Indigo Flight News: ਇੰਡੀਗੋ ਦੀਆਂ ਰੱਦ ਉਡਾਣਾਂ ’ਤੇ ਸਿਆਸੀ ਹੰਗਾਮਾ, ਇੰਡੀਗੋ ਨੇ ਮੰਗੀ ਮੁਆਫੀ

Indigo Flight News
Photo: IANS Indigo Flight News: ਇੰਡੀਗੋ ਦੀਆਂ ਰੱਦ ਉਡਾਣਾਂ ’ਤੇ ਸਿਆਸੀ ਹੰਗਾਮਾ, ਇੰਡੀਗੋ ਨੇ ਮੰਗੀ ਮੁਆਫੀ Photo ID: 3597990

Indigo Flight News: ਵਿਰੋਧੀ ਧਿਰ ਨੇ ਸਰਕਾਰ ਅਤੇ ਏਅਰਲਾਈਨ ਨੂੰ ਬਣਾਇਆ ਨਿਸ਼ਾਨਾ

Indigo Flight News: ਨਵੀਂ ਦਿੱਲੀ (ਏਜੰਸੀ)। ਇੰਡੀਗੋ ਏਅਰਲਾਈਨਜ਼ ਦੀਆਂ ਸੈਂਕੜੇ ਉਡਾਣਾਂ ਦੇ ਅਚਾਨਕ ਰੱਦ ਹੋਣ ਅਤੇ ਦੇਰੀ ਨਾਲ ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਹਜ਼ਾਰਾਂ ਯਾਤਰੀ ਫਸ ਗਏ ਹਨ। ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਅਤੇ ਆਗੂਆਂ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਅਤੇ ਏਅਰਲਾਈਨ ਕੰਪਨੀ ਦੀ ਸਖ਼ਤ ਆਲੋਚਨਾ ਕੀਤੀ ਹੈ। ਸਮਾਜਵਾਦੀ ਪਾਰਟੀ ਦੇ ਰਾਜ ਸਭਾ ਮੈਂਬਰ ਨੀਰਜ ਕੁਸ਼ਵਾਹਾ ਨੇ ਕਿਹਾ, ‘ਇਹ ਬਹੁਤ ਮੰਦਭਾਗਾ ਹੈ। ਵੱਡੀ ਗਿਣਤੀ ਵਿੱਚ ਯਾਤਰੀ ਵੱਖ-ਵੱਖ ਥਾਵਾਂ ’ਤੇ ਫਸੇ ਹੋਏ ਹਨ। ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਦਾ ਤੁਰੰਤ ਨੋਟਿਸ ਲਿਆ ਜਾਵੇ ਅਤੇ ਜਲਦੀ ਤੋਂ ਜਲਦੀ ਉਡਾਣ ਸੇਵਾਵਾਂ ਬਹਾਲ ਕੀਤੀਆਂ ਜਾਣ।’

ਇੱਕ ਹੋਰ ਸਪਾ ਸੰਸਦ ਮੈਂਬਰ ਆਨੰਦ ਭਦੌਰੀਆ ਨੇ ਨਵੇਂ ਪਾਇਲਟ ਨਿਯਮਾਂ ਦਾ ਕਾਰਨ ਦੱਸਿਆ। ਉਨ੍ਹਾਂ ਕਿਹਾ, ‘ਕੁਝ ਦਿਨ ਪਹਿਲਾਂ ਸਰਕਾਰ ਨੇ ਪਾਇਲਟਾਂ ਲਈ ਨਵੇਂ ਨਿਯਮ ਲਾਗੂ ਕੀਤੇ ਸਨ, ਜਿਨ੍ਹਾਂ ਨੂੰ ਸਾਰੀਆਂ ਏਅਰਲਾਈਨਾਂ ਨੇ ਸਵੀਕਾਰ ਕਰ ਲਿਆ। ਇੰਡੀਗੋ ਨੇ ਸੋਚਿਆ ਕਿ ਉਨ੍ਹਾਂ ਕੋਲ ਢੁਕਵੇਂ ਸਰੋਤ ਅਤੇ ਸਟਾਫ ਹੈ। ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇੰਡੀਗੋ ਦੇ ਪਾਇਲਟਾਂ ਨੇ ਕਿਹਾ ਹੈ, ਜਦੋਂ ਹੋਰ ਏਅਰਲਾਈਨਾਂ ਘੱਟ ਉਡਾਣਾਂ ਚਲਾ ਰਹੀਆਂ ਹਨ, ਤਾਂ ਸਾਨੂੰ ਹੋਰ ਕੰਮ ਕਿਉਂ ਕਰਨਾ ਚਾਹੀਦਾ ਹੈ?’ ਸਪਾ ਸੰਸਦ ਮੈਂਬਰ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਵੇ। Indigo Flight News

Read Also : ਪੰਜਾਬ ਅਤੇ ਹਰਿਆਣਾ ਰਾਜ ਭਵਨ ਦਾ ਨਾਂਅ ਬਦਲ ਕੇ ਹੋਇਆ ‘ਲੋਕ ਭਵਨ’

ਅਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਚੰਦਰਸ਼ੇਖਰ ਅਜ਼ਾਦ ਨੇ ਕੰਪਨੀ ’ਤੇ ਮਨਮਾਨੀ ਦਾ ਦੋਸ਼ ਲਾਉਂਦੇ ਹੋਏ ਕਿਹਾ, ‘ਜੋ ਲੋਕ ਦੁੱਖ ਝੱਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਦੁੱਖ ਝੱਲਣਾ ਪਵੇਗਾ। ਕੰਪਨੀਆਂ ’ਤੇ ਕੋਈ ਕੰਟਰੋਲ ਨਹੀਂ ਹੈ।’ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਤੋਂ ਸੀਪੀਅੱੈਮ ਦੇ ਬੁਲਾਰੇ ਚਿਗੁਰਪਤੀ ਬਾਬੂ ਰਾਓ ਨੇ ਕੇਂਦਰ ਸਰਕਾਰ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਅਜਿਹਾ ਕਿਉਂ ਹੋਇਆ ਅਤੇ ਏਅਰਲਾਈਨ ਨੇ ਇੰਨੀ ਅਸੁਵਿਧਾ ਕਿਉਂ ਪੈਦਾ ਕੀਤੀ।

Indigo Flight News

ਓਧਰ ਨਿੱਜੀ ਏਅਰਲਾਈਨ ਇੰਡੀਗੋ ਨੇ ਵੱਡੇ ਪੱਧਰ ’ਤੇ ਉਡਾਣਾਂ ਰੱਦ ਹੋਣ ਤੋਂ ਪ੍ਰਭਾਵਿਤ ਲੋਕਾਂ ਅਤੇ ਹਵਾਈ ਅੱਡੇ ’ਤੇ ਫਸੇ ਯਾਤਰੀਆਂ ਤੋਂ ਮੁਆਫੀ ਮੰਗਦਿਆਂ 15 ਦਸੰਬਰ ਤੱਕ ਟਿਕਟ ਰੱਦ ਹੋਣ ’ਤੇ ਪੂਰਾ ਰਿਫੰਡ ਦੇਣ ਦਾ ਵਾਅਦਾ ਕੀਤਾ ਹੈ। ਏਅਰਲਾਈਨ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਹ ਜਾਣਕਾਰੀ ਸਾਂਝੀ ਕੀਤੀ। ਇਕੱਲੇ ਦਿੱਲੀ ਹਵਾਈ ਅੱਡੇ ’ਤੇ ਕੁੱਲ 225 ਉਡਾਣਾਂ (135 ਰਵਾਨਗੀ ਅਤੇ 90 ਆਗਮਨ) ਰੱਦ ਕੀਤੀਆਂ ਗਈਆਂ, ਜਿਸ ਕਾਰਨ ਦੇਸ਼ ਭਰ ਦੇ ਹਜ਼ਾਰਾਂ ਯਾਤਰੀਆਂ ਨੂੰ ਅਸੁਵਿਧਾ ਹੋਈ।

ਇੰਡੀਗੋ ਦੀ ਅਸਫਲਤਾ ਸਰਕਾਰ ਦੇ ਏਕਾਧਿਕਾਰ ਮਾਡਲ ਦੀ ਕੀਮਤ

ਇੰਡੀਗੋ ਦੀ ਅਸਫਲਤਾ ਸਰਕਾਰ ਦੇ ਏਕਾਧਿਕਾਰ ਮਾਡਲ ਦੀ ਕੀਮਤ ਹੈ। ਇੱਕ ਵਾਰ ਫਿਰ ਆਮ ਭਾਰਤੀ ਇਸ ਦੀ ਕੀਮਤ ਚੁਕਾ ਰਹੇ ਹਨ, ਜਿਸ ਦੇ ਨਤੀਜੇ ਵਜੋਂ ਉਡਾਣਾਂ ’ਚ ਦੇਰੀ ਹੋ ਰਹੀ ਹੈ ਅਤੇ ਕਈ ਰੱਦ ਹੋ ਰਹੀਆਂ ਹਨ।
– ਰਾਹੁਲ ਗਾਂਧੀ, ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ