ਭੇਤ-ਭਰੇ ਹਾਲਾਤਾਂ ’ਚ ਗੋਲੀ ਲੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ

Crime News
ਸੰਕੇਤਕ ਫੋਟੋ।

ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਸੀ.ਆਈ.ਏ ਸਟਾਫ ਮਾਹੋਰਾਣਾ ਜ਼ਿਲ੍ਹਾ (Malerkotla News) ਮਾਲੇਰਕੋਟਲਾ ਵਿਖੇ ਤਾਇਨਾਤ ਸ਼ਿਪਾਹੀ ਹਰਮਨਪ੍ਰੀਤ ਸਿੰਘ ਮਾਣਕੀ ਦੀ ਅਚਾਨਕ ਗੋਲੀ ਲੱਗਣ ਨਾਲ ਮੌਤ ਹੋਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਪਾਹੀ ਹਰਮਨਪ੍ਰੀਤ ਸਿੰਘ ਮਾਣਕੀ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਮਾਣਕੀ ਥਾਣਾ ਸੰਦੌੜ ਜਿਲ੍ਹਾ ਮਾਲੇਰਕੋਟਲਾ ਜੋ ਕਿ ਮਾਲੇਰਕੋਟਲਾ ਦੇ ਮਾਹੋਰਾਣਾ ਸਥਿਤ ਸੀ.ਆਈ.ਏ ਸਟਾਫ ਚ ਤਾਇਨਾਤ ਸੀ।

ਉਸ ਨੂੰ ਗੋਲੀ ਲੱਗਣ ਸਬੰਧੀ ਭਾਵੇਂ ਕੋਈ ਵੀ ਅਫਸਰ ਕੁਝ ਕਹਿਣ ਨੂੰ ਤਿਆਰ ਨਹੀਂ ਹੋਇਆ, ਪਰ ਸੁਣਨ ਵਿਚ ਆਇਆ ਹੈ ਕਿ ਸਿਪਾਹੀ ਵੱਲੋਂ ਖੁਦ ਨੂੰ ਗੋਲੀ ਮਾਰੀ ਗਈ ਹੈ ਜਾਂ ਕਿਸੇ ਨਾਲ ਦੇ ਸਾਥੀ ਵੱਲੋਂ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਜਦਕਿ ਉੱਚ ਅਧਿਕਾਰੀ ਜਾਂਚ-ਪੜਤਾਲ ਤੋਂ ਬਚਣ ਲਈ ਰਾਇਫਲ ਸਾਫ ਕਰਨ ਦਾ ਬਹਾਨਾ ਬਣਾ ਰਹੇ ਹਨ।

ਸਿਪਾਹੀ ਹਰਮਨਪ੍ਰੀਤ ਸਿੰਘ ਮਾਣਕੀ ਦੇ ਛਾਤੀ ਵਿੱਚ ਗੋਲੀ ਵੱਜਣ ਉਪਰੰਤ ਉਸਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਤੁਰੰਤ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਵੱਲੋਂ ਉਸਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਡੀ.ਐਮ.ਸੀ ਲੁਧਿਆਣਾ ਭੇਜਿਆ ਗਿਆ ਜਿੱਥੇ ਉਸਦੀ ਮੌਤ ਹੋ ਗਈ ਮਿ੍ਰਤਕ ਹਰਮਨਪ੍ਰੀਤ ਸਿੰਘ ਆਪਣੇ ਪਿੱਛੇ ਪਤਨੀ ਇੱਕ ਬੱਚਾ ਸਮੇਤ ਆਪਣੇ ਮਾਤਾ ਪਿਤਾ ਨੂੰ ਰੋੰਦੇ ਛੱਡ ਗਿਆ ਹੈ।

LEAVE A REPLY

Please enter your comment!
Please enter your name here