ਸਿਆਸਤ, ਪੰਜਾਬ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸੂਬੇ ‘ਚ ਸ਼ਰਾਬ ਦੀ ਤਸਕਰੀ ਦੇ ਅਹਿਮ ਖੁਲਾਸੇ ਕੀਤੇ ਹਨ ਜ਼ੀਰੇ ਨੇ ਸ਼ਰਾਬ ਮਾਫ਼ੀਆ ਤੇ ਪੁਲਿਸ ਪ੍ਰਬੰਧ ਦੀ ਮਿਲੀਭੁਗਤ ‘ਤੇ ਸਵਾਲ ਉਠਾਏ ਹਨ ਭਾਵੇਂ ਇਹਨਾਂ ਦੋਸ਼ਾਂ ਪਿੱਛੇ ਜ਼ੀਰਾ ਦੀ ਮਨਸ਼ਾ ਨੂੰ ਵੀ ਪਾਕ-ਸਾਫ਼ ਕਰਾਰ ਨਹੀਂ ਦਿੱਤਾ ਜਾ ਸਕਦਾ ਪਰ ਪੁਲਿਸ ਤੇ ਨਸ਼ਾ ਮਾਫ਼ੀਆ ਦੀ ਗੰਢਤੁੱਪ ਹੀ ਨਸ਼ਾ ਤਸਕਰੀ ਰੋਕਣ ‘ਚ ਸਭ ਤੋਂ ਵੱਡੀ ਸਮੱਸਿਆ ਹੈ ਉਂਜ ਜ਼ੀਰਾ ਨੇ ਗੱਲਾਂ ਸਿਰਫ਼ ਹਵਾ ‘ਚ ਨਹੀਂ ਕੀਤੀਆਂ ਸਗੋਂ ਸਟੇਜ਼ ਤੋਂ ਉਹਨਾਂ ਮੁਕੱਦਮਿਆਂ ਦੀ ਤਫ਼ਸੀਲ ਜਾਰੀ ਕੀਤੀ ਹੈ, ਜਿਹੜੇ ਸਿਆਸੀ ਪਹੁੰਚ ਕਰਕੇ ਰੱਦ ਕਰ ਦਿੱਤੇ ਗਏ ਪਰ ਕਾਂਗਰਸ ਪਾਰਟੀ ਤੇ ਪੁਲਿਸ ਵੱਲੋਂ ਇਸ ਮਾਮਲੇ ‘ਚ ਦੂਹਰੀ ਖੇਡ ਖੇਡੀ ਜਾ ਰਹੀ ਹੈ ।
ਕਾਂਗਰਸ ਪ੍ਰਧਾਨ ਨੇ ਵਿਧਾਇਕ ਜੀਰਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ, ਬਜਾਇ ਇਸ ਦੇ ਕਿ ਪਾਰਟੀ ਪ੍ਰਧਾਨ ਉਹਨਾਂ ਪਰਚਿਆਂ ਦੀ ਪੜਤਾਲ ਕਰਕੇ ਮਾਮਲੇ ਦੀ ਤਹਿ ਤੱਕ ਜਾਂਦਾ ਦੂਜੇ ਪਾਸੇ ਪੁਲਿਸ ਵਿਧਾਇਕ ਦਾ ਮੂੰਹ ਰੱਖਣ ਲਈ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਸਾਰੀਆਂ ਘਟਨਾਵਾਂ ਪੁਲਿਸ ਦੇ ਨਾਲ-ਨਾਲ ਸਿਆਸਤ ‘ਤੇ ਵੀ ਸਵਾਲ ਖੜ੍ਹੇੇ ਕਰਦੀਆਂ ਹਨ ਵਿਧਾਇਕ ਨੇ ਇੱਕ ਆਈਜੀ ‘ਤੇ ਸ਼ਰਾਬ ਦੇ ਠੇਕੇਦਾਰ ਦਾ ਪੱਖ ਪੂਰਨ ਦਾ ਦੋਸ਼ ਲਾਇਆ ਹੈ ਭਾਵੇਂ ਠੇਕੇਦਾਰ ਇਹਨਾਂ ਦੋਸ਼ਾਂ ਨੂੰ ਨਕਾਰਦਾ ਹੈ ਪਰ ਪੁਲਿਸ ਦਾ ਇੱਕ ਉੱਚ ਅਫ਼ਸਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪੁਲਿਸ ਪ੍ਰਬੰਧ ਦੀਆਂ ਕਮੀਆਂ ਕਾਰਨ ਹੀ ਨਸ਼ਾ ਤਸਕਰੀ ਨਹੀਂ ਰੁਕ ਰਹੀ ਸ਼ਰਾਬ ਦਾ ਮਸਲਾ ਹੋਣ ਕਰਕੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਸ਼ਰਾਬ ਸ਼ਰ੍ਹੇੇਆਮ ਵੰਡੀ ਗਈ ਉਂਜ ਜੀਰੇ ਵਰਗੇ ਸਿਆਸਤਦਾਨ ‘ਤੇ ਵੀ ਦੋਸ਼ ਲੱਗ ਰਹੇ ਹਨ ਉਹ ਸ਼ਰਾਬ ਦੀ ਕਮਾਈ ‘ਚੋਂ ਹਿੱਸਾ ਮੰਗ ਰਹੇ ਹਨ।
ਇਹ ਗੱਲ ਤਾਂ ‘ਸਾਰਾ ਆਵਾ ਹੀ ਊਤਣ ਵਾਲੀ’ ਹੈ ਜਦੋਂ ਸਿਆਸਤ ਤੇ ਪੁਲਿਸ ਭ੍ਰਿਸ਼ਟ ਹੋਣਗੇ ਤੇ ਖੁਦ ਪੁਲਿਸ ਅਫ਼ਸਰ ਹੀ ਮੰਨਣਗੇ ਕਿ ਪੁਲਿਸ ਭ੍ਰਿਸ਼ਟ ਹੈ ਤਾਂ ਸੁਧਾਰ ਦੀ ਗੁੰਜਾਇਸ਼ ਕਿਵੇਂ ਪੈਦਾ ਹੋਵੇਗੀ ਇਹੀ ਕੁਝ ਅਕਾਲੀ ਭਾਜਪਾ ਸਰਕਾਰ ਵੇਲੇ ਹੋਇਆ ਜਦੋਂ ਜੇਲਾਂ ‘ਚਿੱਟੇ ਦੀ ਬੰਦਰਗਾਹ’ ਬਣ ਗਈਆਂ ਸਨ ਤੇ ਮੰਤਰੀਆਂ ਦੇ ਨਾਲ-ਨਾਲ ਉਹਨਾਂ ਦੇ ਪੁੱਤਰਾਂ, ਭਰਾ, ਭਤੀਜਿਆਂ ਦੇ ਨਾਂਅ ਬੋਲਣ ਲੱਗੇ ਸਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ 4 ਹਫ਼ਤਿਆਂ ‘ਚ ਨਸ਼ਾ ਖਤਮ ਕਰਨ ਦੀ ਧਾਰਮਿਕ ਸਹੁੰ ਚੁੱਕੀ ਸੀ ਨਸ਼ਾ ਘਟਿਆ ਤਾਂ ਜ਼ਰੂਰ ਹੈ ਪਰ ਬੰਦ ਨਹੀਂ ਹੋਇਆ ਨਸ਼ਾ ਖਤਮ ਕਰਨ ਦੀ ਜਰੂਰਤ ਹੈ ਭਾਵੇਂ ਇਹ ਚਾਰ ਹਫ਼ਤਿਆਂ ਦੀ ਥਾਂ ਚਾਰ ਮਹੀਨਿਆਂ ‘ਚ ਖਤਮ ਹੁੰਦਾ ਉਂਜ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਮੇਤ ਕੇਂਦਰ ਸਰਕਾਰ ਨੇ ਅਜੇ ਤੱਕ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਿਆ ਜੋ ਸਮਾਜ ਨੂੰ ਹਰ ਪੱਖੋਂ ਤਬਾਹ ਕਰ ਰਹੀ ਹੈ ।
ਜ਼ੀਰੇ ਦਾ ਮਾਮਲਾ ਸ਼ਰਾਬ ਦੀ ਤਸਕਰੀ ਦੇ ਨਾਲ-ਨਾਲ ਸਿਆਸੀ ਵੱਕਾਰ ਨਾਲ ਵੀ ਜੁੜਿਆ ਹੋਇਆ ਫਿਰ ਵੀ ਇਹ ਗੱਲ ਤਾਂ ਸਾਹਮਣੇ ਆ ਹੀ ਗਈ ਹੈ ਕਿ ਗੈਰ-ਕਾਨੂੰਨੀ ਕੰਮਾਂ ‘ਚ ਪੁਲਿਸ ਦੀ ਭੂਮਿਕਾ ਦਾਗੀ ਹੈ ਪਤਾ ਨਹੀਂ ਕਿੰਨੇ ਸਿਆਸਤਦਾਨ ਸ਼ਰਾਬ ਤਸਕਰੀ ‘ਚੋਂ ਹਿੱਸੇ ਵੰਡਾ ਰਹੇ ਹਨ ਜੀਰੇ ‘ਤੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੀ ਕਾਰਵਾਈ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਸਰਕਾਰ ਸ਼ਰਾਬ ਤਸਕਰੀ ਦੇ ਕੱਚ ਸੱਚ ਨੂੰ ਸਾਹਮਣੇ ਲਿਆਏ ਚੰਗਾ ਹੋਵੇ ਜੇਕਰ ਸ਼ਰਾਬ ਨੂੰ ਸਮਾਜ ਲਈ ਇੱਕ ਕਲੰਕ ਮੰਨ ਕੇ ਇਸ ਦੀ ਵਿੱਕਰੀ ਘਟਾਉਣ ਤੇ ਹੌਲੀ-ਹੌਲੀ ਇਸ ‘ਤੇ ਪਾਬੰਦੀ ਲਾਉਣ ਦਾ ਬੀੜਾ ਚੁੱਕਿਆ ਜਾਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।