Police Flag March: ਡੀਐੱਸਪੀ ਗੁਰਦੀਪ ਸਿੰਘ ਦੀ ਅਗਵਾਈ ’ਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ

Police Flag March
ਅਮਲੋਹ : ਡੀਐਸਪੀ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਫਲੈਗ ਮਾਰਚ ਦਾ ਦਿ੍ਸ਼। ਤਸਵੀਰ: ਅਨਿਲ ਲੁਟਾਵਾ

Police Flag March: (ਅਨਿਲ ਲਟਾਵਾ) ਅਮਲੋਹ। 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਮਲੋਹ ਦੀਆਂ ਚੌਣਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਨੂੰ ਸੁਚਾਰੂ ਤੇ ਅਮਨ-ਸ਼ਾਂਤੀ ਨੂੰ ਬਹਾਲ ਰੱਖਣ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਡੀਐੱਸਪੀ ਗੁਰਦੀਪ ਸਿੰਘ ਦੀ ਅਗਵਾਈ ‘ਚ ਅਮਲੋਹ ਵਿਖੇ ਫਲੈਗ ਮਾਰਚ ਕੱਢਿਆ। ਡੀਐੱਸਪੀ ਗੁਰਦੀਪ ਸਿੰਘ ਨੇ ਕਿਹਾ ਕਿ ਅਮਨ ਸ਼ਾਂਤੀ ਬਹਾਲ ਰੱਖਣ ਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ।

ਇਹ ਵੀ ਪੜ੍ਹੋ: Amloh News: ਗੈਸ ਸਿਲੰਡਰ ’ਤੇ ਚਾਹ ਬਣਾਉਣ ਸਮੇਂ ਲੱਗੀ ਅੱਗ, ਦੋ ਵਹੀਕਲ ਸਡ਼ੇ

ਉਨਾਂ ਕਿਹਾ ਕਿ ਅੱਜ ਗੋਬਿੰਦਗੜ੍ਹ ਚੌਂਕ ਤੋਂ ਫਲੈਗ ਮਾਰਚ ਸ਼ੁਰੂ ਕਰਕੇ ਮੇਨ ਬਾਜਾਰ ਅਮਲੋਹ ‘ਚੋਂ ਹੁੰਦਾ ਹੋਇਆ ਵਾਪਸ ਥਾਣੇ ਪਹੁੰਚਿਆ। ਪੁਲਿਸ ਸ਼ਹਿਰ ਵਿੱਚ ਅਮਨ-ਸ਼ਾਂਤੀ ਬਣਾਏ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਬਿਨਾ ਕਿਸੇ ਡਰ ਤੋਂ ਵੋਟਾਂ ਪਾਉਣ ਲਈ ਕਿਹਾ। ਇਸ ਮੌਕੇ ਥਾਣਾ ਅਮਲੋਹ ਦੇ ਐੱਸਐੱਚਓ ਬਲਬੀਰ ਸਿੰਘ, ਮੁਖ ਥਾਣਾ ਮੁਨਸ਼ੀ ਇਕਬਾਲ ਮੁਹੰਮਦ ਤੇ ਹੋਰ ਹਾਜ਼ਰ ਸਨ।