ਕੇਜਰੀਵਾਲ ਦੇ ਰੋਡ ਸ਼ੋਅ ਨੇ ‘ਆਪ’ ਵਰਕਰਾਂ ਨੂੰ ਦਿੱਤੀ ਸਿਆਸੀ ਆਕਸੀਜਨ

Political, AAP, Kejriwal, RoadShow

ਪ੍ਰੋ. ਬਲਜਿੰਦਰ ਕੌਰ ਦੇ ਹੱਕ ‘ਚ ਕੱਢਿਆ ਰੋਡ ਸ਼ੋਅ

ਬਠਿੰਡਾ/ਮਾਨਸਾ, ਸੁਖਜੀਤ ਮਾਨ

ਆਮ ਆਦਮੀ ਪਾਰਟੀ ਦੀ ਬਠਿੰਡਾ ਤੋਂ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਹੱਕ ‘ਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰੋਡ ਸ਼ੋਅ ਕੱਢਿਆ ਉਨ੍ਹਾਂ ਦਾ ਰੋਡ ਸ਼ੋਅ ਅੱਜ ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਸ਼ੁਰੂ ਹੋਇਆ ਅਤੇ ਵੱਖ-ਵੱਖ ਪਿੰਡਾਂ ‘ਚੋਂ ਹੁੰਦਾ ਹੋਇਆ ਬਠਿੰਡਾ ਪੁੱਜਿਆ ਆਪ ਵਿਧਾਇਕਾਂ ਦੇ ਇੱਧਰ-ਉੱਧਰ ਖਿੰਡਣ ਮਗਰੋਂ ਬਠਿੰਡਾ ਹਲਕੇ ‘ਚ ਅੱਜ ਪਹਿਲੀ ਵਾਰ ਲੋਕਾਂ ਦਾ ਹਜ਼ੂਮ ਆਪ ਦੇ ਜਲਸਿਆਂ ‘ਚ ਵਿਖਿਆ ਆਮ ਤੌਰ ‘ਤੇ ਲੋਕਾਂ ‘ਚ ਧਾਰਨਾ ਸੀ ਕਿ ਮੁੱਖ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਦਰਮਿਆਨ ਹੀ ਹੈ ਪਰ ਅੱਜ ਦੇ ਰੋਡ ਸ਼ੋਅ ‘ਚ ਸ਼ਾਮਲ ਇਕੱਠ ਨੇ ਆਪ ਨੂੰ ਵੀ ਮੁਕਾਬਲੇ ‘ਚ ਬਰਾਬਰ ਲਿਆਕੇ ਖੜ੍ਹਾ ਦਿੱਤਾ ਹੈ ਇਸ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਬਾਦਲ ਅਤੇ ਕੈਪਟਨ ਪਰਿਵਾਰ ‘ਤੇ ਨਿਸ਼ਾਨੇ ਵਿੰਨੇ ਉਨ੍ਹਾਂ ਆਖਿਆ ਕਿ ਕੈਪਟਨ ਤੇ ਬਾਦਲਾਂ ਦੀ ਸੈਟਿੰਗ ਹੋ ਗਈ ਹੈ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਨੇ ਬਾਦਲਾਂ ਨੂੰ ਕਿਹਾ ਹੈ ਕਿ ਤੁਸੀਂ ਪਟਿਆਲਾ ਤੋਂ ਮੇਰੀ ਬੀਵੀ ਨੂੰ ਜਿਤਾ ਦਿਓ ਬਠਿੰਡਾ ਤੋਂ ਮੈਂ ਤੁਹਾਨੂੰ ਜਿਤਾ ਦੇਊਂਗਾ ।

ਕੇਜਰੀਵਾਲ ਨੇ ਆਖਿਆ ਕਿ ਦਿੱਲੀ ਦੇ ਲੋਕਾਂ ਨੇ ਉਸ ਵਰਗੇ ਆਮ ਬੰਦੇ ਨੂੰ ਮੁੱਖ ਮੰਤਰੀ ਬਣਾ ਕੇ ਰਾਜਨੀਤੀ ਬਦਲ ਦਿੱਤੀ ਹੈ ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਬੀਵੀਆਂ (ਪ੍ਰਨੀਤ ਕੌਰ ਤੇ ਹਰਸਿਮਰਤ ਕੌਰ ਬਾਦਲ) ਨੂੰ ਬਾਹਰ ਕੱਢਣਾ ਪਵੇਗਾ ਉਨ੍ਹਾਂ ਆਪਣੇ ਦਿੱਲੀ ਦੇ ਕਾਰਜ਼ਕਾਲ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਆਖਿਆ ਕਿ ਪਿਛਲੇ 4 ਸਾਲ ਤੋਂ ਦਿੱਲੀ ਦੇ ਬਤੌਰ ਮੁੱਖ ਮੰਤਰੀ ਉਨ੍ਹਾਂ ਨੇ ਹਸਪਤਾਲ, ਸਕੂਲ ਠੀਕ ਕਰ ਦਿੱਤੇ ਅਤੇ ਬਿਜਲੀ ਸਸਤੀ ਕਰ ਦਿੱਤੀ ਕੇਜ਼ਰੀਵਾਲ ਨੇ ਕਿਹਾ ਕਿ ਉਸਨੇ 4 ਸਾਲ ‘ਚ ਐਨਾਂ ਕੰਮ ਕਰ ਦਿੱਤਾ ਤੇ ਤੁਸੀਂ 10 ਸਾਲ ਤੋਂ ਹਰਸਿਮਰਤ ਕੌਰ ਬਾਦਲ ਨੂੰ ਚੁਣ ਰਹੇ ਹੋ ਉਸਨੇ ਕੀ ਕੰਮ ਕੀਤਾ ਹੈ ? ਉਨ੍ਹਾਂ ਕਿਹਾ ਕਿ ਇੱਕ ਆਮ ਆਦਮੀ ਨੂੰ ਚੁਣਨ ਦਾ ਫਾਇਦਾ ਹੁੰਦਾ ਹੈ ਕਿਉਂਕਿ ਆਮ ਆਦਮੀ, ਆਮ ਆਦਮੀ ਦੀਆਂ ਸਮੱਸਿਆਵਾਂ ਨੂੰ ਜਾਣਦਾ ਹੈ  ਉਨ੍ਹਾਂ ਕਿਹਾ ਕਿ ਦਿੱਲੀ ‘ਚ ਜੇ ਉਹ ਐਨੇ ਕੰਮ ਕਰ ਰਹੇ ਹਨ ਤਾਂ ਇਸ ਲਈ ਕਰ ਰਹੇ ਹਨ ਕਿਉਂਕਿ ਉਹ ਆਮ ਆਦਮੀ ਹੈ  ਕਾਂਗਰਸ ਅਤੇ ਅਕਾਲੀ ਦਲ ਦੇ ਲੱਗੇ ਹੋਰਡਿੰਗਾਂ ‘ਤੇ ਟਿੱਪਣੀ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਕੋਲ (ਆਮ ਆਦਮੀ ਪਾਰਟੀ) ਪੈਸੇ ਨਹੀਂ ਚੋਣ ਲੜਨ ਵਾਸਤੇ ਉਨ੍ਹਾਂ ਕਿਹਾ ਕਿ ਉਹ 4 ਸਾਲ ‘ਚ ਦਿੱਲੀ ‘ਚ 2 ਲੱਖ ਕਰੋੜ ਰੁਪਏ ਦਾ ਬਜਟ ਖਰਚ ਕਰ ਚੁੱਕੇ ਹਨ ਪਰ ਜੇ ਉਹ ਚਾਹੁੰਦੇ ਤਾਂ ਸਾਰੇ ਠੇਕੇਦਾਰਾਂ ਨੂੰ ਬੋਲ ਦਿੰਦੇ ਕਿ 1ਫੀਸਦੀ ਪਾਰਟੀ ਫੰਡ ‘ਚ ਜਮ੍ਹਾਂ ਕਰਵਾਓ ਤਾਂ ਉਨ੍ਹਾਂ ਕੋਲ ਵੀ 2 ਹਜ਼ਾਰ ਕਰੋੜ ਰੁਪਏ ਇਕੱਠੇ ਹੋ ਜਾਂਦੇ ਤਾਂ ਸਾਡੇ ਵੀ ਵੱਡੇ-ਵੱਡੇ ਹੋਰਡਿੰਗ ਲੱਗੇ ਹੁੰਦੇ ਪਰ ਅਜਿਹਾ ਕਰਨ ਨਾਲ ਦਿੱਲੀ ਦੇ ਸਕੂਲ ਅਤੇ ਹਸਪਤਾਲ ਠੀਕ ਨਾ ਹੁੰਦੇ ਇਸ ਮੌਕੇ ਆਪ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਕਾਫੀ ਉਤਸ਼ਾਹਿਤ ਵਿਖਾਈ ਦਿੱਤੇ ਉਨ੍ਹਾਂ ਆਪ ਵਰਕਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਅੱਜ  2017 ਦੀ ਵਿਧਾਨ ਸਭਾ ਚੋਣ ਦੇ ਜੋਸ਼ ਅਤੇ ਜਨੂੰਨ ਦੀ ਤਰ੍ਹਾਂ ਵਰਕਰ ਇੱਥੇ ਪਹੁੰਚੇ ਹਨ ਇਸ ਮੌਕੇ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਸਮੇਤ ਆਪ ਦੇ ਹੋਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ ।

ਕੋਈ ਤੱਕੜੀ-ਪੰਜੇ ਵਾਲਾ ਤਾਂ ਨਹੀਂ : ਕੇਜਰੀਵਾਲ

ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਲੋਕਾਂ ਤੋਂ ਨਾਅਰੇ ਲਗਵਾ ਕੇ ਆਪ ਉਮੀਦਵਾਰ ਦੇ ਹੱਕ ‘ਚ ਭੁਗਤਣ ਦਾ ਪ੍ਰਚਾਰ ਕਰ ਰਹੇ ਸਨ ਉਹ ਲੋਕਾਂ ਨੂੰ ਪੁੱਛ ਰਹੇ ਸਨ ਕਿ ਤੁਸੀਂ ਵੋਟ ਕਿੱਥੇ ਪਾਉਂਗੇ ਲੋਕਾਂ ਦੇ ਹੁੰਗਾਰੇ ਮਗਰੋਂ ਕੇਜਰੀਵਾਲ ਇਹ ਵੀ ਪੁੱਛਦੇ ਵਿਖਾਈ ਦਿੱਤੇ ਕਿ ਇੱਥੇ ਕੋਈ ਤੱਕੜੀ-ਪੰਜੇ ਵਾਲਾ ਤਾਂ ਨਹੀਂ ਭਾਸ਼ਣ ਦੀ ਸਮਾਪਤੀ ਮੌਕੇ ਉਹ ਭਾਰਤ ਮਾਤਾ ਦੀ ਜੈ ਦੇ ਨਾਅਰੇ ਬੋਲਦੇ ਇਸ ਨਾਅਰੇ ਵੇਲੇ ਕੇਜਰੀਵਾਲ ਲੋਕਾਂ ਨੂੰ ਆਖ ਰਹੇ ਸਨ ਕਿ ਭਾਰਤ ਮਾਤਾ ਦੀ ਜੈ ਦਾ ਨਾਅਰਾ ਤਾਂ ਸਾਰੇ ਹੀ ਬੋਲੋ ਚਾਹੇ ਇੱਥੇ ਦੂਸਰੀਆਂ ਪਾਰਟੀਆਂ ਵਾਲੇ ਵੀ ਹੋ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here