ਰਾਜਸਥਾਨ ‘ਚ ਸਿਆਸੀ ਹਲਚਲ
ਰਾਜਸਥਾਨ ‘ਚ ਕਾਂਗਰਸ ਸਰਕਾਰ ਡਾਵਾਂਡੋਲ ਹੋਣ ਤੋਂ ਬਾਅਦ ਬਚ ਗਈ ਹੈ ਅਜੇ ਕੁਝ ਮਹੀਨੇ ਪਹਿਲਾਂ ਮੱਧ ਪ੍ਰਦੇਸ਼ ਤੇ ਕਰਨਾਟਕ ‘ਚ ਕਾਂਗਰਸੀ ਸਰਕਾਰਾਂ ਨੂੰ ਪਲਟਾ ਵੱਜ ਚੁੱਕਾ ਹੈ ਕਰਨਾਟਕ ਦਾ ਮਸਲਾ ਮੱਧ ਪ੍ਰਦੇਸ਼ ਤੇ ਰਾਜਸਥਾਨ ਤੋਂ ਵੱਖ ਸੀ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਸਿਆਸੀ ਹਾਲਾਤ ਇੱਕੋ-ਜਿਹੇ ਹਨ ਮੱਧ ਪ੍ਰਦੇਸ਼ ‘ਚ ਕਾਂਗਰਸ ਇੱਕ ਨੰਬਰ ਦੀ ਪਾਰਟੀ ਸੀ ਪਰ ਬਗਾਵਤ ਕਾਰਨ ਸਰਕਾਰ ਟੁੱਟ ਗਈ ਕਾਂਗਰਸੀ ਵਿਧਾਇਕਾਂ ਨੇ ਭਾਜਪਾ ਦਾ ਪੱਲਾ ਫੜ ਕੇ ਭਾਜਪਾ ਦੀ ਨਵੀਂ ਸਰਕਾਰ ‘ਚ ਵਜੀਰੀਆਂ ਲੈ ਲਈਆਂ ਲਗਭਗ ਇਹੀ ਕੁਝ ਰਾਜਸਥਾਨ ‘ਚ ਹੁੰਦਾ-ਹੁੰਦਾ ਬਚ ਗਿਆ
ਦੋਵਾਂ ਰਾਜਾਂ ਦਾ ਸਾਂਝਾ ਬਿੰਦੂ ਇਹੀ ਹੈ ਕਿ ਯੂਥ ਆਗੂ ਸਰਕਾਰ ਦੀ ਅਗਵਾਈ ਆਪਣੇ ਹੱਥਾਂ ‘ਚ ਲੈਣਾ ਚਾਹੁੰਦੇ ਹਨ ਇਸ ਦੇ ਨਾਲ ਹੀ ਸੱਤਾਧਾਰੀ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਵਜੀਰੀਆਂ ਦੀ ਚਾਹਤ ਰੱਖਦੇ ਹਨ ਦਰਅਸਲ ਸਿਆਸਤ ਸੇਵਾ ਨਹੀਂ ਸਗੋਂ ਅਹੁਦੇ ਤੇ ਵਜੀਰੀਆਂ ਦੀਆਂ ਸਹੂਲਤਾਂ ਮਾਣਨ ਦਾ ਸਾਧਨ ਬਣ ਗਈ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਵਿਰੋਧੀ ਪਾਰਟੀਆਂ ਲਈ ਸੱਤਾਧਾਰੀ ਆਗੂਆਂ ‘ਚ ਵਧ ਰਿਹਾ ਲੋਭ ਲਾਲਚ ਹਥਿਆਰ ਬਣ ਗਿਆ ਹੈ ਪਹਿਲਾਂ ਕਿਸੇ ਸੂਬੇ ‘ਚ ਸਰਕਾਰ ਉਦੋਂ ਹੀ ਤੋੜੀ ਜਾ ਸਕਦੀ ਸੀ
ਜਦੋਂ ਸੂਬੇ ‘ਚ ਕਾਨੂੰਨ ਪ੍ਰਬੰਧ ਵਿਗੜ ਜਾਣ ਹੁਣ ਨਵੀਂ ਚੋਰ ਮੋਰੀ ਨਿੱਕਲ ਆਈ ਹੈ ਸੱਤਾਧਾਰੀ ਪਾਰਟੀ ਦੀ ਫੁੱਟ ਹੀ ਵਿਰੋਧੀਆਂ ਨੂੰ ਰਾਸ ਆ ਜਾਂਦੀ ਹੈ ਹੋ ਵੀ ਇਹੀ ਰਿਹਾ ਹੈ ਕਿਸੇ ਪਾਰਟੀ ਦੇ ਬਾਗੀ ਨੂੰ ਪਾਰਟੀ ‘ਚ ਲਿਆਉਣ ਤੋਂ ਪਹਿਲਾਂ ਰਾਜ ਸਭਾ ‘ਚ ਭੇਜਣ ਜਾਂ ਸੂਬਾ ਸਰਕਾਰ ਬਣਨ ‘ਤੇ ਵਜੀਰੀ ਦੇਣ ਦੀ ਡੀਲ ਹੋ ਜਾਂਦੀ ਹੈ ਫਿਰ ਬਾਗੀ ਹੋਏ ਨਵੀਂ ਸਰਕਾਰ ‘ਚ ਆਗੂ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦੇ ਵੇਖੇ ਜਾਂਦੇ ਹਨ
ਅਜਿਹਾ ਪਹਿਲਾਂ ਕਦੇ-ਕਦੇ ਹੁੰਦਾ ਸੀ ਪਰ ਹੁਣ ਤਾਂ ਇਹ ਆਮ ਰੁਝਾਨ ਬਣਦਾ ਜਾ ਰਿਹਾ ਹੈ ਵਧ ਰਹੇ ਲੋਭ ਲਾਲਚ ਕਾਰਨ ਪਾਰਟੀਆਂ ਦੇ ਅੰਦਰ ਯੂਥ ਤੇ ਪੁਰਾਣੇ ਲੀਡਰਾਂ ‘ਚ ਅਹੁਦਿਆਂ ਦੀ ਲੜਾਈ ਜਾਰੀ ਰਹਿੰਦੀ ਹੈ ਦਰਅਸਲ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਵਧਾਉਣ ਲਈ ਜਿੱਥੇ ਯੂਥ ਵਿੰਗ ਕਾਇਮ ਕੀਤੇ, ਉੱਥੇ ਯੂਥ ਲਈ ਟਿਕਟਾਂ ਦਾ ਕੋਟਾ ਵੀ ਰੱਖਣਾ ਸ਼ੁਰੂ ਕੀਤਾ ਯੂਥ ਆਗੂ ਜਿੱਤਣ ਵੀ ਲੱਗੇ ਤੇ ਹੁਣ ਉਹਨਾਂ ਦਾ ਧਿਆਨ ਮੁੱਖ ਮੰਤਰੀ ਦੀ ਕੁਰਸੀ ਵੱਲ ਵੀ ਜਾਣ ਲੱਗਾ ਹੈ
ਜਿਸ ਕਾਰਨ ਬਗਾਵਤਾਂ ਸ਼ੁਰੂ ਹੋ ਗਈਆਂ ਹਨ ਜਿਹੜੇ ਯੂਥ ਆਗੂਆਂ ਦੀ ਪਾਰਟੀ ਹਾਈ ਕਮਾਨ ਤੱਕ ਪਹੁੰਚ ਹੈ ਉਹ ਆਪਣੇ ਮੁੱਖ ਮੰਤਰੀ ਨੂੰ ਆਪਣਾ ਕਪਤਾਨ ਹੀ ਨਹੀਂ ਮੰਨਦੇ ਮੱਧ ਪ੍ਰਦੇਸ਼ ‘ਚ ਜੋਤੀਰਾਦਿੱਤਿਆ ਸਿੰਧੀਆ ਤੇ ਪੰਜਾਬ ‘ਚ ਨਵਜੋਤ ਸਿੱਧੂ ਇਸੇ ਤਰ੍ਹਾਂ ਦੀ ਮਿਸਾਲ ਹਨ ਸਿੱਧੂ ਆਪਣਾ ਮਨਪਸੰਦ ਮਹਿਕਮਾ ਨਾ ਮਿਲਣ ਕਰਕੇ ਮੰਤਰੀ ਅਹੁਦੇ ਤੋਂ ਹੀ ਅਸਤੀਫਾ ਦੇ ਚੁੱਕੇ ਹਨ ਸਿਆਸੀ ਅਸਥਿਰਤਾ ਨਾ ਤਾਂ ਦੇਸ਼ ਤੇ ਨਾ ਹੀ ਕਿਸੇ ਸੂਬੇ ਦੇ ਹੱਕ ‘ਚ ਹੈ
ਵਿਰੋਧੀ ਪਾਰਟੀਆਂ ਨੂੰ ਸੱਤਾ ਧਿਰ ਦੇ ਆਗੂਆਂ ਦੇ ਲੋਭ ਲਾਲਚ ਨੂੰ ਵਰਦਾਨ ਸਮਝਣ ਦੀ ਬਜਾਇ ਜਨਤਾ ਦੇ ਹਿੱਤ ‘ਚ ਕੰਮ ਕਰਨੇ ਚਾਹੀਦੇ ਹਨ ਤਾਂ ਕਿ ਉਹ ਸਰਕਾਰ ਤੋੜਨ ਦੀ ਬਜਾਇ ਅਗਲੀਆਂ ਚੋਣਾਂ ‘ਚ ਬਹੁਮਤ ਹਾਸਲ ਕਰਕੇ ਸੱਤਾ ਨੂੰ ਸੰਭਾਲਣ ਕਿਸੇ ਦੀ ਕਮਜ਼ੋਰੀ ਨਾਲੋਂ ਆਪਣੀ ਯੋਗਤਾ ਵਧਾਉਣੀ ਵਧੇਰੇ ਦਰੁਸਤ ਹੈ ਕਾਂਗਰਸ ਲਈ ਵੀ ਹੁਣ ਸੰਭਲਣ ਦਾ ਮੌਕਾ ਹੈ?ਕਿ ਉਹ ਆਪਣੇ ਆਗੂਆਂ ਤੇ ਵਰਕਰਾਂ ਨੂੰ ਨਿਹਸਵਾਰਥ ਰਾਜਨੀਤੀ ਦੀ ਕਲਚਰ ਨਾਲ ਜੋੜਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ