ਨੇਪਾਲ ’ਚ ਸਿਆਸੀ ਹਿੱਲਜੁਲ
ਨੇਪਾਲ ’ਚ ਭਾਰਤ ਹਮਾਇਤੀ ਸ਼ੇਰ ਬਹਾਦਰ ਦੇਊਬਾ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣ ਗਏ ਹਨ ਤੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸੰਸਦ ਨੂੰ ਵੀ ਬਹਾਲ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੇਪੀ ਓਲੀ ਨੇ ਸੰਸਦ ਭੰਗ ਕਰਵਾ ਕੇ ਚੋਣਾਂ ਕਰਵਾਉਣ ਦਾ ਐਲਾਨ ਕਰਵਾ ਦਿੱਤਾ ਸੀ ਭਾਵੇਂ ਇਹ ਸਿਆਸੀ ਹਿੱਲਜੁਲ ਤੇ ਅਸਥਿਰਤਾ ਨੇਪਾਲ ਦਾ ਅੰਦਰੂਨੀ ਮਸਲਾ ਹੈ ਪਰ ਗੁਆਂਢੀ ਮੁਲਕ ਦੇ ਰੂਪ ’ਚ ਭਾਰਤ ਲਈ ਹਰ ਘਟਨਾ ਡੂੰਘੇ ਅਰਥ ਰੱਖਦੀ ਹੈ ਭਾਰਤ ਦੇ ਨੇਪਾਲ ਨਾਲ ਚੰਗੇ ਕੂਟਨੀਤਕ ਸਬੰਧਾਂ ਦਾ ਇਤਿਹਾਸ ਰਿਹਾ ਹੈ ਭਾਰਤ ਨੇ ਆਪਣੇ ਇਸ ਗੁਆਂਢੀ ਮੁਲਕ ਨਾਲ ਸੱਭਿਆਚਾਰਕ ਰਿਸ਼ਤੇ ਨੂੰ ਵੀ ਮਜ਼ਬੂਤ ਰੱਖਿਆ ਹੈ ਤੇ ਕਿਸੇ ਵੀ ਮੁਸੀਬਤ ਵੇਲੇ ਵਧ-ਚੜ੍ਹ ਕੇ ਸਹਾਇਤਾ ਕੀਤੀ ਹੈ।
ਦੂਜੇ ਪਾਸੇ ਚੀਨ ਇਸ ਮੁਲਕ ’ਚ ਆਪਣਾ ਪ੍ਰਭਾਵ ਵਧਾ ਕੇ ਭਾਰਤ ਦੀ ਘੇਰਾਬੰਦੀ ਦੀਆਂ ਚਾਲਾਂ ਚੱਲਦਾ ਆ ਰਿਹਾ ਹੈ ਚੀਨ ਦੀ ਦਖਲਅੰਦਾਜ਼ੀ ਕਾਰਨ ਨੇਪਾਲ ਦੇ ਕੁਝ ਸਿਆਸੀ ਆਗੂਆਂ ਨੇ ਭਾਰਤ ਨਾਲ ਆਪਣੇ ਪੁਰਾਣੇ ਰਿਸ਼ਤੇ ਨੂੰ ਕਮਜ਼ੋਰ ਕੀਤਾ ਹੈ ਚੀਨ ਇਸ ਮੁਲਕ ’ਚ ਨਿਵੇਸ਼ ਕਰਕੇ ਆਪਣਾ ਪ੍ਰਭਾਵ ਵਧਾ ਰਿਹਾ ਹੈ ਇਹੀ ਕਾਰਨ ਹੈ ਕੇਪੀ ਓਲੀ ਵਰਗੇ ਆਗੂ ਪ੍ਰਧਾਨ ਮੰਤਰੀ ਹੁੰਦਿਆਂ ਭਾਰਤ ਖਿਲਾਫ਼ ਝੂਠਾ ਪ੍ਰਚਾਰ ਕਰਨ ਦੀ ਹਰ ਕੋਸ਼ਿਸ਼ ਕਰਦੇ ਰਹੇ ਹਨ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਓਲੀ ਨੇ ਭਾਰਤ ਵਿਚਲੇ ਧਾਰਮਿਕ ਸ਼ਹਿਰ ਅਯੁੱਧਿਆ ਨੂੰ ਨਕਲੀ ਅਯੁੱਧਿਆ ਕਰਾਰ ਦੇ ਕੇ ਸ੍ਰੀ ਰਾਮਚੰਦਰ ਜੀ ਦਾ ਜਨਮ ਅਸਥਾਨ ਨੇਪਾਲ ਦੀ ਧਰਤੀ ਦੱਸਿਆ ਇਸਦੇ ਨਾਲ ਹੀ ਓਲੀ ਨੇ ਯੋਗ ਦੀ ਜਨਮ ਧਰਤੀ ਭਾਰਤ ਦੀ ਬਜਾਇ ਨੇਪਾਲ ਦੀ ਧਰਤੀ ਨੂੰ ਦੱਸਿਆ ਓਲੀ ਦੀ ਇਹ ਹਰਕਤ ਬੇਹੱਦ ਮਾੜੀ ਸੀ ਉਸਨੇ ਭਾਰਤ-ਨੇਪਾਲ ਦਰਮਿਆਨ ਧਾਰਮਿਕ ਤੇ ਸੱਭਿਆਚਾਰਕ ਰਿਸ਼ਤੇ ਨੂੰ ਸੱਟ ਮਾਰਨ ਲਈ ਹੀ ਅਜਿਹੇ ਬਿਆਨ ਦਿੱਤੇ ਸਨ।
ਅਸਲ ’ਚ ਓਲੀ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰਨ ਦੀ ਤਾਕ ’ਚ ਸਨ ਇੱਕ ਤਾਂ ਉਹ ਭਾਰਤ ਵਿਰੋਧੀ ਬਿਆਨ ਦੇ ਕੇ ਚੀਨ ਨੂੰ ਖੁਸ਼ ਕਰ ਰਹੇ ਸਨ ਦੂਜੇ ਪਾਸੇ ਦੇਸ਼ ਅੰਦਰ ਮਾੜੇ ਪ੍ਰਬੰਧਾਂ ਤੋਂ ਜਨਤਾ ਦਾ ਧਿਆਨ ਹਟਾਉਣ ’ਚ ਲੱਗੇ ਹੋਏ ਹਨ ਨੇਪਾਲ ਦੀਆਂ ਵਿਰੋਧੀ ਪਾਰਟੀਆਂ ਨੇ ਵੀ ਓਲੀ ਦੇ ਇਸ ਪੈਂਤਰੇ ਦਾ ਵਿਰੋਧ ਕੀਤਾ ਸੀ ਆਮ ਜਨਤਾ ਵੀ ਓਲੀ ’ਤੇ ਇਹ ਦੋਸ਼ ਲਾਉਂਦੀ ਰਹੀ ਹੈ ਕਿ ਉਹ ਆਪਣੀਆਂ ਕਮਜ਼ੋਰੀਆਂ ਛੁਪਾਉਣ ਲਈ ਭਾਰਤ ਖਿਲਾਫ਼ ਤਰ੍ਹਾਂ-ਤਰ੍ਹਾਂ ਦੇ ਬੇਤੁਕੇ ਬਿਆਨ ਦੇ ਰਹੇ ਹਨ ਸੋ, ਹੁਣ ਚੰਗੀ ਗੱਲ ਹੈ ਕਿ ਸੱਤਾ ਸ਼ੇਰ ਬਹਾਦਰ ਦੇਊਬਾ ਦੇ ਹੱਥ ਆਈ ਹੈ, ਅਜਿਹੇ ਆਗੂ ਜੋ ਭਾਰਤ ਨਾਲ ਚੰਗੇ ਸਬੰਧ ਚਾਹੁੰਦੇ ਹਨ ਭਾਰਤ ਸਰਕਾਰ ਇਸ ਬਦਲੀ ਹੋਈ ਸਥਿਤੀ ’ਚ ਨੇਪਾਲ ਨਾਲ ਸਬੰਧ ਮਜ਼ਬੂਤ ਕਰੇ ਤਾਂ ਕਿ ਇਸ ਮਹੱਤਵਪੂਰਨ ਮੁਲਕ ’ਚ ਕੋਈ ਵਿਰੋਧੀ ਮੁਲਕ ਫਾਇਦਾ ਨਾ ਉਠਾ ਸਕੇ ਲੱਦਾਖ ’ਚ ਚੀਨ ਵਾਰ-ਵਾਰ ਭਾਰਤੀ ਖੇਤਰ ’ਚ ਦਾਖਲ ਹੋ ਰਿਹਾ ਹੈ ਚੀਨ ਨੂੰ ਸਾਧਣ ਲਈ ਨੇਪਾਲ ’ਚ ਭਾਰਤ ਦੀ ਪਕੜ ਮਜ਼ਬੂਤ ਹੋਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।