤ ਸਿੰਘ ਬੈਂਸ ਦਾ ਦਾਅਵਾ ਹੈ ਕਿ ਪੰਜਾਬ ਪੁਲਿਸ ਦੇ ਕੰਟਰੋਲ ਵਿੱਚ ਹੀ ਸਾਰਾ ਕੁਝ ਚੱਲ ਰਿਹਾ ਹੈ ਅਤੇ ਕਿਸੇ ਵੀ ਹਾਲਤ ਵਿੱਚ ਨੰਗਲ ਡੈਮ ਤੋਂ ਅੱਗੇ ਵਾਧੂ ਪਾਣੀ ਨੂੰ ਜਾਣ ਨਹੀਂ ਦਿੱਤਾ ਜਾਵੇਗਾ।

ਪਾਣੀ ’ਤੇ ਰਾਜਨੀਤੀ ਕਰਨਾ ਮੰਦਭਾਗਾ: ਸੀਐੱਮ ਨਾਇਬ ਸੈਣੀ | Water Dispute Punjab Haryana

ਚੰਡੀਗੜ੍ਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਹਰਿਆਣਾ ਦਾ ਪਾਣੀ ਰੋਕਣ ’ਤੇ ਇਤਰਾਜ਼ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪਾਣੀ ਕਿਸੇ ਖਾਸ ਵਿਅਕਤੀ ਜਾਂ ਸਥਾਨ ਦਾ ਨਹੀਂ ਹੈ, ਸਗੋਂ ਇਹ ਇੱਕ ਕੁਦਰਤੀ ਸਰੋਤ ਹੈ ਜਿਸ ’ਤੇ ਹਰ ਕਿਸੇ ਦਾ ਹੱਕ ਹੈ। ਅਜਿਹੀ ਸਥਿਤੀ ’ਚ, ਪਾਣੀ ਸਬੰਧੀ ਹੋ ਰਹੀ ਰਾਜਨੀਤੀ ਪੂਰੀ ਤਰ੍ਹਾਂ ਮੰਦਭਾਗੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ, ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਝਾਅ ਦਿੱਤਾ।

ਕਿ ਉਹ ਕਿਰਪਾ ਕਰਕੇ ਆਪਣੀ ਬੁੱਧੀ ਤੇ ਵਿਵੇਕ ਨਾਲ ਕੋਈ ਵੀ ਫੈਸਲਾ ਲੈਣ ਤੇ ਉਨ੍ਹਾਂ ਲੋਕਾਂ ਤੋਂ ਪ੍ਰਭਾਵਿਤ ਨਾ ਹੋਣ ਜੋ ਉਨ੍ਹਾਂ ਨੂੰ ਭੜਕਾ ਰਹੇ ਹਨ। ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਉਮੀਦਾਂ ਨਾਲ ਚੁਣਿਆ ਹੈ। ਅਜਿਹੀ ਸਥਿਤੀ ’ਚ, ਉਨ੍ਹਾਂ ਨੂੰ ਆਪਣੀਆਂ ਉਮੀਦਾਂ ’ਤੇ ਖਰਾ ਉੱਤਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਣੀ ਕੁਦਰਤ ਦੀ ਦੇਣ ਹੈ। ਅਜਿਹੀ ਸਥਿਤੀ ’ਚ, ਸਾਨੂੰ ਇਸ ਗੱਲ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਇਸ ਦੇ ਸਰੋਤ ਨੂੰ ਕਿਵੇਂ ਵਧਾ ਸਕਦੇ ਹਾਂ, ਤਾਂ ਜੋ ਨੇੜਲੇ ਭਵਿੱਖ ’ਚ ਕਿਸੇ ਨੂੰ ਵੀ ਪਾਣੀ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।